ਰੋਟ੍ਰੈਕਟ ਕਲੱਬ ਨੇ ਉਤਰਾਖੰਡ ਵਿਖੇ ਹੜ੍ਹ ਪੀੜਤਾਂ ਨੂੰ ਭੇਜੀ 11 ਹਜਾਰ ਰੁਪੱਏ ਦੀ ਰਾਸ਼ੀ

27 ਜੂਨ, 2013 (ਕੁਲਦੀਪ ਚੰਦ ) ਰੋਟ੍ਰੈਕਟ ਕਲੱਬ ਨੰਗਲ ਦੇ ਮੈਂਬਰਾਂ ਨੇ ਉਤਰਾਖੰਡ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 11 ਹਜਾਰ ਰੁਪੱਏ ਦੀ ਰਾਸੀ ਭੇਜੀ। ਇਸ ਮੌਕੇ ਤੇ ਰੋਟੈਕਟ ਕਲੱਬ ਦੇ ਪ੍ਰਧਾਨ ਨਿਤਿਨ ਸਿੰਧਵਾਨੀ ਨੇ ਕਿਹਾ ਕਿ ਇਸ ਦੁੱਖ ਵੇਲੇ ਸਾਨੂੰ ਸਾਰਿਆਂ ਨੂੰ ਪੀੜਤਾਂ ਦੀ ਮੱਦਦ  ਲਈ ਅੱਗੇ ਆਉਣਾਂ ਚਾਹੀਦਾ ਹੈ। ਅੱਜ ਇਸ ਮੌਕੇ ਤੇ ਰਟ੍ਰੈਕਟ ਕੱਲੱਬ ਦੇ ਮੈਂਬਰਾਂ ਵਿਚੋਂ ਸਕੱਤਰ ਅਰੁਨ ਸੋਨੀ, ਪ੍ਰੋਜੈਕਟ ਚੈਅਰਮੈਨ ਸੰਜੇ ਬਜਾਜ,  ਵਰੁਨ ਦਿਵਾਨ, ਤੁਸ਼ਾਰ ਜੈਰਥ, ਤੇਜਿੰਦਰ ਕੋਹਲੀ, ਪ੍ਰਦੀਪ ਸਾਕਾ, ਕਰਨ ਸੋਨੀ, ਵਿਨਾਲ ਸੇਠ, ਸਿਮਰਿੰਦਰ ਸਿੰਘ, ਦੀਪਕ,  ਵਿਸ਼ਾਲ ਸਿੰਧਵਾਨੀ, ਰਿੰਕੂ,ਸ਼ੈਲੀ  ਵਿਸ਼ੇਸ਼ ਤੋਰ ਤੇ ਹਾਜਰ ਸਨ। 
ਕੁਲਦੀਪ ਚੰਦ 
9417563054