ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਯੂ. ਏ. ਈ. ਵਲੋਂ ਪਿੰਡ
ਪਸਨਾ ਜ਼ਿਲਾ
ਜਲੰਧਰ ਦੀ ਇਕ
ਗ਼ਰੀਬ ਲੜਕੀ ਦੇ ਵਿਆਹ ਲਈ
ਦਸ
ਹਜ਼ਾਰ (10000)
ਰੁਪੈ ਕੰਨਿਆਂ
ਭਲਾਈ ਸਹਿਯੋਗ ਵਜੋਂ
ਭੇਟ ਕੀਤੇ ਗਏ
।
18-05-2013
( ਪਸਨਾ )
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਵਲੋਂ
ਪਿੰਡ ਪਸਨਾ
ਜ਼ਿਲਾ
ਜਲੰਧਰ ਦੇ ਸ਼੍ਰੀ ਸੁਰਜੀਤ ਰਾਮ
ਦੀ ਸਪੁਤਰੀ ਸੋਨੀਆਂ ਦੇ ਵਿਆਹ ਵਾਸਤੇ ਦਸਂ ਹਜ਼ਾਰ (10000) ਰੁਪੈ
ਕੰਨਿਆਂ
ਭਲਾਈ ਸਹਿਯੋਗ ਵਜੋਂ ਦਿੱਤੇ
ਗਏ ।
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ
ਵਲੋਂ ਬਾਬਾ ਪਰਮਜੀਤ ਜੀ,
ਖਜ਼ਾਨਚੀ ਧਰਮਪਾਲ ਝਿੰਮ ਜੀ ਅਤੇ ਮਦਾਰ ਨੇ ਕੰਨਿਆਂ ਦੇ ਘਰ ਜਾਕੇ
ਆਪਣੇ ਹੱਥੀ ਇਹ ਦਾਨ ਦੀ ਰਾਸ਼ੀ ਲੜਕੀ
ਨੂੰ ਸੌਂਪੀ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਗ਼ਰੀਬ ਬੱਚੀਆਂ ਦੀਆਂ ਸਮੂਹਿਕ
ਸ਼ਾਦੀਆਂ ਕਰਵਾਉਣ ਦੀ ਜਾਗਰੂਕਤਾ
ਲਿਆਂਦੀ ਜਾਵੇ ਜਿਸ ਨਾਲ ਵਿਆਹਾਂ ਦਾ
ਖਰਚ ਕਾਫੀ ਘਟ ਸਕਦਾ ਹੈ ਅਤੇ ਸਮਾਜ ਨੂੰ ਦਹੇਜ ਪ੍ਰਥਾ ਦੇ ਖਿਲਾਫ ਖੜੇ
ਹੋਣ ਦੀ ਪ੍ਰੇਰਨਾ ਵੀ ਮਿਲੇਗੀ ।
ਇਸ ਕੰਨਿਆਂਦਾਨ ਕਾਰਜ ਵਿੱਚ ਸ਼੍ਰੀ ਰਾਮ ਪਾਲ ਜੀ ਕਰਤਾਰਪੁਰ ਵਾਲਿਆਂ
ਦਾ ਵਿਸ਼ੇਸ਼ ਯੋਗਦਾਨ ਰਿਹਾ। ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ ਜੀ
ਵਲੌਂ ਦਾਨੀਆਂ ਦਾ ਧੰਨਵਾਦ ਹੈ ।
ਸੋਸਾਇਟੀ ਵਲੋਂ
ਅਜਿਹੇ ਉਪਰਾਲੇ ਅਨਾਥ ਲੜਕੀਆਂ ਦੀ ਸ਼ਾਦੀ ਵੇਲੇ ਕਰਨ ਦੀ ਕੋਸ਼ਿਸ ਕੀਤੀ
ਜਾਂਦੀ ਹੈ । ਹੋਰ ਦਾਨੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਇਸ
ਪਰਉਪਕਾਰ ਵਿੱਚ ਸ਼ਾਮਿਲ ਹੋਣ ਲਈ ਸੋਸਾਇਟੀ ਨਾਲ ਸੰਪਰਕ ਕਰਨ ।
Roop Sidhu