ਭਾਰਤ
ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਦੀ
ਚੋਣ ਸਰਬਸੰਮਤੀ ਨਾਲ ਹੋਈ –
ਗਿਆਨ ਚੰਦ ਸੂਦ
ਯੁਗ ਪੁਰਸ਼ ਮਹਾਨ ਸਮਾਜ ਸੁਧਾਰਕ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ
ਯੋਧੇ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ
ਦੇ ਨਾਮ ਤੇ ਬਣੀ ਅਤੇ ਸਮਾਜ ਭਲਾਈ ਦੇ ਕੰਮਾਂ ਕਰਕੇ ਜਾਣੀ ਜਾਂਦੀ
ਸੰਸਥਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ
(ਰਜਿ) ਇਟਲੀ ਦੀ ਚੋਣ ਸ਼੍ਰੀ ਗਿਆਨ ਚੰਦ ਸੂਦ ਜੀ ਦੀ ਪ੍ਰਧਾਨਗੀ ਹੇਠ
ਸਨਬੋਨੀ ਫਾਚੋ ਬਿਰੋਨਾ ( ਇਟਲੀ) ਵਿਖੇ ਹੋਈ ।ਸ਼੍ਰੀ ਗਿਆਨ ਚੰਦ ਸੂਦ
ਜੀ ਸੰਸਥਾ ਦੇ ਛੇ ਸਾਲ ਪ੍ਰਧਾਨ ਰਹੇ। ਉਹ ਤਿੰਨ ਵਾਰ ਸਰਬਸੰਮਤੀ ਨਾਲ
ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਆਪਣੇ ਕਾਰਜ ਕਾਲ ਵਿੱਚ ਆਪਣੇ ਸਾਥੀਆਂ
ਦੇ ਸਹਿਯੋਗ ਨਾਲ ਬਹੁਤ ਵਧੀਆ ਸਮਾਜ ਭਲਾਈ ਦੇ ਕੰਮ ਕੀਤੇ ਜਿਵੇਂ ਕਿ
ਅੱਖਾਂ ਦੇ ਚੈਕ ਅੱਪ ਅਤੇ ਅਪ੍ਰੈਸ਼ਨ ਕੈਂਪ, ਬੱਚਿਆਂ ਨੂੰ ਪੜ੍ਹਾਈ ਲਈ
ਮਦਦ, ਗ਼ਰੀਬ ਵਿਅਕਤੀ ਦੇ ਇਲਾਜ ਵਾਸਤੇ ਮਦਦ, ਮੈਟ੍ਰਿਕ ਚੋਂ ਫਸਟ ਆਈਆਂ
ਗ਼ਰੀਬ ਪਰੀਵਾਰ ਦੀਆਂ ਲੜਕੀਆਂ ਲਈ ਅਗਲੇ ਸਾਲ ਵਾਸਤੇ ਪੜ੍ਹਾਈ ਲਈ ਮਦਦ
ਆਦਿ। ਚੋਣ ਤੋਂ ਪਹਿਲਾਂ ਬੁਲਾਰਿਆਂ ਵਿੱਚੋਂ ਲੇਖ ਰਾਜ ਜੱਖੂ ਆਚਲ
ਕੁਮਾਰ ਕੈਲੇ, ਸਤਪਾਲ ਅਜਨਾਗਰ, ਸਰਬਜੀਤ ਵਿਰਕ ਨੇ ਉਨ੍ਹਾਂ ਦੇ ਕੀਤੇ
ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸੀ ਅਗਲਾ ਪ੍ਰਧਾਨ ਵੀ ਸ਼੍ਰੀ
ਗਿਆਨ ਚੰਦ ਸੂਦ ਜੀ ਨੂੰ ਹੀ ਬਨਾਉਣਾ ਚਾਹੁੰਦੇ ਹਾਂ । ਪਰ ਸ਼੍ਰੀ ਗਿਆਨ
ਚੰਦ ਸੂਦ ਜੀ ਨੇ ਅਤੇ ਸੀਨੀਅਰ ਵਾਇਸ ਪ੍ਰਧਾਨ ਸੱਤਪਾਲ ਅਜਨਾਗਰ ਜੀ ਨੇ
ਸਾਰੇ ਸਾਥੀਆਂ ਦੇ ਸਹਿਯੋਗ ਨਾਲ ਅਗਲਾ ਪ੍ਰਧਾਨ ਸ਼੍ਰੀ ਸਰਬਜੀਤ ਵਿਰਕ
ਜੀ ਨੂੰ ਚੁਣਿਆ ।
ਸੰਸਥਾ ਦੀ ਚੋਣ:- ਚੇਅਰਮੈਨ ਸ਼੍ਰੀ ਗਿਆਨ ਚੰਦ ਸੂਦ, ਪ੍ਰਧਾਨ ਸ਼੍ਰੀ
ਸਰਬਜੀਤ ਵਿਰਕ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਕੁਲਵਿੰਦਰ ਲੋਈ, ਵਾਈਸ
ਪ੍ਰਧਾਨ ਅਵਤਾਰ ਪੇਂਟਰ, ਜਨਰਲ ਸਕੱਤਰ ਸ਼੍ਰੀ ਲੇਖ ਰਾਜ ਜੱਖੂ, ਕੈਸ਼ੀਅਰ
ਸ਼੍ਰੀ ਸੁਦੇਸ਼ ਕੁਮਾਰ ਹਰਿਆਣੇ ਵਾਲੇ, ਰੋਮਾ ਇੰਚਾਰਜ ਸ਼੍ਰੀ ਆਰ ਡੀ
ਪਰਸਾਦ ਉਤਰ ਪ੍ਰਦੇਸ, ਵਾਰੀਤੋ ਇੰਚਾਰਜ ਸ਼੍ਰੀ ਕੈਲਾਸ਼ ਬੰਗੜ।
ਮੁੱਖ ਸਲਾਹਕਾਰ ਸ਼੍ਰੀ ਸੱਤਪਾਲ ਅਜਨਾਗਰ, ਸ਼੍ਰੀ ਆਚਲ ਕੁਮਾਰ ਕੈਲੇ,
ਸ਼੍ਰੀ ਰਾਮ ਮੂਰਤੀ, ਡਾਕਟਰ ਰਾਜ ਪਾਲ, ਸ਼੍ਰੀ ਦੇਸ ਰਾਜ, ਸ਼੍ਰੀ ਜੀਤ
ਰਾਮ, ਸ਼੍ਰੀ ਅਜਮੇਰ ਦਾਸ, ਸ਼੍ਰੀ ਰਵਿੰਦਰ ਭੱਟੀ ਸ਼੍ਰੀ ਰਕੇਸ਼ ਕੁਮਾਰ,
ਸ਼੍ਰੀ ਪ੍ਰਭ ਦਿਆਲ, ਸ਼੍ਰੀ ਕਿਸ਼ੋਰ ਲਾਲ, ਸ਼੍ਰੀ ਬਲਬੀਰ ਮਾਨਤੋਵਾ, ਸ਼੍ਰੀ
ਰਾਮ ਸ਼ਰਨ, ਸ਼੍ਰੀ ਗੁਰਬਖਸ਼ ਜੱਸਲ, ਸ਼੍ਰੀ ਅਮ੍ਰੀਕ ਮਹੇ, ਸ਼੍ਰੀ ਭੁੱਟੋ
ਕੁਮਾਰ ਆਦਿ।
ਹਾਜ਼ਰ ਮੈਂਬਰ :-ਸ਼੍ਰੀ ਰਾਮ ਲੁਭਾਇਆ, ਸ਼੍ਰੀ ਅਵਤਾਰ ਸਿੰਘ, ਸ਼੍ਰੀ
ਕ੍ਰੀਸ਼ਨ ਕੁਮਾਰ, ਸ਼੍ਰੀ ਮਨਜੀਤ, ਸ਼੍ਰੀ ਰੀਤਕ, ਸ਼੍ਰੀ ਗੋਲਡੀ, ਸ਼੍ਰੀ
ਜਗਮੋਹਨ, ਸ਼੍ਰੀ ਗਗਨਪ੍ਰੀਤ ਬੰਗੜ, ਸ਼੍ਰੀ ਨਰਿੰਦਰ ਕੁਮਾਰ, ਸ਼੍ਰੀ ਮੱਖਣ
ਪਰਮਾ ਆਦਿ। ਹੋਰ ਅਹਦੇਦਾਰ ਅਗਲੀ ਮੀਟਿੰਗ ਵਿੱਚ ਨਾਮਜੱਦ ਕੀਤੇ
ਜਾਣਗੇ।