ਯੂ ਏ ਈ ਦੇ ਕਈ ਸ਼ਹਿਰਾਂ ਵਿਖੇ
ਸਤਿਗੁਰੂ
ਰਵਿਦਾਸ ਜੀ ਮਹਾਰਾਜ ਦਾ
636ਵਾਂ ਪ੍ਰਕਾਸ਼ ਉਤਸਵ 08 ਮਾਰਚ ਦਿਨ
ਸ਼ੁੱਕਰਵਾਰ ਨੂੰ ਮਨਾਇਆ ਗਿਆ
।
08-03-2013
(ਦੁਬਈ) ਦੁਬਈ ਸਿਵਲ ਇੰਜੀਨੀਅਰਿੰਗ ਦੀ ਸੰਗਤ ਵਲੋਂ ਸਾਹਿਬ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ
636ਵਾਂ ਆਗਮਨ ਦਿਵਸ
8 ਮਾਰਚ ਨੂੰ ਦੁਬਈ ਇੰਵੈਸਟਮੈਂਟ ਪਾਰਕ ਵਾਲੇ
ਕੈਂਪ ਵਿਖੇ ਮਨਾਇਆ ਗਿਆ
।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਅਤੇ ਸੁਖਮਨੀ
ਸਾਹਿਬ ਜੀ ਦੇ ਪਾਠ ਹੋਣ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਏ
ਗਏ
।
ਯੂ.ਏ.ਈ ਦੀਆਂ ਕਈ ਸਟੇਟਾਂ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ
ਵਿੱਚ ਹਿੱਸਾ ਲਿਆ।ਇੰਡੀਆ
ਤੋਂ ਆਏ ਹੋਏ ਬੀਬੀ ਬਲਵਿੰਦਰ ਕੌਰ ਖਹਿਰਾ ਜ ਦੇ ਢਾਡੀ
ਜਥੇ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਸੁਣਾ ਕੇ
ਨਿਹਾਲ ਕੀਤਾ।
ਕੀਰਤਨ ਦੌਰਾਨ ਬਾਬਾ ਸੁਰਜੀਤ ਜੀ,
ਭਾਈ ਕਮਲ ਰਾਜ ਸਿੰਘ ਜੀ,
ਭਾਈ ਰਿੰਕੂ,
ਭਾਈ ਧਰਮਪਾਲ ਅਤੇ ਸੱਤਪਾਲ ਮਹੇ ਨੇ ਨੇ ਕੀਰਤਨ ਦੀ ਸੇਵਾ ਨਿਭਾਈ।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਸ੍ਰੀ ਰੂਪ
ਲਾਲ ਸਿੱਧੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ
ਰਵਿਦਾਸ ਜੀ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਜੀਊਣ,
ਸਮਾਜ ਭਲਾਈ ਅਤੇ ਸਤਿਗੁਰਾਂ ਦੀ ਇਨਕਲਾਬੀ ਸੋਚ ਵਾਲਾ,
ਜਾਤਾਂ ਪਾਤਾਂ ਤੋਂ ਰਹਿਤ ਬੇਗ਼ਮਪੁਰਾ ਬਨਾਉਣ ਲਈ ਬੇਨਤੀ ਕੀਤੀ
ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ ਸੰਗਤਾਂ ਅਤੇ
ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਹੋਇਆਂ ਸੇਵਾਦਾਰਾਂ,
ਕੀਰਤਨੀਆਂ ਅਤੇ ਮਹਿਮਾਨਾਂ ਨੂੰ ਸਿਰੋਪਿਆਂ ਨਾਲ ਨਿਵਾਜਿਆ
ਗਿਆ।ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਅੱਜ ਸਵੇਰੇ
ਕੇ ਐਚ ਕੇ ਕੰਪਣੀ ਅਜਮਾਨ ਦੀ ਸੰਗਤ ਵਲੋਂ ਵੀ ਸਤਿਗੁਰਾਂ ਦੇ
ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਚਾਹ ਪਕੌੜਿਆ ਦਾ ਲੰਗਰ ਲਗਾਇਆ
ਗਿਆ। ਸ਼੍ਰੀ ਗਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ
ਸਿੱਧੂ, ਹੈਡ ਗ੍ਰੰਥੀ ਕਮਲਰਾਜ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ
ਨੇ ਵੀ ਇਸ ਪਰੋਗਰਾਮ ਵਿੱਚ ਹਾਜ਼ਰੀ ਲਗਵਾਈ ਅਤੇ ਇਸ ਪਰੋਗਰਾਮ ਦੇ
ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਵਲੋਂ ਸਿਰੋਪੇ ਭੇਟ
ਕੀਤੇ ਗਏ।
ਅੱਜ ਹੀ
ਖੋਰਫਕਾਨ ਸ਼ਹਿਰ ਵਿਖੇ ਅਬਦੁਲਾ ਅਲਾਈ ਕੰਨੀ ਦੀਆਂ ਸੰਗਤਾਂ ਵਲੋਂ
ਵੀ ਸਤਿਗੁਰਾਂ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸੁਖਮਨੀ ਸਾਹਿਬ
ਦੇ ਪਾਠ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਅਤੇ ਲੰਗਰ ਵਰਤਾਏ ਗਏ
।ਸ਼੍ਰੀ ਗਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ,
ਹੈਡ ਗ੍ਰੰਥੀ ਕਮਲਰਾਜ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਨੇ ਵੀ
ਇਸ ਪਰੋਗਰਾਮ ਵਿੱਚ ਹਾਜ਼ਰੀ ਲਗਵਾਈ । ਇਸ ਸਮਾਗਮ ਦਾ ਪ੍ਰਬੰਧ ਭਾਈ
ਬਲਬੀਰ ਰਾਮ ਮਾਹੀ ਜੀ ਦੀ ਅਗਵਾਈ ਵਿੱਚ ਹੋਇਆ।ਮਾਹੀ ਜੀ ਨੇ ਇਹ
ਸੇਵਾ ਬਹੁਤ ਹੀ ਸ਼ਰਧਾਪੂਰਵਕ ਤਰੀਕੇ ਨਾਲ ਨਿਭਾਈ । ਸੁਸਾੲਟੀ
ਵਲੋਂ ਇਸ ਪਰੋਗਰਾਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ
ਸਿਰੋਪੇ ਭੇਟ ਕੀਤੇ ਗਏ।
ਅੱਜ ਰਾਸ
ਅਲ ਖੇਮਾਂ ਦੇ ਰਮਸ ਇਲਾਕੇ ਦੀਆਂ ਸੰਗਤਾਂ ਨੇ ਵੀ ਸਤਿਗੁਰਾਂ ਦੇ
ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਦੀਵਾਨ ਸਜਾਏ ਅਤੇ ਲੰਗਰਾਂ ਦੀ
ਸੇਵਾ ਕੀਤੀ ।ਸ਼੍ਰੀ ਗਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ
ਚੇਅਰਮੈਨ ਬਖਸ਼ੀ ਰਾਮ ਪਾਲ, ਪਰਧਾਨ ਰੂਪ ਸਿੱਧੂ, ਹੈਡ ਗ੍ਰੰਥੀ
ਕਮਲਰਾਜ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਨੇ ਵੀ ਇਸ ਪਰੋਗਰਾਮ
ਵਿੱਚ ਹਾਜ਼ਰੀ ਲਗਵਾਈ।ਪਰਧਾਨ ਰੂਪ ਸਿੱਧੂ ਅਤੇ ਬਖਸ਼ੀ ਰਾਮ ਜੀ ਨੇ
ਸਮੂਹ ਸੰਗਤਾਂ ਨਾਲ ਸਮਾਜ ਭਲਾਈ ਅਤੇ ਗੁਰਮਤ ਬਾਰੇ ਵਿਚਾਰਾਂ
ਕੀਤੀਆਂ। ਇਸ ਪਰੋਗਰਾਮ ਦਾ ਪ੍ਰਬੰਧ ਭਾਈ ਸੁਭਾਸ਼ ਜੀ ਦੀ ਦੇਖ ਰੇਖ
ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰਬੰਧਕਾਂ ਵਲੋਂ
ਸੁਸਾਇਟੀ ਮੈਬਰਾਂ ਨੂੰ ਸਿਰੋਪਿਆ ਨਾਲ ਨਿਵਾਜਿਆ ਗਿਆ।ਗੁਰੂ ਦੈ
ਲੰਗਰ ਅਤੁਟ ਵਰਤਾਏ ਗਏ।
|