ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਨੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ
1 ਮਾਰਚ ਨੂੰ ਅਜਮਾਨ ਵਿਖੇ ਧੂਮ ਧਾਮ ਨਾਲ ਮਨਾਇਆ
02-03-2013
(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਵਲੋਂ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਦਾ 636ਵਾਂ ਆਗਮਨ ਦਿਵਸ
1ਮਾਰਚੀ ਦਿਨ ਸ਼ੁੱਕਰਵਾਰ ਨੂੰ
ਬੜੀ ਧੂਮ ਧਾਮ ਨਾਲ ਮਨਾਇਆ ਗਿਆ ।
ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਸ਼੍ਰੀ ਸੁਖਮਨੀ
ਸਾਹਿਬ ਜੀ ਦੇ ਪਾਠ ਅਤੇ ਭੋਗ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ
ਸਜਾਇਆ ਗਿਆ । ਯੂ, ਏ. ਈ ਦੀਆਂ ਸਾਰੀਆਂ ਹੀ ਸਟੇਟਾਂ ਤੋੰ
ਸੰਗਤਾਂ ਨੇ ਆਕੇ ਇਸ ਸਮਾਗਮ ਵਿੱਚ ਹਿੱਸਾ ਲਿਆ । ਆਬੂ ਧਾਬੀ,
ਦੁਬਈ, ਜਬਲ ਅਲੀ, ਅਵੀਰ, ਰਾਸ ਅਲ ਖੇਮਾਂ,
ਕਲਬਾ, ਫੁਜੀਰਾਹ,ਸ਼ਾਰਜਾ ਖੋਰਫਕਾਨ, ਅਲ ਦੈਦ, ਉਮ ਅਲ ਕੁਈਨ, ਅਲ
ਰਮਸ, ਅਲ ਰੀਫ ਆਬੂ ਧਾਬੀ ਅਤੇ ਅਜਮਾਨ ਆਦਿ ਸ਼ਹਿਰਾਂ ਤੋਂ ਬੱਸਾਂ
ਭਰਕੇ ਸ਼ਰਧਾਲੂ ਪੰਡਾਲ ਵਿੱਚ ਪਹੁੰਚੇ । ਇੰਡੀਅਨ
ਦੂਤਾਵਾਸ ਦੁਬਈ
ਤੋਂ ਲੇਬਰ ਕੌਂਸਲਰ ਸਰਦਾਰ
ਐਮ. ਪੀ ਸਿੰਘ ਜੀ ਖਾਸ ਅਤਿੱਥੀ ਵਜੋਂ
ਪਹੁੰਚੇ ਸਨ । ਸਰਦਾਰ ਐਮ. ਪੀ. ਸਿੰਘ ਜੀ ਨੇ ਆਪਣੇ ਸੰਬੋਧਨ
ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜੀਵਨੀ, ਇਨਕਲਾਬੀ ਸੋਚ
ਅਤੇ ਸਿਖਿਆਵਾਂ ਬਾਰੇ ਚਾਨਣਾ ਪਾਉਂਦੇ
ਹੋਏ ਸਮੂਹ ਸੰਗਤਾਂ ਨੂੰ
ਸਤਿਗੁਰਾਂ
ਦੀ ਸਿਖਿਆਵਾਂ ਮੁਤਾਬਿਕ ਜੀਵਨ ਜੀਊਣ ਲਈ
ਪ੍ਰੇਰਿਤ ਕੀਤਾ ।ਬੀਬੀ
ਬਲਵਿੰਦਰ ਕੌਰ ਖਹਿਰਾ ਜੀ ਦੇ ਜਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ
ਮਹਿਮਾ ਗਾਕੇ ਨਿਹਾਲ ਕੀਤਾ। ਸੰਗਤਾਂ ਦੀ ਪੁਰਜ਼ੋਰ ਫਰਮਾਇਸ਼ ਤੇ
ਬੀਬੀਆਂ ਦੇ ਜਥੇ ਨੂੰ ਦੋਬਾਰਾ ਸਮਾਂ ਵੀ ਦਿੱਤਾ ਗਿਆ । ਕੀਰਤਨ ਦੌਰਾਨ ਬਾਬਾ ਸੁਰਜੀਤ ਸਿੰਘ ਜੀ, ਭਾਈ ਕਮਲ ਰਾਜ ਸਿੰਘ, ਮਨਜੀਤ
ਸਿੰਘ ਗਿੱਦਾ, ਭਾਈ ਪਰਮਜੀਤ , ਭਾਈ ਰਿੰਕੂ,
ਨਿਰਮਲ ਚੰਦ, ਬੂਟਾ ਸਿੰਘ ਜੀ
ਆਬੂ ਧਾਬੀ, ਸੁਭਾਸ਼ ਕੁਮਾਰ, ਬਿਨੋਦ ਕੁਮਾਰ
ਨੇ ਕੀਰਤਨ ਦੀ
ਸੇਵਾ ਨਿਭਾਈ ।ਅਲ ਫੁਤੇਮ ਕੈਰੀਲੋਨ ਦੁਬਈ ਤੋਂ
ਸੋਸਾਇਟੀ ਮੈਂਬਰ ਤਿਲਕ ਰਾਜ
ਵੀ ਦੁਬਈ ਤੋਂ ਸੰਗਤਾਂ ਸਮੇਤ ਸਮਾਗਮ ਵਿੱਚ ਪਹੁੰਚੇ। ਸੋਸਾਇਟੀ ਦੇ ਪਰਧਾਨ ਸ਼੍ਰੀ
ਰੂਪ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਐਮ.
ਪੀ. ਸਿੰਘ, ਸੁਰਿੰਦਰ ਸਿੰਘ ਭਾਊ, ਹਰਜੀਤ
ਸਿੰਘ,
ਅਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਲਈ
ਧੰਨਵਾਦ ਕੀਤਾ । ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਨੇ
ਇਸ ਵਾਰ ਵੀ ਰਾਸ ਖੇਮਾਂ ਤੋਂ ਸੰਗਤਾਂ ਦੇ ਆਉਣ ਵਾਸਤੇ
ਬੱਸਾਂ ਦੀ ਸੇਵਾ ਕੀਤੀ ਅਤੇ ਹਰ ਸਾਲ ਦੀ ਤਰਾਂ
ਹੀ ਇਸ ਸਮਾਗਮ
ਲਈ ਮਾਲੀ ਮਦਦ ਵੀ ਕੀਤੀ। ਸਿਰੋਪੇ ਭੇਟ ਕਰਨ ਦੀ ਸੇਵਾਂ ਭਾਈ ਬਖਸ਼ੀ
ਰਾਮ ਜੀ ਚੇਅਰਮੈਨ,
ਧਰਮਪਾਲ ਝਿੰਮ, ਕਮਲਰਾਜ ਸਿੰਘ ਹੈਡ ਗ੍ਰੰਥੀ ਅਤੇ ਬਾਬਾ ਪਰਮਜੀਤ ਨੇ
ਨਿਭਾਈ । ਲੰਗਰ ਤਿਆਰੀ ਅਤੇ ਲੰਗਰ ਵਰਤਾਉਣ ਦੀ ਸੇਵਾ ਭਾਈ ਅਜੇ
ਕੁਮਾਰ ਜੀ ਦੇ ਕੰਟਰੋਲ ਹੇਠ ਹਰ ਸਾਲ ਦੀ ਤਰਾਂ ਸੁਚੱਜੇ ਢੰਗ ਨਾਲ
ਨਿਭਾਈ ਗਈ । ਗੁਰੂਘਰ ਦੀ ਸਫਾਈ, ਸਾਂਭ ਸੰਭਾਲ ਅਤੇ ਹੋਰ ਸਾਰੇ
ਫੁਟਕਲ ਕੰਮਾਂ ਦੀ ਸੇਵਾ ਭਾਈ ਸਰੂਪ ਸਿੰਘ ਜੀ ਨੇ ਆਪਣੀ ਦੇਖ ਰੇਖ
ਹੇਠ ਬਹੁਤ ਹੀ ਉਤਮ ਤਰੀਕੇ ਨਾਲ ਕਰਵਾਈ।ਸਕਿਉਰਟੀ ਦਾ ਇੰਤਜ਼ਾਮ ਕਮੇਟੀ
ਦੇ ਅਹੁਦੇਦਾਰ ਸ਼੍ਰੀ ਭੁਪਿੰਦਰ ਸਿੰਘ ਦੀ ਦੇਖ ਰੇਖ ਵਿੱਚ
ਜਸਵਿੰਦਰ ਢੇਸੀ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਸਮੂਹ ਸੋਸਾਇਟੀ ਮੈਂਬਰਾਂ ਨੇ ਬਹੁਤ ਹੀ ਸ਼ਰਧਾ
ਪੂਰਵਕ ਸੇਵਾ ਨਿਭਾਈ ਜਿਹਨਾਂ ਵਿੱਚ
ਸ਼੍ਰੀ ਲੇਖ ਰਾਜ ਮਹੇ, ਸੁਭਾਸ਼ ਅਲ ਰਮਸ, ਸ਼੍ਰੀ ਜੋਸੀ ਜੀ ਬੰਬੇ
ਲਾਈਟ ਹਾਊਸ ਦੇ ਨਾਮ ਖਾਸ਼ ਜ਼ਿਕਰ ਯੋਗ ਹਨ। ਹਰ
ਸਾਲ ਦੀ ਤਰਾਂ ਸਾਰੀ ਪਾਣੀ ਦੀ ਸੇਵਾ ਭਾਈ
ਇਕਬਾਲ ਸਿੰਘ ਜੀ
ਵਲੋਂ ਕੀਤੀ ਗਈ।
ਭਾਈ ਸੁਖਜਿੰਦਰ ਸਿਘ, ਭਾਈ ਧਰਮਪਾਲ ਠਾਕੁਰ, ਲੇਖ ਰਾਜ ਮਹੇ, ਜੈ
ਰਾਮ ਜੀ, ਹਰਜੀਤ ਸਿੰਘ ਜੀ ਆਦਿ ਨੇ ਲੰਗਰਾਂ ਵਿੱਚ ਬੇਅੰਤ ਮਿੲਅ
ਦੀ ਸੇਵਾ ਕੀਤੀ।ਪਰਧਾਨ ਰੂਪ ਸਿੱਧੂ ਜੀ ਨੇ ਕਿਹਾ ਕਿ ਇਸ ਸਾਲ
ਦਾ ਸਮਾਗਮ ਪਿਛਲੇ ਸਾਲ
ਦੇ ਸਮਾਗਮ ਨਾਲੋਂ ਵੱਧ ਸਫਲ ਰਿਹਾ ਹੈ ।ਮੰਚ ਸਕੱਤਰ ਦੀ ਸੇਵਾ
ਸੋਸਾਇਟੀ ਦੇ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਨੇ ਬਹੁਤ ਹੀ ਨਿਰਮਤਾ
ਅਤੇ ਸੁਚੱਜੇ ਢੰਗ ਨਾਲ ਨਿਭਾਈ ।ਸ਼੍ਰੀ
ਲੇਖ ਰਾਜ ਮਹੇ
ਅਤੇ ਧਰਮਪਾਲ ਝਿੰਮ ਨੇ ਖਜ਼ਾਨਚੀ ਦੀ ਸੇਵਾ ਨਿਭਾਈ । ਸ਼੍ਰੀ
ਸਿੱਧੂ ਵਲੋਂ ਇਸ ਸਮਾਗਮ ਨੂੰ ਬੁਲੰਦੀਆਂ ਤੱਕ ਲਿਜਾਣ ਲਈ
ਸਾਰੇ ਹੀ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ
ਧੰਨਵਾਦ ਹੈ ਅਤੇ ਸਾਰੇ ਹੀ ਮੈਂਬਰਾਂ ਅਤੇ ਸਾਧ ਸੰਗਤ ਨੂੰ ਇਸ
ਸਮਾਗਮ ਦੀਆਂ ਲੱਖ ਲੱਖ ਵਧਾਈਆਂ । ਜੈ ਗੁਰੂਦੇਵ, ਧੰਨ ਗੁਰੂਦੇਵ
|