ਬੰਗਲਾਦੇਸ਼ ਦੀ ਢਹਿ ਢੇਰੀ ਹੋਈ ਗਾਰਮੈਂਟ
ਫੈਕਟਰੀ ਦੇ ਮਲਬੇ ਹੇਠੋਂ 17 ਦਿਨ ਬਾਦ ਇਕ ਜ਼ਿੰਦਾ ਲੜਕੀ ਬਚਾਈ
ਗਈ।
13-05-2013 -
ਜਦ ਸਰਕਾਰੀ ਤੇ ਗੈਰ ਸਰਕਾਰੀ ਬਚਾਵ ਸੰਸਥਾਵਾਂ ਨੇ ਹੋਰ ਕਿਸੇ ਵੀ
ਵਿਅਕਤੀ ਦੇ ਜ਼ਿੰਦਾ ਮਿਲਣ ਦੀ ਆਸ ਛੱਡ ਦਿੱਤੀ ਅਤੇ ਇਸ ਹਾਦਸੇ
ਵਿੱਚ ਮਰਨ ਵਾਲਿਆ ਦੀ ਗਿਣਤੀ ਵੀ ਇਕ ਹਜ਼ਾਰ ਤੋਂ ਵੱਧ ਦੱਸ ਦਿੱਤੀ
ਉਸ ਤੋਂ ਕੁੱਝ ਹੀ ਦੇਰ ਬਾਦ ਬਚਾਵ ਦਸਤਾ ਦਾ ਇਕ ਮੈਂਬਰ ਇਕ ਲੜਕੀ
ਦੀ ਬਚਾਵ ਵਾਸਤੇ ਪੁਕਾਰ ਸੁਣਕੇ ਦੰਗ ਰਹਿ ਗਿਆ । ਇਹ ਅਵਾਜ਼
ਬਂਗਲਾਦੇਸ਼ ਵਿਖੇ 24 ਅਪ੍ਰੈਲ ਨੂੰ ਢਹਿ ਢੇਰੀ ਹੋਈ ਗਾਰਮੈਂਟ
ਫੈਕਟਰੀ ਦੇ ਮਲਬੇ ਦੇ ਹੇਠੋਂ ਆ ਰਹੀ ਸੀ ਤੇ ਉਹ ਵੀ ਇਸ ਹਾਦਸੇ
ਦੇ 17 ਦਿਨ ਬਾਦ। ਲੋਕਾਂ ਦੀ ਇੱਕ ਬਹੁਤ ਵੱਡੀ ਭੀੜ ਇਸ ਲੜਕੀ ਦੀ
ਸਲਾਮਤੀ ਵਾਸਤੇ ਰੱਬ ਅੱਗੇ ਅਰਦਾਸਾਂ ਕਰ ਰਹੀ ਸੀ ਉਨ੍ਹਾਂ ਦੇ
ਦੇਖਦਿਆਂ ਦੇਖਦਿਆਂ ਹੀ ਇਸ ਲੜਕੀ ਨੂੰ ਸਹੀ ਸਲਾਮਤ ਬਾਹਰ ਕੱਢ
ਲਿਆ ਗਿਆ।
ਮਲਬੇ ਹੇਠੋਂ ਬਾਹਰ ਕੱਢਣ ਦੇ ਤੁਰੰਤ ਬਾਦ ਹੀ ਉਸਨੂੰ ਹਸਪਤਾਲ
ਭੇਜ ਦਿੱਤਾ ਗਿਆ। ਉਸਨੇ ਕਿਹਾ ਕਿ ਉਹ ਏਨੇ ਦਿਨ ਮਲਬੇ ਦੇ ਹੇਠੋਂ
ਮਦਦ ਵਾਸਤੇ ਪੁਕਾਰਦੀ ਰਹੀ ਪਰ ਕਿਸੇ ਨੂੰ ਵੀ ਉਸਦੀ ਪੁਕਾਰ ਨਹੀ
ਸੁਣੀ । ਇਸ ਲੜਕੀ ਦਾ ਨਾਮ ਰੇਸ਼ਮਾ ਹੈ ਅਤੇ ਉਹ ਇਸ ਗਾਰਮਿੰਟ
ਫੈਕਟਰੀ ਵਿੱਚ ਸਿਲਾਈ ਦਾ ਕੰਮ ਕਰਦੀ ਸੀ। ਉਸਦੇ ਭਰਾ ਜ਼ਾਹਿਦੁਲ
ਇਸਲਾਮ ਨੇ ਕਿਹਾ ਕਿ ਏਨੇ ਦਿਨਾ ਵਿੱਚ ਉਨ੍ਹਾਂ ਨੇ ਢਾਕਾ ਅਤੇ
ਸਾਯਾਰ ਦਾ ਕੋਈ ਵੀ ਹਸਪਤਾਲ ਅਤੇ ਮੁਰਦਾ ਘਰ ਨਹੀ ਛੱਡਿਆ।
ਉਨ੍ਹਾਂ ਹਰ ਜਗ੍ਹਾ ਜਾਕੇ ਰੇਸ਼ਮਾ ਬਾਰੇ ਪਤਾ ਕੀਤਾ ਸੀ ਪਰ ਕਿਤੇ
ਵੀ ਆਸ ਦੀ ਕਿਰਨ ਨਹੀ ਦਿਸੀ ਸੀ। ਉਸਦੇ ਭਰਾ ਮੇ ਕਿਹਾ
“
ਇਹ ਤਾਂ ਇਕ ਚਮਤਕਾਰ ਹੀ ਹੋਇਆ, ਅਸੀ ਤਾਂ ਉਸਦੇ ਜ਼ਿੰਦਾ ਹੋਣ
ਦੀਆਂ ਸਾਰੀਆਂ ਆਸਾਂ ਹੀ ਛੱਡ ਬੈਠੇ ਸੀ ਕਿ ਅੱਜ ਦੁਪਿਹਰ ਬਾਦ ਇਹ
ਖਰਬ ਮਿਲੀ ਕਿ ਰੇਸ਼ਮਾ ਨਾਮ ਦੀ ਇਕ ਲੜਕੀ ਨੂੰ ਬਚਾ ਲਿਆ ਗਿਆ ਹੈ
,
ਜਿਵੇਂ ਹੀ ਉਸਨੂੰ ਬਾਹਰ ਕੱਡਿਆ ਗਿਆ ਤਾਂ ਤਾਂ ਮੈਂ ਉਸਦਾ ਚਿਹਰਾ
ਦੇਖਿਆ ਤਾਂ ਮੇਰੇ ਸਾਹ ਵਿੱਚ ਸਾਹ ਆਇਆ ਕਿ ਇਹ ਮੇਰੀ 18 ਸਾਲਾ
ਦੀ ਭੈਣ ਰੇਸ਼ਮਾ ਹੀ ਸੀ”।
ਸਾਯਾਰ ਮਿਲਟਰੀ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਕਿ ਏਨੇ ਦਿਨ
ਇਸ ਤਰਾਂ ਮਲਬੇ ਵਿੱਚ ਫਸੇ ਰਹਿਣ ਦੇ ਬਾਵਜੂਦ ਵੀ ਰੇਸ਼ਮਾ ਦੀ
ਸਿਹਤ ਠੀਕ ਜਾਪਦੀ ਹੈ। ਉਸਦਾ ਦਿਲ, ਦਿਮਾਗ ਅਤੇ ਸਾਹ ਪ੍ਰੀਕਿਰਆ
ਸਹੀ ਚੱਲ ਰਹੇ ਹਨ। ਉਸਦੀ ਸਿਹਤ ਬਾਰੇ ਬਾਕੀ ਜਾਣਕਾਰੀ ਬਾਇਉ
ਕੈਮੀਕਲ ਟੈਸਟ ਆਉਣ ਤੋਂ ਬਾਦ ਹੀ ਦਿੱਤੀ ਜਾ ਸਕਦੀ ਹੈ।
ਰੇਸ਼ਮਾ ਬੰਗਲਾਦੇਸ਼ ਵਿਖੇ 24 ਅਪ੍ਰੈਲ ਨੂੰ ਢਹਿ ਢੇਰੀ ਹੋਈ 9
ਮੰਜ਼ਿਲਾ ਇਮਾਰਤ ਵਿਚ ਇੱਕ ਪਿੱਲਰ ਅਤੇ ਇਕ ਬੀਮ ਦੇ ਕੋਨੇ ਵਿੱਚ
ਬਚੇ ਖਾਲੀ ਥਾਂ ਤੋਂ ਮਿਲੀ ਹੈ। ਜਿਸ ਵਕਤ ਬਚਾਵ ਦਸਤਾ ਰੇਸ਼ਮਾ
ਤੱਕ ਪੁੱਜਿਆ ਉਸ ਵਕਤ ਰੇਸ਼ਮਾ ਖੜੀ ਸੀ । ਮਲਬਾ ਹਟਾ ਰਹੇ ਬਚਾਵ
ਦਸਤੇ ਦੇ ਇਕ ਮੈਂਬਰ ਨੇ ਪਹਿਲੇ ਮਲਬੇ ਵਿੱਚ ਇਕ ਪਾਇਪ ਹਿੱਲਦਾ
ਦੇਖਿਆ. ਫਿਰ ਹੋਰ ਮਲਬਾ ਉਠਇਆ ਗਿਆ ਤਾਂ ਉਸਦੇ ਥੱਲੇ ਰੇਸ਼ਮਾ ਖੜੀ
ਅਵਸਥਾ ਵਿੱਚ ਦਿਸੀ। ਸੱਭ ਤੋਂ ਪਹਿਲਾਂ ਉਨੂੰ ਖਾਣ ਪੀਣ ਲਈ ਸਮਾਨ
ਪਹੁੰਚਾਇਆ ਗਿਆ ਅਤੇ ਤਸੱਲੀ ਦਿੱਤੀ ਗਈ ਕਿ ਜਲਦ ਹੀ ਉਸਨੂੰ ਬਾਹਰ
ਕੱਢ ਲਿਆ ਜਾਏਗਾ। ਇਸ ਉਪਰੰਤ ਬਚਾਵ ਦਸਤੇ ਨੇ ਛੋਟੇ ਹਥੌੜਿਆਂ
ਅਤੇ ਲੋਹਾ ਵੱਢਣ ਵਾਲੀਆਂ ਹੱਥ ਆਰੀਆਂ ਅਤੇ ਛੋਟੀਆਂ ਡਰਿੱਲਾਂ
ਨਾਲ ਮਲਬਾ ਕੱਟਿਆ ਤਾਂ ਕਿ ਰੇਸ਼ਮਾ ਨੂੰ ਕੋਈ ਨੁਕਸਾਨ ਨਾ
ਪਹੁੰਚੇ। ਰੇਸ਼ਮਾ ਦੇ ਜ਼ਿੰਦਾ ਹੋਣ ਦਾ ਪਤਾ ਲੱਗਦੇ ਸਾਰ ਹੀ ਪੁਲਿਸ
ਅਤੇ ਫਾਇਰ ਬ੍ਰੀਗੇਡ ਦੇ ਅਫਸਰਾਂ ਨੇ ਮਲਬਾ ਹਟਾਉਣ ਲਈ ਲਗਾਏ ਗਏ
ਸੱਭ ਕਰੇਨਾਂ, ਬੁਲਡੋਜ਼ਰਾਂ ਅਤੇ ਲਿਫਟਰਾਂ ਨੂੰ ਕੰਮ ਕਰਨ ਤੋਂ
ਬੰਦ ਕਰਵਾ ਦਿੱਤਾ ਸੀ ਤਾਂ ਕਿ ਇਨਾਂ ਮਸ਼ੀਨਾਂ ਦੀ ਕੰਪਕਪਾਹਟ ਨਾਲ
ਵੀ ਕੋਈ ਮਲਬਾ ਰੇਸ਼ਮਾ ਨੂੰ ਨੁਕਸਾਨ ਨਾ ਪਹੁੰਚਾ ਸਕੇ। ਮਲਬੇ ਹੇਠ
ਸੁਰਾਖ ਬਣਦਿਆਂ ਹੀ ਰੇਸ਼ਮਾ ਨੇ ਅਵਾਜ਼ ਮਾਰ ਕੇ ਕਿਹਾ ਕਿ ਮੇਰਾ
ਨਾਮ ਰੇਸ਼ਮਾ ਹੈ, ਮੇਰੇ ਭਰਾਵੋ, ਕਿਰਪਾ ਕਰਕੇ ਮੈਨੂੰ ਬਚਾ ਲਵੋ।
ਇਹ ਵੀ ਕੁਦਰਤ ਦਾ ਇਕ ਕਰਮ ਹੀ ਸੀ ਕਿ ਜਿਸ ਜਗ੍ਹਾ ਰੇਸ਼ਮਾ ਫਸੀ
ਹੋਈ ਸੀ ਉੱਥੇ ਬੀਮ ਅਤੇ ਪਿਲਰਾਂ ਦੇ ਫਸਣ ਕਰਕੇ ਇਕ ਖਾਲੀ
ਜਗ੍ਹਾਂ ਬਣ ਗਈ ਸੀ ਤੇ ਸਾਹ ਲੈਣ ਵਾਸਤੇ ਹਵਾ ਵੀ ਮਿਲ ਰਹੀ ਸੀ।
ਰੇਸ਼ਮਾ ਉਸ ਜਗ੍ਹਾ ਤੇ ਉਠ ਬੈਠ ਸਕਦੀ ਸੀ ਅਤੇ ਰੁੜ ਕੇ ਦੂਸਰੀ
ਜਗ੍ਹਾ ਵੀ ਜਾ ਸਕਦੀ ਸੀ ਜਿੱਥੇ ਪਾਣੀ ਤੇ ਖਾਣ ਪੀਣ ਦੀਆਂ ਕੁੱਝ
ਵਸਤਾਂ ਵੀ ਸਨ। ਰੇਸ਼ਮਾ ਨੇ ਪੰਦਰਾਂ ਦਿਨ ਤੱਕ ਉਸੇ ਪਾਣੀ ਅਤੇ
ਖਾਣ ਪੀਣ ਦੀਆਂ ਵਸਤਾਂ ਨਾਲ ਗੁਜ਼ਾਰਾ ਕੀਤਾ ਪਰ ਪਿਛਲੇ ਦੋ ਦਿਨਾ
ਤੋਂ ਉਹ ਭੁੱਖੀ ਤੇ ਪਿਆਸੀ ਸੀ। ਰੇਸ਼ਮਾ ਦਾ 17 ਦਿਨ ਬਾਦ ਵੀ
ਮਲਬੇ ਹੇਠੋਂ ਜ਼ਿੰਦਾ ਬਣ ਨਿਕਲਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀ
ਹੈ।
ਯਾਦ ਰਹੇ ਕਿ ਦਸੰਬਰ 2005 ਵਿੱਚ ਪਾਕਿਸਤਾਨ ਕਸ਼ਮੀਰ ਵਿਖੇ ਭੁਚਾਲ
ਨਾਲ ਤਬਾਹ ਘਰ ਚੋਂ ਇਕ ਆਦਮੀ ਨੂੰ ਦੋ ਮਹੀਨੇ ਬਾਦ ਜ਼ਿੰਦਾ ਕੱਢਿਆ
ਗਿਆ ਸੀ ਅਤੇ 2010 ਵਿੱਚ ਹੇਤੀ ਵਿਖੇ ਵੀ ਇਕ ਭੂਚਾਲ ਨਾਲ ਦੱਬੇ
ਗਏ ਇਕ ਆਦਮੀ ਨੂੰ 27 ਦਿਨ ਬਾਦ ਜ਼ਿੰਦਾ ਬਚਾ ਲਿਆ ਗਿਆ ਸੀ ।
ਬੇਸ਼ੱਕ ਰੇਸ਼ਮਾ ਨਾਲੋਂ ਵੱਧ ਸਮਾਂ ਫਸੇ ਰਹੇ ਆਦਮੀਆਂ ਨੂੰ ਵੀ
ਪਹਿਲੇ ਬਚਾਇਆ ਜਾ ਚੁੱਕਾ ਹੈ ਪਰ ਇਕ 18 ਸਾਲ ਦੀ ਲੜਕੀ ਦਾ 17
ਦਿਨ ਤੱਕ ਜ਼ਿਦਗੀ ਅਤੇ ਮੌਤ ਦਾ ਸੰਘਰਸ਼ ਵੀ ਕਿਸੇ ਅਜੂਬੇ ਨਾਲੋਂ
ਘੱਟ ਨਹੀ ਹੈ । ਰੇਸ਼ਮਾ ਦੀ ਕਹਾਣੀ ਸੁਣਕੇ ਇਹ ਤਾਂ ਆਪ ਮੁਹਾਰੇ
ਹੀ ਮੂਹੋਂ ਨਿਕਲਦਾ ਹੈ ਕਿ
“
ਜਿਸਕੋ ਰਾਖੇ ਸਾਈਆਂ , ਮਾਰ ਸਕੇ ਨਾ ਕੋਇ”
।