ਅਲੀ ਮੂਸਾ ਕੰਪਨੀ ਸੱਜਾ ਸ਼ਾਰਜਾ ਵਿਖੇ
ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
636ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
14-02-2013
( ਸੱਜਾ ਸ਼ਾਰਜਾ) ਅੱਜ ਅਲੀ ਮੂਸਾ ਕੰਪਨੀ ਦੇ ਸੱਜਾ ਸ਼ਾਰਜਾ ਕੈਂਪ
ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
636ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਸਜਾਇਆ ਗਿਆ ।ਬਹੁਤ ਸਾਰੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਸੁਖਪਾਲ, ਇੰਦਰਜੀਤ ਲੁਗਾਹ ਅਤੇ ਕਈ ਹੋਰ ਗੁਰਮੁਖਾਂ ਨੇ ਕੀਰਤਨ ਦੀ ਸੇਵਾ ਨਿਭਾਈ ।ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ
ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।ਪ੍ਰਬੰਧਕਾਂ ਵਲੋਂ ਸੁਸਾਇਟੀ
ਨੂੰ ਸਤਿਗੁਰੂ ਰਵਿਦਾਸ ਜੀ ਦਾ ਸਰੂਪ ਭੇਟ ਕੀਤਾ ਗਿਆ। ਸੁਸਾਇਟੀ
ਦੇ ਖਜ਼ਾਨਚੀ ਭਾਈ ਧਰਮਪਾਲ ਅਤੇ ਸਕੱਤਰ ਬਲਵਿੰਦਰ ਸਿੰਘ ਨੇ
ਇਸ ਪਰੋਗਰਾਮ ਦੇ ਪ੍ਰਬੰਧਕਾਂ ਨੂੰ
ਸਿਰੋਪੇ ਭੇਟ ਕੀਤੇ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|