ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ
636ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਪਿੰਡ ਚੱਕ ਗੁਰੂ,
ਡਾਕਖਾਨਾ ਸਰਹਾਲਾ ਰਾਣੂਆਂ, ਜ਼ਿਲ ਸ਼ਹੀਦ ਭਗਤ ਸਿੰਘ ਨਗਰ ਵਿਖੇ,
ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਐਨ. ਆਰ. ਆਈ
ਲਾਇਬ੍ਰੇਰੀ ਖੋਲ੍ਹੀ ਗਈ । ਇਸ ਲਾਇਬ੍ਰੈਰੀ ਦਾ ਉਦਘਾਟਨ ਸ. ਪਾਖਰ
ਸਿੰਘ ਨਿਮਾਣਾ, ਹਰਭਜਨ ਕੌਲਧਾਰ ( ਸਮਾਜ ਸੇਵਕ ਤੇ ਲੇਖਕ), ਜੀਵਨ
ਕੁਮਾਰ ਸਰੋਆ, ਰਾਜਨ ਸਰੋਆ, ਬਲਬੀਰ ਬੈਂਸ, ਸਮੂਹ ਗ੍ਰਾਮ ਪੰਚਾਇਤ
ਅਤੇ ਸਾਰੇ ਨਗਰ ਨਿਵਾਸੀਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਤਾਂ
ਜੋ ਆਪਣੇ ਨੌਜਵਾਨਾ ਨੂੰ ਸਹੀ ਰੱਸਤੇ ਤੇ ਪਾਇਆ ਜਾ ਸਕੇ ਅਤੇ
ਸਮਾਜ ਨੂੰ ਚੰਗੇ ਕੰਮਾਂ ਵਲ ਪ੍ਰੇਰਿਤ ਕੀਤਾ ਜਾ ਸਕੇ ।