ਅਲ ਹਾਮਦ ਕੰਪਣੀ ਦੇ
ਅਜਮਾਨ ਕੈਂਪ ਵਿਖੇ ਆਗਮਨ ਦਿਵਸ ਮਨਾਇਆ ਗਿਆ
15-03-2013 (ਅਜਆਨ)
ਹਰ ਸਾਲ ਦੀ ਤਰਾਂ
ਇਸ ਵਾਰ ਵੀ ਅਲ ਹਾਮਦ ਕੰਪਣੀ ਦੇ ਅਜਮਾਨ ਕੈਂਪ ਵਿਖੇ ਸਤਿਗੁਰੂ
ਰਵਿਦਾਸ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾਪੂਰਵਕ
ਮਨਾਇਆਂ ਗਿਆ । ਸੱਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ
ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਜਾਪ ਹੋਏ।
ਬਹੁਤ ਸਾਰੇ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ
ਗੁਰਬਾਣੀ ਅਤੇ ਗੁਰੂ ਮਹਿਮਾ ਗਾ ਕੇ ਨਿਹਾਲ ਕੀਤਾ।
ਇੰਡੀਆ ਤੋਂ ਆਏ ਭਾਈ ਬਲਵਿੰਦਰ ਸਿੰਘ ਜੀ ਦੇ
ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਹਰ ਸਾਲ ਦੀ
ਤਰਾਂ ਹੀ ਕੰਪਣੀ ਦੇ ਮੈਨੇਜਰ
ਸ਼੍ਰੀ ਫਰਹਾਨ ਜੀ ਵੀ ਆਪਣੇ ਹੋਰ ਸਾਥੀਆਂ ਨਾਲ ਸੰਗਤਾਂ ਨੂੰ
ਵਧਾਈਆਂ ਦੇਣ ਲਈ ਪੰਡਾਲ ਵਿੱਚ ਪਹੁੰਚੇ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਹੋਈਆਂ
ਸਮੂਹ ਸੰਗਤਾਂ ਅਤੇ ਕੰਪਣੀ ਮਾਲਿਕਾਂ ਨੂੰ ਜੀ ਆਇਆਂ ਕਿਹਾ ।
ਕੰਪਣੀ ਮਾਲਿਕਾਂ ਵਲੋਂ ਇਸ ਪਰੋਗਰਾਮ ਵਾਸਤੇ ਵੀਹ ਹਜ਼ਾਰ (
20000) ਦਿਰਾਮ ਸੇਵਾ ਪਾਈ ਗਈ । ਸ਼੍ਰੀ ਫਰਹਾਨ
ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਰਵਿਦਾਸ ਜੀ ਦੇ
ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ
।
ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ ਜੀ, ਭਾਈ ਹਰਜੀਤ ਸਿੰਘ
ਜੀ, ਭਾਈ ਮਨਜੀਤ ਸਿੰਘ ਗਿੱਦਾ ਤੇ ਭਾਈ ਸੁਖਜਿੰਦਰ ਸਿੰਘ ਨੇ ਵੀ ਹਾਜ਼ਰੀਆਂ ਲਗਵਾਈਆਂ
।ਕੀਰਤਨੀ ਜਥਿਆਂ ਵਿੱਚ ਪ੍ਰਮੁੱਖ ਤੌਰ ਤੇ ਭਾਈ ਕਮਲਰਾਜ ਸਿੰਘ,
ਭਾਈ ਰਿੰਕੂ, ਬਾਬਾ ਸੁਰਜੀਤ ਸਿੰਘ ਬਾਬਾ ਪਰਮਜੀਤ, ਅਤੇ
ਸੱਤ ਪਾਲ ਮਹੇ ਨੇ ਸੇਵਾ ਨਿਭਾਈ ।ਸਾਰੇ
ਹੀ ਕੀਰਤਨੀਆਂ ਸੇਵਾਦਾਰਾਂ ਅਤੇ ਪ੍ਰਮੁੱਖ ਮਹਿਮਾਨਾ ਨੂੰ ਸਿਰੋਪੇ
ਭੇਟ ਕੀਤੇ ਗਏ।ਇਹ ਸਮਾਗਮ ਹਰ ਸਾਲ ਦੀ ਤਰਾਂ ਹੀ ਭਾਈ ਪਾਖਰ ਸਿੰਘ
ਜੀ ਦੀ ਦੇਖ ਰੇਖ ਅਤੇ ਸੁਚੱਜੇ ਪ੍ਰਬੰਧ ਹੇਠ ਹੋਇਆ। ਮੰਚ ਸਕੱਤਰ
ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ ।ਚਾਹ ਪਕੌੜੇ ਅਤੇ ਗੁਰੂ ਦਾ ਲੰਗਰ
ਅਤੁੱਟ ਵਰਤਿਆ ।
















|