UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

  

ਗਦਰੀ ਬਾਬਾ ਬਾਬੂ ਮੰਗੂਰਾਮ ਮੁਗੋਵਾਲੀਆ ਦੀ ਯਾਦ ਵਿੱਚ ਵਿਸੇ਼ਸ਼ ਸਮਾਗਮ ਕਰਵਾਇਆ

 

ਨਿਊਯਾਰਕ-ਗਦਰੀ ਬਾਬਾ ਬਾਬੂ ਮੰਗੂਰਾਮ ਮੁਗੋਵਾਲੀਆ ਜਿਹਨਾਂ ਦੀ 33ਵੀਂ ਬਰਸੀ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵਲੋਂ ਸਮੁੱਚੀ ਗੁਰੂ ਘਰ ਦੀ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ 28 ਅਪ੍ਰੈਲ ਦਿਨ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪ੍ਰਭਾਵਸ਼ਾਲੀ ਦੀਵਾਨ ਸਜਾ ਕੇ ਮਨਾਏ ਗਏ ਜਿਸ ਵਿੱਚ ਐਤਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੀਵਾਨ ਦੀ ਸ਼ੁਰੂਆਤ ਡਾ.ਗੁਰਨਾਮ ਸਿੰਘ ਪਟਿਆਲਾ ਯੂਨੀਵਰਸਿਟੀ ਵਾਲਿਆਂ ਦੇ ਜਥੇ ਨੇ ਰਾਗਾਂ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਕੀਤੀ ਇਹਨਾਂ ਤੋਂ ਪਹਿਲਾਂ ਗੁਰੂ ਘਰ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਹਰਭਜਨ ਸਿੰਘ ਜਗਾਧਰੀ ਵਾਲਿਆਂ ਦੇ ਜੱਥੇ ਨੇ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਕਥਾਵਾਚਕ ਭਾਈ ਅਮਰੀਕ ਸਿੰਘ ਪੀ ਐੱਚ ਡੀ ਮੁਕੇਰੀਆਂ ਵਾਲਿਆਂ ਨੇ ਕਥਾ ਦੀ ਹਾਜ਼ਰੀ ਲਗਵਾਉਂਦੇ ਹੋਏ ਅੱਜ ਦੇ ਹਾਲਾਤਾਂ ਨੂੰ ਬਾਖੂਬੀ ਐਲਾਨ ਕੀਤਾ ਉਹਨਾਂ ਕਿਹਾ ਕਿ ਗੁਰੂ ਘਰ ਵਿੱਚ ਜਿਸ ਕੰਮ ਲਈ ਪ੍ਰਾਣੀ ਆਉਂਦਾ ਹੈ ਪਰ ਕਰਦਾ ਉਹਦੇ ਉਲਟ ਹੈ ਗੁਰੂ ਘਰ ਵਿੱਚ ਬੰਦਾ ਬਣਨ ਲਈ ਆਉਂਦਾ ਹੈ ਪਰ ਕੰਮ ਸਾਰੇ ਪਸ਼ੂਆਂ ਵਾਲੇ ਕਰਦਾ ਹੈ ਆਪਣੇ ਆਪ ਦੀ ਪਹਿਚਾਣ ਇਨਸਾਨ ਨਹੀਂ ਕਰਦਾ ਬਾਬਾ ਮੁਗੋਵਾਲੀਆ ਜੀ ਜਿਹਨਾਂ ਨੇ ਇਨਸਾਨੀ ਹੱਕਾਂ ਲਈ ਆਪਣੀ ਅਵਾਜ਼ ਨੂੰ ਹਕੂਮਤ ਦੇ ਦਰ ਉੱਤੇ ਨਿਡਰਤਾ ਨਾਲ ਪੇਸ਼ ਕੀਤਾ ਬੀਬੀ ਸੁਖਵਿੰਦਰ ਕੌਰ ਦੇ ਜੱਥੇ ਨੇ ਦੋ ਸ਼ਬਦਾਂ ਲਈ ਹਾਜ਼ਰੀ ਲਗਵਾ ਕੇ ਸੰਗਤ ਦੀ ਅਸੀਸ ਪ੍ਰਾਪਤ ਕੀਤੀ ਗੁਰੂ ਘਰ ਦੇ ਮੁੱਖ ਸੇਵਾਦਾਰ .ਨਿਰਮਲ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਾਰ ਉੱਤੇ ਆਉਣਾ ਹਰ ਪ੍ਰਾਣੀ ਦਾ ਬਰਾਬਰ ਹੈ ਪਰ ਜਾਣਾ ਬਰਾਬਰ ਨਹੀਂ ਹੁੰਦਾ ਜਾਣ ਤੋਂ ਬਾਅਦ ਪਹਿਚਾਣ ਉਹਦੇ ਕੀਤੇ ਕੰਮਾਂ ਕਰਕੇ ਹੁੰਦੀ ਹੈ ਬਾਬਾ ਮੰਗੂਰਾਮ ਮੁਗੋਵਾਲੀਆ ਜੀ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋ ਕੇ ਆਪਣੇ ਸਮਾਜ ਦੇ ਹੱਕਾਂ ਲਈ ਲੜੇ ਅਤੇ ਉਹਨਾਂ ਨੂੰ ਬਣਦੇ ਹੱਕ ਲੈ ਕੇ ਦਿੱਤੇ ਬਾਵਾ ਸਾਹਿਬ ਡਾ.ਅੰਬੇਡਕਰ ਜਦੋਂ ਪਹਿਲੀ ਵਾਰ ਜਲੰਧਰ ਆਏ, ਬਾਬਾ ਜੀ ਉਹਨਾਂ ਨੂੰ ਮਿਲੇ ਅਤੇ ਬਾਵਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਵਿੱਚ ਆਪਣਾ ਯੋਗਦਾਨ ਪਾਇਆ ਮਹਾਤਮਾ ਗਾਂਧੀ ਦੇ ਮਰਨ ਵਰਤ ਦੇ ਉਲਟ ਆਪਣੇ ਕੌਮ ਦੇ ਹੱਕਾਂ ਦੀ ਖਾਤਰ ਮਰਨ ਵਰਤ ਜਲੰਧਰ ਵਿੱਚ 28 ਦਿਨ ਰੱਖ ਕੇ ਆਪਣੀ ਕੌਮ ਨੂੰ ਹੱਕ ਲੈ ਕੇ ਦਿੱਤੇ ਆਦਿ ਧਰਮ ਮਿਸ਼ਨ ਦੀ ਸਥਾਪਨਾ ਵਰਗੇ ਅਨੇਕਾਂ ਕਾਰਜ ਬਾਬਾ ਜੀ ਨੇ ਆਪਣੀ ਜੀਵਨ ਯਾਤਰਾ ਦੌਰਾਨ ਕੀਤੀ ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਜੀ ਦੇ ਜੀਵਨ ਤੋਂ ਜਾਣੂ ਹੋਣਾ ਚਾਹੀਦਾ ਹੈ ਗੁਰੂ ਘਰ ਵਿੱਚ ਅਪ੍ਰੈਲ ਮਹੀਨੇ ਦੌਰਾਨ ਜਿਵੇਂ ਕਿ 14 ਅਪ੍ਰੈਲ ਨੂੰ ਡਾ.ਅੰਬੇਡਕਰ ਦਾ ਜਨਮ ਦਿਨ, 21 ਅਪ੍ਰੈਲ ਨੂੰ ਖਾਲਸੇ ਦਾ ਸਿਰਜਨਾ ਦਿਵਸ ਅਤੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਮਨਾਉਣ ਤੇ ਸੰਗਤ ਵਲੋਂ ਮਿਲੇ ਭਰਵੇਂ ਸਹਿਯੋਗ ਦਾ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਧੰਨਵਾਦ ਕੀਤਾ ਗਿਆ ਅਖੰਡ ਪਾਠ ਅਤੇ ਲੰਗਰ ਦੀ ਸੇਵਾ ਉੱਘੇ ਬਿਜਨਸਮੈਨ ਆਪਣਾ ਬਾਜ਼ਾਰ ਦੇ ਮਾਲਕ ਜਸਵਿੰਦਰ ਸਿੰਘ ਜੌਹਲ ਅਤੇ ਦੀਪਕ ਭਾਰਦਵਾਜ਼ ਦੇ ਸਮੁੱਚੇ ਅਦਾਰੇ ਵਲੋਂ ਕਰਵਾਈ ਗਈ ਆਪਣਾ ਬਾਜ਼ਾਰ ਨੇ ਪਹਿਲਾਂ ਵੀ ਗੁਰੂ ਘਰ ਦੇ ਅਨੇਕਾਂ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਧ ਯੋਗਦਾਨ ਪਾਉਣ ਦਾ ਅਦਾਰੇ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਗੁਰੂ ਘਰ ਵਲੋਂ ਜਸਵਿੰਦਰ ਸਿੰਘ ਜੌਹਲ ਅਤੇ ਦੀਪਕ ਭਾਰਦਵਾਜ਼ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ ਗੁਰੂ ਘਰ ਦੇ ਸਕੱਤਰ ਪਰਮਜੀਤ ਫਿਲੌਰ ਅਤੇ ਚਰਨਜੀਤ ਸਿੰਘ ਝੱਲੀ ਨੇ ਜਿੱਥੇ ਸਟੇਜ਼ ਦੀ ਸੇਵਾ ਬਾਖੂਬੀ ਨਿਭਾਈ ਉੱਥੇ ਨਾਲ ਬਾਬਾ ਮੰਗੂਰਾਮ ਮੁਗੋਵਾਲੀਆ ਜੀ ਦੇ ਜੀਵਨ ਬਾਰੇ ਵੀ ਸਮੇਂ ਸਮੇਂ ਤੇ ਸੰਗਤਾਂ ਨਾਲ ਵਿਸ਼ੇਸ਼ ਸਾਂਝ ਪਾਈ ਗੁਰੂ ਘਰ ਦਾ ਦਸੰਬਰ ਤੋਂ ਲੈ ਕੇ 31 ਮਾਰਚ ਤੱਕ ਤਿੰਨ ਮਹੀਨੇ ਦਾ ਹਿਸਾਬ ਸੰਗਤ ਦੇ ਸਪੁਰਦ ਕੀਤਾ ਗਿਆ ਹਿਸਾਬ ਦੀ ਕਾਪੀ ਗੁਰੂ ਘਰ ਦੇ ਨੋਟਿਸ ਬੋਰਡ ਤੇ ਵੀ ਲਿਗਾ ਦਿੱਤੀ ਗਈ ਗੁਰੂ ਦੇ ਲੰਗਰ ਸਾਰਾ ਦਿਨ ਅਟੁੱਟ ਵਰਤਦੇ ਰਹੇ ਗੁਰੂ ਘਰ ਵਿੱਚ ਹੋਏ ਇਸ ਪ੍ਰੋਗਰਾਮ ਦਾ ਸੰਗਤਾਂ ਨੇ ਗੁਰੂ ਦੀ ਗੋਦ ਵਿੱਚ ਜੁੜ ਕੇ ਅਨੰਦ ਮਾਣਿਆ