ਉਮ ਅਲ ਕੁਵੇਨ ਗੁਰੂਘਰ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ
636ਵਾਂ
ਪ੍ਰਕਾਸ਼ ਉਤਸਵ ਮਨਾਇਆ ਗਿਆ
08-03-2013
( ਉਮ ਅਲ ਕੁਵੇਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ
636ਵਾਂ ਪ੍ਰਕਾਸ਼ ਉਤਸਵ ਕੱਲ ਸ਼ਾਮ ਨੂੰ
ਅਲ ਫਾਦਲ ਕੰਪਨੀ ਵਾਲੇ ਗੁਰੂਘਰ ਉਮ ਅਲ ਕੁਵੇਨ ਵਿਖੇ
ਮਨਾਇਆ ਗਿਆ ।ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।ਇੰਡੀਆਂ
ਤੋਂ ਖਾਸ ਤੌਰ ਤੇ ਆਏ ਹੋਏ ਬੀਬੀ ਬਲਵਿੰਦਰ ਕੌਰ ਖਹਿਰਾ ਦੇ ਢਾਡੀ
ਜਥੇ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ
ਨਾਲ ਸਬੰਧਿਤ ਇਤਹਾਸ ਨਾਲ ਨਿਹਾਲ ਕੀਤਾ।
ਭਾਈ ਕਮਲਰਾਜ ਸਿੰਘ,
ਬਾਬਾ ਸੁਰਜੀਤ ਸਿੰਘ,
ਭਾਈ ਮਨਜੀਤ ਸਿੰਘ ਗਿੱਦਾ, ਭਾਈ
ਰਿੰਕੂ ਜੀ ਨੇ ਕੀਰਤਨ ਦੀ ਸੇਵਾ ਨਿਭਾਈ ।
ਬਹੁਤ
ਸਾਰੀ ਸੰਗਤ ਨੇ ਪ੍ਰੀਵਾਰਾਂ ਸਮੇਤ ਇਸ ਸਮਾਗਮ ਵਿਚ
ਆਕੇ ਹਾਜ਼ਰੀਆਂ
ਲਗਵਾਈਆ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਇਸ ਸਮਾਗਮ ਦੇ ਪ੍ਰਬੰਧ ਲਈ ਭਾਈ ਹਰਜੀਤ ਸਿੰਘ
ਜੀ , ਭਾਈ ਮਨਜੀਤ ਸਿੰਘ ਗਿੱਦਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਭਾਈ ਹਰਜੀਤ ਸਿੰਘ ਜੀ ਵਲੋਂ ਸੱਭ ਕੀਰਤਨੀਆਂ, ਰੂਪ ਸਿੱਧੂ,
ਸ਼ੁਰਿੰਦਰ ਸਿੰਘ ਭਾਉ ਤੇ ਹੋਰ ਸੇਵਾ ਨਿਭਾਉਣ ਵਾਲਿਆਂ ਨੂੰ
ਗੁਰੂਘਰ ਦੇ ਸਿਰੋਪੇ ਦਿੱਤੇ ਗਏ।ਮੰਚ ਸਕੱਤਰ ਦੀ ਸੇਵਾ
ਸਕੱਤਰ ਮਨਜੀਤ ਸਿੰਘ ਗਿੱਦਾ
ਨੇ ਨਿਭਾਈ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|