ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ 1602.16 ਫੁੱਟ
ਤੱਕ ਪਹੁੰਚਿਆ।
ਪਿਛਲੇ ਸਾਲ ਅੱਜ ਦੇ ਦਿਨ ਸੀ 1531.55 ਫੁੱਟ।1988
ਵਿੱਚ ਆਏ ਹੜ੍ਹਾਂ ਤੋਂ ਬਾਦ 1680 ਫੁੱਟ ਤੱਕ ਹੀ ਸੁਰੱਖਿਅਤ ਮੰਨਿਆਂ
ਜਾਂਦਾ ਹੈ।
26 ਜੂਨ, 2013 (ਕੁਲਦੀਪ ਚੰਦ) ਭਾਖੜਾ ਡੈਮ ਦੇ ਕੈਪਚਰ ਇਲਾਕੇ ਵਿੱਚ
ਪੈ ਰਹੀ ਬਾਰਸ਼ ਕਾਰਨ ਭਾਖੜ੍ਹਾ ਡੈਮ ਵਿੱਚ ਪਾਣੀ ਦੇ ਲੈਵਲ ਵਿੱਚ
ਲਗਾਤਾਰ ਵਾਧਾ ਹੋ ਰਿਹਾ ਹੈ। ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ 26 ਜੂਨ ਨੂੰ
ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਝੀਲ ਵਿੱਚ 48494 ਕਿਉਸਿਕ ਪਾਣੀ
ਦੀ ਆਮਦ ਰਹੀ ਅਤੇ ਪਾਣੀ ਦਾ ਲੈਵਲ 1602.16 ਫੁੱਟ ਤੱਕ ਪਹੁੰਚ ਗਿਆ।
ਅੱਜ ਭਾਖੜਾ ਡੈਮ ਤੋਂ ਨੰਗਲ ਹਾਇਡਲ ਨਹਿਰ ਵਿੱਚ 12500 ਕਿਊਸਿਕ,
ਅਨੰਦਪੁਰ ਸਾਹਿਬ ਹਾਇਡਲ ਚੈਨਲ ਨਹਿਰ ਵਿੱਚ 10150 ਕਿਊਸਿਕ ਅਤੇ ਨੰਗਲ
ਡੈਮ ਤੋਂ ਸੰਤਲੁਜ ਦਰਿਆ ਵਿੱਚ 13300 ਕਿਊਸਿਕ ਪਾਣੀ ਛੱਡਿਆ ਗਿਆ।
ਵਰਣਨਯੋਗ ਹੈ ਕਿ ਪਿਛਲੇ ਸਾਲ ਅੱਜ ਦੇ ਹੀ ਦਿਨ ਪਾਣੀ ਦਾ ਲੈਵਲ
1531.55 ਫੁੱਟ ਸੀ ਜੋਕਿ ਇਸ ਵਾਰ ਲੱਗਭੱਗ 70 ਫੁੱਟ ਵੱਧ ਗਿਆ ਹੈ।
ਬੇਸ਼ਕ 22 ਸਤੰਬਰ 1975 ਨੂੰ ਭਾਖੜ੍ਹਾ ਡੈਮ ਵਿੱਚ ਪਾਣੀ ਦਾ ਪੱਧਰ
1687.36 ਫੁੱਟ ਤੱਕ ਰਹਿ ਚੁੱਕਾ ਹੈ ਪਰ 1988 ਵਿੱਚ ਆਏ ਹੜ੍ਹਾਂ ਤੋਂ
ਬਾਦ 1680 ਫੁੱਟ ਤੱਕ ਹੀ ਪਾਣੀ ਦਾ ਪੱਧਰ ਸੁਰੱਖਿਅਤ ਮੰਨਿਆਂ ਜਾਂਦਾ
ਹੈ ਅਤੇ ਇਸ ਤੋਂ ਬਾਦ ਪਾਣੀ ਗੇਟ ਖੋਲਕੇ ਛੱਡ ਦਿਤਾ ਜਾਂਦਾ ਹੈ।
ਕੁਲਦੀਪ ਚੰਦ
9417563054