ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
636ਵੇਂ
ਪ੍ਰਕਾਸ਼ ਉਤਸਵ
ਨੂੰ ਸਮ੍ਰਪਿਤ
ਕੀਰਤਨ ਦਰਬਾਰ
ਅਜੇ ਕੁਮਾਰ ਦੇ ਗ੍ਰਿਹ ਵਿਖੇ ਹੋਇਆ।
27-02-2013
( ਉਮ ਅਲ ਕੁਵੇਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
636ਵੇਂ ਪ੍ਰਕਾਸ਼ ਉਤਸਵ ਨੂੰ ਸਮ੍ਰਪਿਤ
ਕੀਰਤਨ ਦਰਬਾਰ
ਅੱਜ ਸ਼ਾਮ ਨੂੰ ਸ਼੍ਰੀ
ਅਜੇ ਕੁਮਾਰ ਦੇ ਗ੍ਰਿਹ ਵਿਖੇ ਸਜਾਇਆ ਗਿਆ।ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲ ਰਾਜ ਸਿੰਘ,
ਭਾਈ ਮਨਜੀਤ ਸਿੰਘ ਗਿੱਦਾ, ਬਾਬਾ ਸੁਰਜੀਤ ਸਿੰਘ,
ਭਾਈ ਪਰਮਜੀਤ, ਭਾਈ
ਰਿੰਕੂ, ਭਾਈ ਸੁਰਿੰਦਰ ਸਿੰਘ
ਅਤੇ ਭਾਈ ਰਮੇਸ਼ ਨੇ ਕੀਰਤਨ ਦੀ ਸੇਵਾ ਨਿਭਾਈ।
ਬਹੁਤ
ਸਾਰੀ ਸੰਗਤ ਨੇ ਪ੍ਰੀਵਾਰਾਂ ਸਮੇਤ ਇਸ ਸਮਾਗਮ ਵਿਚ
ਆਕੇ ਹਾਜ਼ਰੀਆਂ
ਲਗਵਾਈਆ ।ਸ਼੍
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ
ਸ਼ੁੱਕਰਵਾਰ ਨੂੰ ਗੁਰੂਘਰ ਵਿਖੇ ਹੋਣ ਵਾਲੇ ਪ੍ਰਕਾਸ਼ ਉਤਸਵ ਸਮਾਗਮ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਅਜੇ
ਕੁਮਾਰ ਦੇ ਪਿਤਾ ਸ਼੍ਰੀ ਜੈ ਰਾਮ ਜੀ ਅਤੇ ਉਨ੍ਹਾਂ ਦੀ ਸੁਪਤਨੀ ਵੀ
ਅਮ੍ਰੀਕਾ ਤੋਂ ਖਾਸ ਕਰਕੇ ਪਹੁੰਚੇ ਹੇ ਸਨ। ਅੱਜ ਅਜੇ ਕੁਮਾਰ ਜੀ
ਦੀ ਬੇਟੀ ਦਾ ਜਨਮ ਦਿਨ ਵੀ ਮਨਾਇਆ ਗਿਆ । ਪਹਿਲਾਂ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਅਤੇ ਫਿਰ ਬੇਟੀ ਦਿਨੀਸ਼ਾ
ਕੌਰ ਸੇ ਜਨਮ ਦਿਨ ਦਾ ਕੇਕ ਕੱਟਿਆ ਗਿਆ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਇਸ ਪਰੋਗਰਾਮ
ਦਾ ਪ੍ਰਬੰਧ ਕਰਨ ਤੇ
ਸ਼੍ਰੀ ਜੈ ਰਾਮ ,ਅਜੇ ਕੁਮਾਰ, ਹਰਜਿੰਦਰ ਬਿੱਟੀ, ਰਵੀ ਕੁਮਾਰ ਅਤੇ
ਹੋਰ ਸੇਵਾਦਾਰਾਂ ਨੂੰ ਸਿਰੋਪੇ ਭੇਟ ਕੀਤੇ ਗਏ ।ਸਿਰੋਪਿਆਂ
ਦੀ ਰਸਮ ਸੁਸਾਇਟੀ ਦੇ ਚੇਅਰਮੈਨ ਭਾਈ ਬਖਸ਼ੀ ਰਾਮ ਜੀ
ਅਤੇ ਧਰਮਪਾਲ ਝਿੰਮ
ਨੇ ਨਿਭਾਈ।ਮੰਚ ਸਕੱਤਰ ਦੀ ਸੇਵਾ
ਸਕੱਤਰ ਬਲਵਿੰਦਰ ਸਿੰਘ ਨੇ ਨਿਭਾਈ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।









 |