ਡਾਕਟਰਾਂ ਦੀ ਅਣਗਹਿਲੀ ਕਾਰਨ ਪਤਨੀ ਦੇ ਖਰਾਬ
ਹੋਏ ਗੁਰਦਿਆਂ ਅਤੇ ਇਲਾਜ ਤੋਂ
ਅਸਮਰਥ
ਇੱਕ ਗਰੀਬ ਦਲਿਤ ਨੇ ਪਰਿਵਾਰ ਸਮੇਤ ਮਰਨ ਦੀ ਇਜਾਜਤ ਮੰਗੀ।
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ
ਡਾਕਟਰ ਥੋੜੀ ਜਿਹੀ ਅਣਗਹਿਲੀ ਕਰ ਦੇਵੇ ਤਾਂ ਮਰੀਜ ਰੱਬ ਕੋਲ
ਪਹੁੰਚ ਜਾਂਦਾ ਹੈ। ਕੁੱਝ ਅਜਿਹਾ ਹੀ ਵਾਪਰਿਆ ਨੰਗਲ ਨਾਲ ਲੱਗਦੇ
ਪਿੰਡ ਜਖੇੜਾ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੀ ਦਲਿਤ ਮਹਿਲਾ
ਮਰੀਜ ਡਿੰਪਲ ਨਾਲ ਜਿਸਦੇ ਗੁਰਦੇ ਬੀ ਬੀ ਐਮ ਬੀ ਹਸਪਤਾਲ ਨੰਗਲ
ਦੀਆਂ ਮਹਿਲਾ ਡਾਕਟਰਾਂ ਦੀ ਅਣਗਿਹਲੀ ਅਤੇ ਲਾਪਰਵਾਹੀ ਕਾਰਨ ਖਰਾਬ
ਹੋ ਗਏ ਅਤੇ ਹੁਣ ਤੱਕ ਲੱਖਾਂ ਰੁਪਏ ਦਾ ਇਲਾਜ ਕਰਵਾਣਾ ਪਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਮਰੀਜ ਡਿੰਪਲ ਅਤੇ ਉਸਦੇ
ਪਤੀ ਸੰਜੇ ਸਿੰਘ ਨੇ ਦੱਸਿਆ ਕਿ ਡਿੰਪਲ
23
ਅਪ੍ਰੈਲ
2011 ਨੂੰ ਬੀ ਬੀ ਐਮ ਬੀ ਹਸਪਤਾਲ ਨੰਗਲ ਅਪਣੇ ਇਲਾਜ ਲਈ
ਗਈ ਜਿੱਥੇ ਜਾਕੇ ਉਸਨੂੰ ਹਾਜਰ ਮਹਿਲਾ ਡਾਕਟਰ ਨੇ ਦੱਸਿਆ ਕਿ ਉਹ
ਗਰਭਵਤੀ ਹੈ। ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਪਹਿਲਾਂ
ਹੀ ਘਰ ਵਿੱਚ
6-7 ਮਹੀਨੇ ਦਾ ਬੱਚਾ ਹੋਣ ਕਾਰਨ ਉਹ ਅਜੇ ਤੱਕ ਦੂਜਾ
ਬੱਚਾ ਨਹੀਂ ਚਾਹੁੰਦੇ ਸਨ ਅਤੇ ਡਾਕਟਰ ਨੇ ਆਬਰਸ਼ਨ ਲਈ ਦਵਾਈ ਦੇ
ਦਿਤੀ। ਇਸਤੋਂ ਬਾਦ ਜਦੋਂ
2 ਮਈ
2011 ਨੂੰ ਮਰੀਜ ਦੀ ਹਾਲਤ ਖਰਾਬ ਹੋ ਗਈ ਤਾਂ ਉਹ ਫਿਰ
ਹਸਪਤਾਲ ਪਹੁੰਚੇ ਪਰ ਡਾਕਟਰ ਨੇ ਚੈਕ ਕਰਨ ਤੋਂ ਬਾਦ ਵਾਪਸ ਭੇਜ
ਦਿਤਾ। ਉਸਨੇ ਦੱਸਿਆ ਕਿ ਉਹ ਮਰੀਜ ਦੀ ਵਿਗੜਦੀ ਹਾਲਤ ਨੂੰ ਲੈਕੇ
9 ਮਈ ਨੂੰ ਐਮਰਜੈਂਸੀ ਵਿੱਚ ਪਹੁੰਚੇ ਅਤੇ ਡਾਕਟਰਾਂ ਨੇ
ਮਰੀਜ ਨੂੰ ਦਾਖਲ ਕਰ ਲਿਆ। ਇਸਤੋਂ ਬਾਦ ਮਹਿਲਾ ਰੋਗ ਮਾਹਿਰ
ਡਾਕਟਰ ਨੇ ਖੂਨ ਚੜਵਾਇਆ ਅਤੇ ਦਵਾਈ ਸ਼ੁਰੂ ਕੀਤੀ ਪਰ ਮਰੀਜ ਦੀ
ਹਾਲਤ ਵਿਗੜਦੀ ਗਈ। ਉਸਨੇ ਦੱਸਿਆ ਕਿ
10 ਮਈ ਨੂੰ ਮਰੀਜ ਨੂੰ ਪੀ ਜੀ ਆਈ ਚੰਡੀਗੜ ਰੈਫਰ ਕਰ
ਦਿਤਾ। ਉਸਨੇ ਦੱਸਿਆ ਕਿ ਪੀ ਜੀ ਆਈ ਦੇ ਡਾਕਟਰਾਂ ਨੇ ਲਿਖਤੀ ਰੂਪ
ਵਿੱਚ ਦਿਤਾ ਹੈ ਕਿ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਮਹਿਲਾ
ਡਾਕਟਰਾਂ ਵਲੋਂ ਕੀਤੇ ਗਏ ਇਲਾਜ ਕਾਰਨ ਮਰੀਜ ਦੇ ਗੁਰਦੇ ਫੇਲ ਹੋਏ
ਹਨ ਅਤੇ ਹੁਣ ਮਰੀਜ ਦਾ ਡਾਇਲਿਸਿਸ ਕਰਵਾਣਾ ਪੈਂਦਾ ਹੈ। ਸੰਜੇ
ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ
ਇਸਦੀ ਸਿਕਾਇਤ ਪੁਲਿਸ ਅਤੇ ਸਿਹਤ ਵਿਭਾਗ ਨੂੰ ਕੀਤੀ ਸੀ ਪਰ ਇਸ
ਸਬੰਧੀ ਕੋਈ ਕਾਰਵਾਈ ਨਹੀਂ ਹੋਈ ਉਲਟ ਬੀ ਬੀ ਐਮ ਬੀ ਹਸਪਤਾਲ ਦੇ
ਡਾਕਟਰਾਂ ਨੇ ਸਾਨੂੰ ਹੀ ਧਮਕੀਆਂ ਦਿਤੀਆਂ ਹਨ। ਉਨ੍ਹਾਂ ਦੱਸਿਆ
ਕਿ ਸਿਵਲ ਸਰਜਨ ਰੂਪਨਗਰ ਵਲੋਂ ਬਣਾਈ ਗਈ ਜਾਂਚ ਕਮੇਟੀ ਵਿੱਚ ਵੀ
ਇਹ ਡਾਕਟਰ ਨਾਂ ਪਹੁੰਚੇ ਅਤੇ ਇਸ ਹਸਪਤਾਲ ਨੇ ਅਪਣੇ ਹੀ ਡਾਕਟਰਾਂ
ਦੀ ਕਮੇਟੀ ਬਣਾਕੇ ਜਾਂਚ ਦੇ ਨਾਮ ਤੇ ਖਾਨਾਪੂਰਤੀ ਕੀਤੀ ਹੈ।
ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ,
ਚੇਅਰਮੈਨ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ,
ਮੁੱਖ ਮੰਤਰੀ ਪੰਜਾਬ,
ਸਿਹਤ ਮੰਤਰੀ ਪੰਜਾਬ ਸਰਕਾਰ,
ਚੇਅਰਮੈਨ ਬੀ ਬੀ ਐਮ ਬੀ,
ਡਿਪਟੀ ਕਮਿਸਨਰ ਰੂਪਨਗਰ,
ਐਸ ਐਸ ਪੀ ਰੂਪਨਗਰ,
ਮੈਡੀਕਲ ਕਾਂਉਸਿਲ ਆਫ ਇੰਡੀਆ ਸਮੇਤ ਸਿਹਤ ਵਿਭਾਗ ਦੇ
ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਭੇਜੀਆਂ ਪਰੰਤੂ ਹੁਣ ਤੱਕ
ਉੋਨੂੰ ਖੱਜਲ ਖੁਆਰੀ ਤੋਂ ਇਲਾਵਾ ਕੁੱਝ ਵੀ ਹਾਸਲ ਨਹੀਂ ਹੋਇਆ
ਹੈ। ਉਸਨੇ ਦੱਸਿਆ ਕਿ ਇਸ ਦੌਰਾਨ ਉਸਨੇ ਲੱਖਾਂ ਰੁਪਏ ਦਾ ਕਰਜਾ
ਲੈਕੇ ਅਪਣੀ ਪਤਨੀ ਦਾ ਇਲਾਜ ਕਰਵਾਇਆ ਹੈ ਪਰ ਹੁਣ ਕੋਈ ਵੀ
ਵਿਅਕਤੀ ਉਸਨੂੰ ਹੋਰ ਕਰਜਾ ਨਹੀਂ ਦੇ ਰਿਹਾ ਹੈ। ਉਸਨੇ ਦੱਸਿਆ ਕਿ
ਕਰਜੇ ਕਾਰਨ ਉਸਦਾ ਰਹਿਣ ਵਾਲਾ ਘਰ ਤੱਕ ਗਿਰਵੀ ਪਿਆ ਹੈ ਅਤੇ ਹੁਣ
ਉਹ ਅਪਣੀ ਪਤਨੀ ਦਾ ਹੋਰ ਇਲਾਜ ਕਰਵਾਉਣ ਤੋਂ ਅਸਮਰਥ ਹੈ। ਉਸਨੇ
ਦੱਸਿਆ ਕਿ ਆਪਣੀ ਪ੍ਰੇਸ਼ਾਨੀ ਅਤੇ ਕਿਸੇ ਪਾਸਿਓਂ ਸੁਣਵਾਈ ਨਾਂ
ਹੋਣ ਅਤੇ ਇਨਸਾਫ ਨਾਂ ਮਿਲਣ ਕਾਰਨ ਉਸਨੇ ਹੁਣ ਪਰਿਵਾਰ ਸਮੇਤ ਮਰਨ
ਦਾ ਫੈਸਲਾ ਕੀਤਾ ਹੈ। ਉਸਨੇ ਇਸ ਸਬੰਧੀ ਮਾਣਯੋਗ ਰਾਸ਼ਟਰਪਤੀ,
ਮਾਣਯੋਗ ਮੁੱਖ ਜੱਜ ਸੁਪਰੀਮ ਕੋਰਟ ਆਫ ਇੰਡੀਆ,
ਚੇਅਰਮੈਨ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ,
ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ,
ਮੈਡਮ ਸੋਨੀਆ ਗਾਂਧੀ ਚੇਅਰਪਰਸਨ ਯੂਪੀਏ,
ਰਾਹੁਲ ਗਾਂਧੀ ਕਾਂਗਰਸ ਆਗੂ ਆਦਿ ਨੂੰ ਪੱਤਰ ਭੇਜਕੇ
ਇਨਸਾਫ ਦਿਲਾਉਣ ਜਾਂ ਮਰਨ ਦੀ ਇਜਾਜਤ ਮੰਗੀ ਹੈ। ਸੰਜੇ ਸਿੰਘ ਦੇ
ਇਸ ਪੱਤਰ ਤੇ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਣ ਵਾਲਾ ਸਮਾਂ ਹੀ
ਦੱਸੇਗਾ ਪਰੰਤੂ ਸੰਜੇ ਸਿੰਘ ਦੀ ਕਹਾਣੀ ਨੇ ਸਪਸ਼ਟ ਕਰ ਦਿਤਾ ਹੈ
ਕਿ ਕਈ ਡਾਕਟਰ ਮਰੀਜਾਂ ਦੀ ਜਿੰਦਗੀ ਨਾਲ ਖਿਲਵਾੜ੍ਹ
ਕਰ ਰਹੇ ਹਨ ਅਤੇ ਗਰੀਬ ਵਿਅਕਤੀ ਇਨਸਾਫ ਲਈ ਦਰ ਦਰ ਦੀਆਂ
ਠੋਕਰਾਂ ਖਾਣ ਨੂੰ ਮਜ਼ਬੂਰ ਹਨ ਅਤੇ ਅੰਤ ਇਨਾਂ ਜਿਆਦਾ ਮਜ਼ਬੂਰ ਹੋ
ਜਾਂਦਾ ਹੈ ਕਿ ਜਿੰਦਗੀ ਖਤਮ ਕਰਨ ਦਾ ਫੈਸਲਾ ਲੈਂਦਾ ਹੈ ਜੋਕਿ
ਸਾਡੇ ਵਿਕਸਿਤ ਹੋ ਰਹੇ ਦੇਸ਼ ਲਈ ਇੱਕ ਵੱਡਾ ਕਲੰਕ ਹੈ।
ਕੁਲਦੀਪ ਚੰਦ
9417563054