ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
636ਵੇਂ
ਪ੍ਰਕਾਸ਼ ਉਤਸਵ
ਨੂੰ ਸਮ੍ਰਪਿਤ
ਕੀਰਤਨ ਦਰਬਾਰ
ਰੂਪ ਸਿੱਧੂ ਦੇ ਗ੍ਰਿਹ ਵਿਖੇ ਹੋਇਆ।
25-02-2013
( ਅਜਮਾਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
636ਵੇਂ ਪ੍ਰਕਾਸ਼ ਉਤਸਵ ਨੂੰ ਸਮ੍ਰਪਿਤ
ਕੀਰਤਨ ਦਰਬਾਰ
ਅੱਜ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਪਰਧਾਨ ਭਾਈ ਰੂਪ ਸਿੱਧੂ ਦੇ ਗ੍ਰਿਹ, ਅਜਮਾਨ ਵਿਖੇ ਸਜਾਇਆ ਗਿਆ।
ਸੁਸਾਇਟੀ ਵਲੋਂ ਅਜਮਾਨ ਗੁਰੂ ਘਰ ਵਿਖੇ ਪ੍ਰਕਾਸ਼ ਉਤਸਵ 1 ਮਾਰਚ
ਨੂੰ ਮਨਾਇਆ ਜਾਣਾ ਹੈ । ਉਸੇ ਸਬੰਧ ਵਿੱਚ ਚੱਲ ਰਹੇ ਕੀਰਤਨ
ਦਰਬਾਰਾਂ ਦੀ ਲੜੀ ਦਾ ਇਹ ਕੀਰਤਨ ਦਰਬਾਰ ਅੱਜ ਸਤਿਗੁਰਾਂ ਦੇ
ਪ੍ਰਕਾਸ਼ ਉਤਸਵ ਵਾਲੇ ਦਿਨ ਬਹੁਤ ਹੀ ਸ਼ਰਧਾ ਅਤੇ ਜੋਸ਼ ਨਾਲ ਸਜਾਇਆ
ਗਿਆ । ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 40 ਸ਼ਬਦਾਂ ਦੇ ਪਾਠ ਕੀਤੇ ਗਏ।ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਭਾਈ ਮਨਜੀਤ ਸਿੰਘ ਗਿੱਦਾ, ਬਾਬਾ ਸੁਰਜੀਤ ਸਿੰਘ,
ਭਾਈ ਪਰਮਜੀਤ, ਭਾਈ
ਰਿੰਕੂ, ਭਾਈ ਸੁਰਿੰਦਰ ਸਿੰਘ
ਅਤੇ ਭਾਈ ਰਮੇਸ਼ ਨੇ ਕੀਰਤਨ ਦੀ ਸੇਵਾ ਨਿਭਾਈ।
ਬਹੁਤ
ਸਾਰੀ ਸੰਗਤ ਨੇ ਪ੍ਰੀਵਾਰਾਂ ਸਮੇਤ ਇਸ ਸਮਾਗਮ ਵਿਚ
ਆਕੇ ਹਾਜ਼ਰੀਆਂ
ਲਗਵਾਈਆ ।
ਭਾਈ ਹਰਜੀਤ ਸਿੰਘ ਤੱਖਰ ਜੀ ਨੇ ਵੀ ਸੰਗਤਾਂ ਨੂੰ ਵਧਾਵੇ ਦਿੱਤੇ
ਅਤੇ ਵਿਚਾਰ ਸਾਂਝੇ ਕੀਤੇ। ਸ਼੍ਰੀ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ
ਵਲੋਂ ਇਸ ਪਰੋਗਰਾਮ
ਦਾ ਪ੍ਰਬੰਧ ਕਰਨ ਤੇ
ਰੂਪ ਸਿੱਧੂ, ਚੇਤਨਾ ਸਿੱਧੂ, ਮੋਹਿਤ ਸਿੱਧੂ, ਤਰੁਣ ਸਿੱਧੂ ਅਤੇ
ਸੋਢੀ ਰਾਮ ਨੂੰ ਸਿਰੋਪੇ ਭੇਟ ਕੀਤੇ ਗਏ ।ਸਿਰੋਪਿਆਂ
ਦੀ ਰਸਮ ਭਾਈ
ਹਰਜੀਤ ਸਿੰਘ ਜੀ ਅਤੇ ਸੁਸਾਇਟੀ ਦੇ ਚੇਅਰਮੈਨ ਭਾਈ ਬਖਸ਼ੀ ਰਾਮ ਜੀ
ਨੇ ਨਿਭਾਈ।ਮੰਚ ਸਕੱਤਰ ਦੀ ਸੇਵਾ
ਸਕੱਤਰ ਬਲਵਿੰਦਰ ਸਿੰਘ ਨੇ ਨਿਭਾਈ । ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|