ਬੇਗ਼ਮਪੁਰਾ ਕਲਿਆਣਕਾਰੀ ਰਾਜ ਦਾ ਮੈਨੀਫੈਸਟੋ ਹੈ –
ਡਾ. ਵਿਰਦੀ
ਵੈਨਕੂਵਰ
(ਕਨੇਡਾ) 20-05-2013
ਅੱਜ ਏਥੇ ਚੇਤਨਾ ਐਸੋਸੀਏਸ਼ਨ ਆਫ ਕਨੇਡਾ ਵਲੋਂ ਕੇਡਰ ਕੈਂਪ ਦਾ ਆਯੋਜਨ
ਕੀਤਾ ਗਿਆ। ਕੇਡਰ ਕੈਂਪ ਨੂੰ ਭਾਰਤ ਤੋਂ ਆਏ ਉੱਘੇ ਲੇਖਕ ਤੇ ਚਿੰਤਕ
ਡਾਕਟਰ ਐਸ ਐਲ ਵਿਰਦੀ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ
ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਬੇਗ਼ਮਪੁਰਾ
ਕਲਿਆਣਕਾਰੀ ( ਵੈਲਫੇਅਰ ਸਟੇਟ) ਦਾ ਮੈਨੀਫੈਸਟੋ ਹੈ। 14 ਲਾਈਨਾਂ ਤੇ
ਸੱਤ ਦੋਹਿਆਂ ਚ ਸਮਾਇਆ ਇਹ ਕੋਈ ਮੰਤਰ ਨਹੀ ਹੈ ਬਲਕਿ ਇਹ ਇਕ ਸੁੱਖੀ
ਜੀਊਣ ਦਾ ਸਿਧਾਂਤ ਹੈ ਜੋ ਕਿ ਅਜ਼ਾਦੀ, ਸਮਾਨਤਾ, ਭਾਇਚਾਰਾ ਅਤੇ ਨਿਆਂ
ਲਈ ਮਨੁੱਖ, ਸਮਾਜ ਅਤੇ ਸਰਕਾਰ ਨੂੰ ਪ੍ਰੇਰਿਤ ਕਰਦਾ ਹੈ।
ਡਾਕਟਰ
ਵਿਰਦੀ ਨੇ ਕਿਹਾ ਕਿ ਗ਼ਰੀਬੀ ਅਮੀਰੀ ਤੇ ਜਾਤ ਪਾਤ ਦੇ ਖਾਤਮੇ ਬਿਨਾਂ
ਬੇਗ਼ਮਪੁਰਾ ਵਸ ਨਹੀ ਸਕਦਾ ਜਦ ਸਰਕਾਰ ਨੇ ਗ਼ਰੀਬੀ ਦੀ ਰੇਖਾ ਨਿਰਧਾਰਿਤ
ਕੀਤੀ ਹੋਈ ਹੈ, ਫਿਰ ਸਰਕਾਰ ਅਮੀਰੀ ਦੀ ਰੇਖਾ ਵੀ ਨਿਰਧਾਰਿਤ ਕਰੇ ਕਿ
ਇਸ ਤੋਂ ਉਪਰ ਕਿਸੇ ਦੀ ਜਾਇਦਾਦ ਨਹੀ ਹੋ ਸਕਦੀ। ਜੋ ਹੇਰਾ ਫੇਰੀ ਅਤੇ
ਭ੍ਰਿਸ਼ਟਾਚਾਰ ਰਾਹੀਂ ਨਿਰਧਾਰਿਤ ਸੀਮਾ ਤੋਂ ਵੱਧ ਜਾਇਦਾਦ ਬਣਾਏ ਉਸ ਲਈ
10 ਸਾਲ ਦੀ ਕੈਦ ਦਾ ਕਨੂੰਨ ਬਣਾਇਆ ਜਾਵੇ।ਸਰਮਾਏਦਾਰੀ ਸਰਕਾਰ ਨੇ ਇਹ
ਕੰਮ ਕਰਨਾ ਨਹੀ, ਲੋਕਾਂ ਨੂੰ ਕਰਨਾ ਪੈਣਾ ਹੈ।
ਕੇਡਰ ਕੈਂਪ ਨੂੰ
ਉੱਘੇ ਚਿੰਤਕ ਜੈਪਾਲ ਵਿਰਦੀ, ਰਤਨ ਪਾਲ ਡਾਇਰੈਕਟਰ ਸ਼੍ਰੀ ਗੁਰੂ
ਰਵਿਦਾਸ ਸਭਾ ਵੈਨਕੂਵਰ, ਚੇਤਨਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਥੀ ਜੀ
ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਕੈਂਥ, ਕਮਲੇਸ਼ ਹੀਰ,
ਸੁਰਜੀਤ ਬੈਂਸ. ਰਾਮ ਪ੍ਰਤਾਪ ਕਲੇਰ, ਬਰਜਿੰਦਰ ਸਿੰਘ ਭੱਟੀ, ਬਲਬੀਰ
ਘੀਰਾ, ਡਾਕਟਰ ਵਰਿੰਦਰ ਡਾਬਰੀ, ਮੋਹਣ ਲਾਲ ਕਰੀਮਪੁਰੀ, ਗੁਰਦੀਪ
ਵਿਰਦੀ, ਗੁਰਨੇਕ ਬੰਗੜ, ਮਲੂਕ ਚੰਦ ਕਲੇਰ, ਪਰਮਜੀਤ ਵੈਨਕੂਵਰ, ਲਛਮਣ
ਦਾਸ ਵਿਰਦੀ, ਨਿਰਮਲਾ ਵਿਰਦੀ, ਲਛਮਣ ਮਹੇ, ਸੁਖਦੀਪ ਭੱਟੀ, ਸੋਢੀ ਰਾਮ
ਸਾਬਕਾ ਚੇਅਰਮੈਨ ਬਲਾਕ ਸੰਮਤੀ ਸ਼ਾਮਿਲ ਸਨ। ਚੇਤਨਾ ਐਸੋਸੀਏਸ਼ਨ ਦੇ
ਪਰਧਾਨ ਸੁਰਿੰਦਰ ਰੰਗਾ ਨੇ ਸੱਭ ਦਾ ਧੰਨਵਾਦ ਕੀਤਾ। ਰਤਨਪਾਲ ਤੇ
ਗੁਰਮੀਤ ਸਿੰਘ ਸਾਬੀ ਨੇ ਸਟੇਜ਼ ਸਕੱਤਰ ਦੀ ਡਿਊਟੀ ਬਾਖੂਬੀ ਨਿਭਾਈ।
Roop Sidhu