UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਪੰਜਾਬ ਰਾਜ ਯੋਜਨਾ ਬੋਰਡ ਵਿੱਚ ਕਈ ਪੋਸਟਾਂ ਖਾਲੀ, ਕਿਵੇਂ ਬਣਨਗੀਆਂ ਵਿਕਾਸ ਦੀਆਂ ਯੋਜਨਾਵਾਂ।
ਸਰਕਾਰ ਦਾ ਯੋਜਨਾ ਵਿਭਾਗ ਸਹਿ ਰਿਹਾ ਹੈ ਕਰਮਚਾਰੀਆਂ ਦੀ ਘਾਟ।

22 ਜੂਨ, 2013 (ਕੁਲਦੀਪ ਚੰਦ) ਜੇਕਰ ਕੋਈ ਵੀ ਕੰਮ ਯੋਜਨਾ ਬਣਾ ਕੇ ਕੀਤਾ ਜਾਵੇ ਤਾਂ ਉਹ ਕੰਮ ਸਹੀ ਤਰੀਕੇ ਨਾਲ ਹੁੰਦਾ ਹੈ। ਹਰ ਇੱਕ ਕੰਮ ਨੂੰ ਕਰਨ ਤੋਂ ਪਹਿਲਾਂ ਯੋਜਨਾ ਬਣਾਈ ਜਾਂਦੀ ਹੈ ਅਤੇ ਫਿਰ ਉਸ ਤੇ ਅਮਲ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਵੀ ਸੂਬੇ ਵਿੱਚ ਵਿਕਾਸ ਦੇ ਕੰਮ ਕਰਨ ਲਈ ਪੰਜਾਬ ਰਾਜ ਯੋਜਨਾ ਬੋਰਡ ਬਣਾਇਆ ਹੋਇਆ ਹੈ ਜੋ ਕਿ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾਉਂਦਾ ਹੈ। ਇਸ ਯੋਜਨਾ ਬੋਰਡ ਵਿੱਚ ਕੁੱਲ 193 ਅਸਾਮੀਆਂ ਹਨ ਜਿਸ ਵਿੱਚੋਂ ਕਿ 77 ਭਰੀਆਂ ਹਨ ਜਦਕਿ 116 ਅਸਾਮੀਆਂ ਖਾਲੀ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਯੋਜਨਾ ਬੋਰਡ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਕੋਈ ਯੋਜਨਾ ਨਹੀਂ ਬਣਾ ਰਹੀ। ਜੇਕਰ ਯੋਜਨਾ ਬੋਰਡ ਵਿੱਚ ਕਰਮਚਾਰੀ ਹੀ ਪੂਰੇ ਨਾ ਹੋਣ ਤਾਂ ਉਹ ਯੋਜਨਾਵਾਂ ਕੀ ਬਣਾਵੇਗਾ। ਪੰਜਾਬ ਰਾਜ ਯੋਜਨਾ ਬੋਰਡ ਦੀ ਰਿਪੋਰਟ ਅਨੁਸਾਰ ਇਸ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਦੀਆਂ 193 ਪੋਸਟਾਂ ਹਨ। ਇਸ ਰਿਪੋਰਟ ਅਨੁਸਾਰ ਪੰਜਾਬ ਰਾਜ ਯੋਜਨਾ ਬੋਰਡ ਵਿੱਚ ਗਰੁੱਪ ਏ ਵਿੱਚ ਮੈਂਬਰ ਸਕੱਤਰ ਦੀ 01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ, ਨਿੱਜੀ ਸਕੱਤਰ ਦੀਆਂ 04 ਅਸਾਮੀਆਂ ਵਿੱਚੋਂ 02 ਭਰੀਆਂ ਹਨ ਅਤੇ 2 ਖਾਲੀ ਹਨ। ਸਿਸਟਮ ਐਨਾਲਿੱਸਟ ਦੀ 01, ਪ੍ਰੋਗਰਾਮਰ ਦੀਆਂ 02 ਅਸਾਮੀਆਂ ਵਿੱਚੋਂ 01, ਖੋਜ ਅਫਸਰ ਦੀਆਂ 21 ਅਸਾਮੀਆਂ ਵਿੱਚੋਂ 09, ਸੈਕਸ਼ਨ ਅਫਸਰ ਦੀ 01 ਵਿਚੋਂ 01 ਪੋਸਟ ਖਾਲੀ ਹੈ। ਗਰੁੱਪ ਬੀ ਵਿੱਚ ਸਹਾਇਕ ਖੋਜ ਅਫਸਰ ਦੀਆਂ 16 ਅਸਾਮੀਆਂ ਵਿੱਚੋਂ 16, ਨਿੱਜੀ ਸਹਾਇਕ ਦੀਆਂ 10 ਅਸਾਮੀਆਂ ਵਿੱਚੋਂ 09 ਅਸਾਮੀਆਂ ਖਾਲੀ ਹਨ। ਗਰੁੱਪ ਸੀ ਵਿੱਚ ਸੀਨੀਅਰ ਲਾਇਬਰੇਰੀਅਨ ਦੀ 01, ਲਾਇਬਰੇਰੀਅਨ ਦੀ 01, ਸੀਨੀਅਰ ਸਹਾਇਕ ਦੀਆਂ 06 ਅਸਾਮੀਆਂ ਵਿੱਚੋਂ 01, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 04 ਅਸਾਮੀਆਂ ਵਿੱਚੋਂ 03, ਸਟੈਨੋਟਾਈਪਿਸਟ ਦੀਆਂ 24 ਅਸਾਮੀਆਂ ਵਿੱਚੋਂ 18, ਜੂਨੀਅਰ ਸਹਾਇਕ/ਕਲਰਕ ਦੀਆਂ 10 ਅਸਾਮੀਆਂ ਵਿੱਚੋਂ 09, ਡਰਾਈਵਰ ਦੀਆਂ 06 ਅਸਾਮੀਆਂ ਵਿੱਚੋਂ 05 ਅਸਾਮੀਆਂ ਖਾਲੀ ਹਨ। ਗਰੁੱਪ ਡੀ ਵਿੱਚ ਦਫਤਰੀ ਦੀਆਂ 04 ਅਸਾਮੀਆਂ ਵਿੱਚੋਂ 04 ਹੀ ਖਾਲੀ, ਮੁੱਖ ਸੇਵਾਦਾਰ ਦੀਆਂ 04 ਅਸਾਮੀਆਂ ਵਿੱਚੋਂ 03, ਸੇਵਾਦਾਰ ਦੀਆਂ 39 ਅਸਾਮੀਆਂ ਵਿੱਚੋਂ 29, ਹੈਲਪਰ ਪਲੰਬਰ ਦੀ 01 ਅਤੇ ਕਮੇਟੀ ਰੂਮ ਅਟੈਡੈਂਟ ਦੀ 01 ਪੋਸਟ ਖਾਲੀ ਹਨ। ਇਸ ਬੋਰਡ ਵਿੱਚ ਗਰੁੱਪ ਏ ਵਿੱਚ 8 ਤਰਾਂ ਦੇ ਅਹੁਦੇ ਦੀਆਂ ਕੁੱਲ 45 ਅਸਾਮੀਆਂ ਹਨ ਜਿਨ੍ਹਾਂ ਵਿਚੋਂ 30 ਭਰੀਆਂ ਹਨ ਅਤੇ 15 ਖਾਲੀ ਹਨ। ਗਰੁੱਪ ਬੀ ਵਿੱਚ 3 ਤਰਾਂ ਦੇ ਅਹੁਦੇ ਤੇ ਕੁੱਲ 27 ਪੋਸਟਾਂ ਹਨ ਜਿਨ੍ਹਾਂ ਵਿਚੋਂ 25 ਭਰੀਆਂ ਹੋਈਆਂ ਹਨ ਅਤੇ 2 ਖਾਲੀ ਹਨ। ਗਰੁੱਪ ਸੀ ਵਿੱਚ 10 ਤਰਾਂ ਦੇ ਅਹੁਦਿਆਂ ਲਈ ਕੁੱਲ 66 ਪੋਸਟਾਂ ਹਨ ਜਿਨ੍ਹਾਂ ਵਿਚੋਂ 28 ਭਰੀਆਂ ਹਨ ਅਤੇ 38 ਖਾਲੀ ਹਨ। ਗਰੁੱਪ ਡੀ ਵਿੱਚ 8 ਤਰਾਂ ਦੇ ਅਹੁਦਿਆਂ ਲਈ 55 ਪੋਸਟਾਂ ਹਨ ਜਿਨ੍ਹਾ ਵਿਚੋਂ  17 ਭਰੀਆਂ ਹਨ ਅਤੇ 38 ਖਾਲੀ ਪਈਆਂ ਹਨ। ਇਸ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਪੰਜਾਬ ਰਾਜ ਨੂੰ ਵਿਕਾਸ ਦੀਆਂ ਯੋਜਨਾਵਾਂ ਬਣਾਉਣ ਵਾਲੇ ਯੋਜਨਾ ਬੋਰਡ ਦੇ ਵਿਕਾਸ ਲਈ ਸਰਕਾਰ ਨੇ ਧਿਆਨ ਨਹੀਂ ਦਿਤਾ ਹੈ ਜਿਸ ਕਾਰਨ ਸੂਬੇ ਦੇ ਵਿਕਾਸ ਲਈ ਯੋਜਨਾਵਾਂ ਬਣਾਉਣ ਦਾ ਕੰਮ ਵੀ ਰੁਕ ਸਕਦਾ ਹੈ।
ਕੁਲਦੀਪ ਚੰਦ
9417563054