ਨੈਸ਼ਨਲ ਫਰਟੀਲਾਈਜਰਜ਼ ਲਿਮਿਟਡ ਨੰਗਲ
ਦੇ ਸਮੂਹ ਕਰਮਚਾਰੀਆਂ ਨੇ
ਆਪਣੀ ਇੱਕ ਦਿਨ ਦੀ ਤਨਖਾਹ ਉਤਰਾਖੰਡ ਦੇ
ਮੁੜ ਵਸੇਵੇ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਭੇਜੀ।
22 ਜੁਲਾਈ ( ਕੁਲਦੀਪ ਚੰਦ) ਨੈਸ਼ਨਲ ਫਰਟੀਲਾਈਜਰਜ਼ ਲਿਮਿਟਡ ਨੰਗਲ
ਇਕਾਈ ਦੇ ਸਮੂਹ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ
19,31,189 ਰੁਪਏ ਉਤਰਾਖੰਡ ਦੇ ਮੁੜ ਵਸੇਵੇ ਲਈ ਪ੍ਰਧਾਨ ਮੰਤਰੀ ਰਾਹਤ
ਕੋਸ਼ ਵਿੱਚ ਭੇਜੀ ਹੈ। ਇਸ ਸਬੰਧੀ ਜਾਣਕਾਰੀ ਦਿੰਦਆਂ ਐਨ ਐਫ ਐਲ ਦੇ
ਜਨ ਸੰਪਰਕ ਵਿਭਾਗ ਦੇ ਅਧਿਕਾਰੀ ਸ਼ਸੀ ਪਾਲ ਸਿੰਘ ਧਾਲੀਵਾਲ ਨੇ ਦੱਸਿਆ
ਕਿ ਐਨ ਐਫ ਐਲ ਇਸ ਦੁੱਖ ਦੀ ਘੜੀ ਵਿੱਚ ਸਮੂਹ ਦੇਸ਼ ਨਾਲ ਹੈ।
ਉਨ੍ਹਾਂ ਕਿਹਾ ਕਿ ਐਨ ਐਫ ਐਲ ਵਲੋਂ ਇਲਾਕੇ ਵਿੱਚ ਵੀ ਸਮਾਜ ਸੇਵਾ ਦੇ
ਕੰਮ ਕੀਤੇ ਜਾ ਰਹੇ ਹਨ।