ਆਖਿਰ ਪੰਜਾਬ ਸਰਕਾਰ ਨੇ ਬਿਹਾਰ
ਕਾਂਡ ਤੋਂ ਲਿਆ ਸਬਕ ਅਤੇ ਮਿੱਡ ਡੇਅ ਮੀਲ
ਸਬੰਧੀ ਜਾਰੀ ਕੀਤੀਆਂ
ਹਦਾਇਤਾਂ ।
19 ਜੁਲਾਈ, 2013
(ਕੁਲਦੀਪ ਚੰਦ)
ਬਿਹਾਰ ਦੇ ਛਪਰਾ ਜਿਲ੍ਹੇ ਵਿੱਚ ਮਿੱਡ ਡੇਅ ਮੀਲ ਦਾ ਖਾਣਾ ਖਾਣ ਨਾਲ
ਹੋਹੈ। ਬੱਚਿਆਂ ਦੀ ਮੌਤ ਤੋਂ ਬਾਦ ਪੰਜਾਬ ਸਰਕਾਰ ਨੂੰ ਵੀ ਆਪਣੇ
ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਚਿੰਤਾ ਮਹਿਸੂਸ ਹੋਈ ਹੈ ਅਤੇ
ਸਿੱਖਿਆ ਵਿਭਾਗ ਨੇ ਮਿੱਡ ਡੇਅਮੀਲ ਸਬੰਧੀ ਹਦਾਇਤਾਂ ਜਾਰੀ ਕੀਤੀਆਂ
ਹਨ। ਡਾਈਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਅਧਿਕਾਰੀ ਮੈਡਮ
ਅੰਜਲੀ ਭਾਵੜਾ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵਲੋਂ ਮਿਤੀ 18 ਜੁਲਾਈ
ਨੂੰ ਸਮੂਹ ਜਿਲ੍ਹਾ ਸਿੱਖਿਆ ਫ਼ਸਰ ਐਲੀਮੈਂਟਰੀ ਅਤੇ ਸੇਕੰਡਰੀ ਅਤੇ
ਸਮੂਹ ਸਕੂਲ ਨੂੰ ਪੱਤਰ ਨੰਬਰ ਐਮ ਡੀ ਐਮ ਸੀ/ ਜੀ
ਐਮ/2013/2454-2475 ਲਿਖਕੇ ਮਿੱਡ ਡੇਅ ਮੀਲ ਦੌਰਾਨ ਸਫਾਈ ਦੇ
ਵਿਸੇਸ਼ ਪ੍ਰਬੰਧ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਹੈ। ਦ
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਿੱਡ ਡੇਅ ਮੀਲ ਵਾਲੀ ਰਸੋਈ ਅਤੇ
ਸਟੋਰ ਦੀ ਰੋਜਾਨਾ ਸਫਾਈ ਕੀਤੀ ਜਾਵੇ, ਮਿੱਡ ਡੇਅ ਮੀਲ ਲਈ ਵਰਤਿਆ ਜਾਣ
ਵਾਲਾ ਸਮਾਨ ਅਤੇ ਸਬਜੀਆਂ ਉੱਚ ਕੁਆਲਟੀ ਦੀਆਂ ਹੀ ਖਰੀਦੀਆਂ ਜਾਣ।
ਹੈ। ਹ ਵੀ ਵਿਸੇਸਲ ਤੌਰ ਤੇ ਕਿਹਾ ਗਿਆ ਹੈ ਕਿ ਖਾਣਾ ਖਾਣ ਤੋਂ
ਪਹਿਲਾਂ ਬੱਚਿਆਂ ਦੇ ਹੱਥ ਸਾਬਣ ਨਾਲ ਜਰੂਰ ਧੁਆਏ ਜਾਣ। ਹੈ। ਇਨ੍ਹਾਂ
ਹਦਾਇਤਾਂ ਅਨੁਸਾਰ ਕਿਸੇ ਵੀ ਤਰਾਂ ਦੇ ਕੀਟਨਾਸ਼ਕ ਖਾਣੇ ਵਾਲੇ ਸਥਾਨ
ਦੇ ਨੇੜੇ ਨਾ ਰੱਖੇ ਜਾਣ । ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ
ਅਧਿਆਪਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਨ੍ਹਾਂ ਹਦਾਇਤਾਂ ਦਾ ਕਿੰਨਾ ਕੁ ਸ਼ਰ ਹੁੰਦਾ ਹੈ ਇਹ ਤਾਂ ਸਮਾਂ ਹੀ
ਦੱਸੇਗਾ ਕਿਉਂਕਿ ਅਕਸਰ ਹੀ ਸਰਕਾਰੀ ਹਦਾਇਤਾਂ ਫਾਇਲਾਂ ਦਾ ਸਿੰਗਾਰ
ਬਣਕੇ ਹੀ ਰਹਿ ਜਾਦੀਆਂ ਹਨ।
ਕੁਲਦੀਪ ਚੰਦ