07-02-2013
ਪਿਛਲੇ ਦਿਨੀ ਆਬੂ ਧਾਬੀ ਦੀ ਗੰਦੂਤ ਰੋਡ ਡਵੀਜ਼ਨ ਕੰਪਨੀ ਵਿੱਚ
ਕੰਮ ਕਰਦੇ ਬਹਾਦਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ
ਮੌਤ ਹੋ ਗਈ ਸੀ । ਬਹਾਦੁਰ ਸਿੰਘ ਪੰਜਾਬ ਦੇ ਜਲੰਧਰ ਜ਼ਿਲੇ ਦੇ
ਪਿੰਡ ਸਰਾਏ ਖਾਸ ( ਨਜ਼ਦੀਕ ਕਰਤਾਰ ਪੁਰ) ਦਾ ਰਹਿਣ ਵਾਲਾ ਸੀ ।
ਉਸਦੇ ਨਾਲ ਹੋਰ ਕੰਮ ਕਰਦੇ ਪੰਜਾਬੀਆਂ ਅਨੁਸਾਰ ਮਿਰਤਕ ਦੇ ਘਰ ਦੀ
ਮਾਲੀ ਹਾਲਤ ਬਹੁਤ ਕਮਜ਼ੋਰ ਦੱਸੀ ਜਾਂਦੀ ਹੈ । ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਇਸ ਗ਼ਰੀਬ ਪ੍ਰੀਵਾਰ
ਨਾਲ ਹਮਦਰਦੀ ਪ੍ਰਗਟਾਉਦਿਆਂ ਹੋਇਆਂ ਇਸ ਗਰੀਬ ਪ੍ਰੀਵਾਰ ਦੀ
10000 (ਦਸ ਹਜ਼ਾਰ ਰੁਪੈ) ਦੀ ਮਾਲੀ ਮਦਦ ਕੀਤੀ ਗਈ ਹੈ ।
ਸੁਸਾਇਟੀ ਵਲੋਂ ਭੇਜੀ ਗਈ ਇਹ ਰਾਸ਼ੀ ਮਿਰਤਕ ਦੀ ਧਰਮ ਪਤਨੀ ਨੂੰ
ਸੁਸਾਇਟੀ ਦੇ ਅਹੁਦੇਦਾਰ ਸ਼੍ਰੀ ਚਰਨ ਦਾਸ ਜੀ ਜਾਡਲੀ ਵਾਲੇ ਅਤੇ
ਉਨ੍ਹਾਂ ਦੇ ਸਹਿਯੋਗੀ ਸ਼੍ਰੀ ਰਾਮ ਪ੍ਰਕਾਸ਼ ਪਿੰਡ ਸੋਫੀ ਪਿੰਡ
ਦੁਆਰਾ ਪਹੁੰਚਾਈ ਗਈ । ਸੁਸਾਇਟੀ ਇਸ ਦੁੱਖ ਦੀ ਘੜੀ ਵਿੱਚ ਇਸ
ਦੁਖੀ ਪ੍ਰੀਵਾਰ ਦੇ ਨਾਲ ਖੜੀ ਹੈ ਅਤੇ ਮਿਰਤਕ ਦੀ ਰੂਹ ਦੀ ਆਤਮਿਕ
ਸ਼ਾਤੀ ਲਈ ਅਰਦਾਸ ਕਰਦੀ ਹੈ ।