ਬਸੀ ਕਲਾਂ ਦੇ ਪਰਮਜੀਤ
ਸਿੰਘ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ।
22-05-2013
( ਦੁਬਈ) ਪਿੰਡ ਬਸੀ ਕਲਾਂ ਜ਼ਿਲਾ ਹੁਸ਼ਿਆਰ
ਪੁਰ ਦੇ ਵਸਨੀਕ ਪਰਮਜੀਤ ਸਿੰਘ ਦੀ ਮਿਰਤਕ ਦੇਹ ਕੱਲ ਉਸਦੇ ਪਿੰਡ ਭੇਜ
ਦਿੱਤੀ ਗਈ। ਪਰਮਜੀਤ ਸਿੰਘ ਪਿਛਲੇ ਛੇ ਸਾਲ ਤੋਂ ਦੁਬਈ ਵਿਖੇ ਕੰਮ ਕਰ
ਰਿਹਾ ਸੀ। ਅਚਾਨਕ 15 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ
ਮੌਤ ਹੋ ਗਈ ਸੀ। ਲੋੜੀਦੇ ਕਾਗ਼ਜ਼ਾਤ ਨਾ ਹੋਣ ਕਰਕੇ ਅਤੇ ਵਾਰਸਾਂ ਦਾ
ਪਤਾ ਨਾ ਹੋਣ ਕਰਕੇ ਉਸਦੀ ਦੇਹ ਕਾਫੀ ਦਿਨ ਦੁਬਈ ਦੇ ਮੁਰਦਾਘਰ ਵਿਖੇ
ਪਈ ਰਹੀ। 6 ਮਈ ਨੂੰ ਪਿੰਡ ਜੱਸੋਵਾਲ ਤੋਂ ਪਰਮਜੀਤ ਸਿੰਘ ਦੀ ਭੈਣ ਨੇ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ
ਰਾਮ ਜੀ ਨਾਲ ਸੰਪਰਕ ਕਰਕੇ ਇਸ ਵਾਕਿਆ ਦੀ ਜਾਣਕਾਰੀ ਦਿੱਤੀ । ਉਸੇ
ਦਿਨ ਤੋਂ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਪਰਮਜੀਤ ਸਿੰਘ ਦੀ ਦੇਹ
ਪੰਜਾਬ ਭੇਜਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਪਿੰਡ ਬਸੀ ਕਲਾਂ ਵਿਖੇ
ਮਿਰਤਕ ਦੀ ਭਰਜਾਈ ਸੁਰਿੰਦਰ ਕੌਰ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ
ਲੋੜੀਦੇ ਕਾਗ਼ਜ਼ਾਤ ਮੰਗਵਾਏ ਗਏ। ਇਸ ਉਪਰੰਤ ਇੰਡੀਅਨ ਕੌਨਸੁਲੇਟ ਦੁਬਈ
ਦੇ ਲੇਬਰ ਕੌਂਸਲਰ ਸ. ਐਮ ਪੀ ਸਿੰਘ ਜੀ ਨੂੰ ਬੇਨਤੀ ਕੀਤੀ ਗਈ। ਹਮੇਸ਼ਾ
ਦੀ ਤਰਾਂ ਸ. ਐਂਮ ਪੀ ਸਿੰਘ ਜੀ ਨੇ ਤਰਜੀਹੀ ਕਾਰਵਾਈ ਕਰਦੇ ਹੋਏ
ਪਰਮਜੀਤ ਸਿੰਘ ਦੀ ਮਿਰਤਕ ਦੇਹ ਭੇਜਣ ਲਈ ਲੋੜੀਂਦੀ ਕਾਰਵਈ ਸ਼ੁਰੂ ਕਰ
ਦਿੱਤੀ। ਇਸ ਮਿਰਤਕ ਦੇਹ ਨੂੰ ਭੇਜਣ ਦਾ ਸਾਰਾ ਖਰਚਾ ਅਤੇ ਦੁਹ ਲੈਕੇ
ਜਾਣ ਵਾਲੇ ਨਰਿੰਦਰ ਸਿੰਘ ਦੀ ਹਵਾਈ ਟਿਕਟ ਵੀ ਭਾਰਤੀ ਦੂਤਾਵਾਸ ਵਲੋਂ
ਦਿੱਤੀ ਗਈ। 21 ਮਈ ਨੂੰ ਪਰਮਜੀਤ ਸਿੰਘ ਦੀ ਮਿਰਤਕ ਦੇਹ ਉਸਦੇ ਪਿੰਡ
ਬਸੀ ਕਲਾਂ ਵਿਖੇ ਪਹੁੰਚੀ ਜਿਥੇ ਉਸਦਾ ਸੰਸਕਾਰ ਕਰ ਦਿੱਤਾ ਗਿਆ।
ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਦਾ ਕਹਿਣਾ
ਹੈ ਕਿ ਜਿਹੜੇ ਆਦਮੀ ਇਸ ਮੁਲਕ ਵਿੱਚ ਗੈਰ ਕਨੂੰਨੀ ਤੌਰ ਤੇ ਰਹਿ ਜਾਂ
ਕੰਮ ਕਰ ਰਹੇ ਹੁੰਦੇ ਹਨ ਉਨ੍ਹਾਂ ਦੀਆਂ ਮਿਰਤਕ ਦੇਹ ਭੇਜਣ ਲਈ ਕਈ
ਤਰਾਂ ਦੀਆਂ ਕਠਿਨਾਈਆਂ ਪੇਸ਼ ਆਉਦੀਆਂ ਹਨ। ਇਸ ਕਰਕੇ ਸਾਰੇ ਭਰਾਵਾਂ
ਨੂੰ ਬੇਨਤੀ ਹੈ ਕਿ ਇੱਥੈ ਗੈਰ ਕਨੂੰਨੀ ਰਹਿਣ ਅਤੇ ਕੰਮ ਕਰਨ ਤੋਂ
ਗੁਰੇਜ਼ ਕੀਤਾ ਜਾਵੇ।
ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ. ਐਮ ਪੀ ਸਿੰਘ ਜੀ ਅਤੇ
ਵੈਲੀ ਆਫ ਲਵ ਸੰਸਥਾ ਦਾ ਤਹਿ ਦਿੱਲੋਂ ਧੰਨਵਾਦ ਹੈ
Roop Sidhu