ਅਲ ਹਾਮਦ ਕੰਪਣੀ ਦੇ
ਸ਼ਾਰਜਾ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ
23-03-2013 (ਸ਼ਾਰਜਾ)
ਹਰ ਸਾਲ ਦੀ ਤਰਾਂ
ਇਸ ਵਾਰ ਵੀ ਅਲ ਹਾਮਦ ਕੰਪਣੀ ਦੇ
ਸ਼ਾਰਜਾ ਕੈਂਪ ਵਿਖੇ ਸਤਿਗੁਰੂ
ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾਪੂਰਵਕ
ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ
ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਜਾਪ ਹੋਏ।
ਬਹੁਤ ਸਾਰੇ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ
ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ।
ਕੀਰਤਨੀ ਜਥਿਆਂ ਵਿੱਚ ਪ੍ਰਮੁੱਖ ਤੌਰ ਤੇ ਭਾਈ ਕਮਲਰਾਜ ਸਿੰਘ,
ਭਾਈ ਰਿੰਕੂ, ਬਾਬਾ ਸੁਰਜੀਤ ਸਿੰਘ ਬਾਬਾ ਪਰਮਜੀਤ, ਅਸ਼ੋਕ ਕੁਮਾਰ,
ਧਰਮਪਾਲ ਅਤੇ ਸੁਰਿੰਦਰ ਸਿੰਘ ਨੇ ਸੇਵਾ ਨਿਭਾਈ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਹੋਈਆਂ
ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ।
ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ ਜੀ ਨੇ ਵੀ ਹਾਜ਼ਰੀਆਂ ਲਗਵਾਈਆਂ
।ਸਾਰੇ
ਹੀ ਕੀਰਤਨੀਆਂ ਸੇਵਾਦਾਰਾਂ ਅਤੇ ਪ੍ਰਮੁੱਖ ਮਹਿਮਾਨਾ ਨੂੰ ਸਿਰੋਪੇ
ਭੇਟ ਕੀਤੇ ਗਏ।ਮੰਚ ਸਕੱਤਰ
ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ ।ਚਾਹ ਪਕੌੜੇ ਅਤੇ ਗੁਰੂ ਦਾ ਲੰਗਰ
ਅਤੁੱਟ ਵਰਤਿਆ ।
|