ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ,
ICWC
ਵਿੱਚ ਦਰਜ
ਹੋਈ।
06-06-2013
(ਦੁਬਈ) ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ ਦੀ ਬੀਤੇ ਦਿਨੀ
ICWC ਵਿੱਚ ਮੈਂਬਰਸ਼ਿਪ ਰਜਿਸਟ੍ਰੇਸ਼ਨ ਮੁਕੰਮਲ
ਹੋਈ। ICWC ( ਇੰਡੀਅਨ
ਕਮਿਊਨਿਟੀ
ਵੈਲਫੇਅਰ ਕਮੇਟੀ) ਇੰਡੀਅਨ ਕੌਨਸੁਲੇਟ ਦੁਬਈ ਦੀ ਸੰਸਥਾ ਹੈ। ਇਸ
ਮੈਂਬਰਸ਼ਿਪ ਮਿਲਣ ਨਾਲ ਇਸ ਸੁਸਾਇਟੀ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ
ਹੋਰ ਵੀ ਵੱਡੇ ਪੱਧਰ ਕਰ ਸਕੇਗੀ। ICWC
ਦੀ ਹਰ ਮਹੀਨੇ ਹੀ ਜਨਰਲ ਬਾਡੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਸਾਰੀਆਂ
ਰਜਿਸਟਰਡ ਸੁਸਾਇਟੀਆਂ ਦੇ ਅਹੁਦੇਦਾਰ ਭਾਗ ਲੈਂਦੇ ਹਨ। ਇਸ ਮੀਟਿੰਗ
ਵਿੱਚ ਸਮਾਜ ਭਲਾਈ ਕੰਮਾਂ ਵਿੱਚ ਆਪਸੀ ਤਾਲਮੇਲ ਬਣਾਇਆ ਜਾਂਦਾ ਹੈ ਅਤੇ
ਭਾਰਤੀ ਦੂਤਾਵਾਸ ਵਲੋਂ ਸੱਭ ਸੁਸਾਇਟੀਆਂ ਦੀ ਸਮਾਜ ਭਲਾਈ ਦੇ ਕੰਮਾਂ
ਵਿੱਚ ਮਦਦ ਦੇ ਯੋਗ ਪ੍ਰਬੰਧ ਕੀਤੇ ਜਾਂਦੇ ਹਨ।
ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾੲਟਿਟੀ ਦੇ ਪਰਧਾਨ ਰੂਪ ਸਿੱਧੂ ਜੀ ਅਤੇ ਚੇਅਰਮੈਨ ਬਖਸ਼ੀ
ਰਾਮ ਪਾਲ ਜੀ ਦੀਆਂ ਕੋਸ਼ਿਸ਼ਾਂ ਨਾਲ ਇਹ ਰਜਿਸਟ੍ਰੇਸ਼ਨ ਸੰਭਵ ਹੋਈ। ਰੂਪ
ਸਿੱਧੂ ਜੀ ਅਨੁਸਾਰ ਭਾਰੀ ਦੂਤਾਵਾਸ ਦੇ ਲੇਬਰ ਐਂਡ ਸ਼ੋਸ਼ਲ
ਵੈਲਫੇਅਰ ਕਾਊਸਲ ਸ. ਐਮ ਪੀ ਸਿੰਘ ਜੀ ਲੋਕ ਭਲਾਈ ਕੰਮਾਂ ਵਿੱਚ ਦਿਨ
ਰਾਤ ਜੁਟੇ ਰਹਿੰਦੇ ਹਨ ਅਤੇ ਸੁਸਾਇਟੀ ਦੀ ਇਹ ਰਜਿਸਟ੍ਰੇਸ਼ਨ ਕਰਵਾਉਣ
ਵਿੱਚ ਵੀ ਸ. ਐਮ ਪੀ ਸਿੰਘ ਜੀ ਦਾ ਖਾਸ ਯੋਗਦਾਨ ਹੈ। ਅਸੀ ਸ. ਐਮਪੀ
ਸਿੰਘ ਜੀ ਦੇ ਰਿਣੀ ਹਾਂ। ਰਜਿਸਟ੍ਰੇਸ਼ਨ ਮਿਲਣ ਤੋਂ ਬਾਦ ਹੁਣ ਸੁਸਾਇਟੀ
ਦੀਆਂ ਜੁੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ ਅਤੇ ਸਾਨੂੰ ਹੁਣ ਸਮਾਜ
ਭਲਾਈ ਕੰਮਾਂ ਵਿੱਚ ਹੋਰ ਵੀ ਵਧੇਰੇ ਯੋਗਦਾਨ ਪਾਉਣਾ ਹੋਵੇਗਾ।
ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ
ਜੀ ਅਤੇ ਚੇਅਰਮੈਨ ਬਖਸ਼ੀ ਰਾਮ ਜੀ ਵਲੋਂ ਸਮੂਹ
ਸੁਸਾਇਟੀ ਮੈਂਬਰਾਂ ਨੂੰ ਰਜਿਸਟ੍ਰੇਸ਼ਨ ਦੀਆਂ ਬਹੁਤ ਬਹੁਤ ਵਧਾਈਆਂ ਹਨ।
Roop Sidhu