ਸ਼ਾਰਜਾਹ ਤੋਂ ਫਾਂਸੀ ਦੀ ਸਜ਼ਾ ਮਾਫੀ ਤੋਂ ਬਾਦ ਰਾਜਬੀਰ ਸਿੰਘ
ਭਾਰਤ ਵਾਪਿਸ ਗਿਆ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਦੇ ਅਣਥੱਕ ਉਪਰਾਲੇ
ਨਾਲ ਸੰਭਵ ਹੋਈ ਇਹ ਰਿਹਾਈ ।
02-01-2013 ( ਸ਼ਾਰਜਾ) ਰਾਜਬੀਰ ਸਿੰਘ ਜੋ ਸ਼ਾਰਜਾਹ ਦੀ ਜੇਲ
ਵਿਖੇ ਫਾਸ਼ੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਸੀ, ਉਹ ਰਿਹਾ
ਹੋਕੇ, ਨਵੇਂ ਸਾਲ 2013 ਦੇ ਪਹਿਲੇ ਦਿਨ ਆਪਣੇ ਵਤਨ ਵਾਪਿਸ ਚਲਾ
ਗਿਆ । ਰਾਜਬੀਰ ਸਿੰਘ ਪਹਿਲੀ ਜਨਵਰੀ ਰਾਤ 10:25 ਤੇ ਏਅਰ
ਅਰਬੀਆਂ ਦੀ ਫਲਾਇਟ ਰਾਹੀ ਆਪਣੇ ਵਤਨ ਰਵਾਨਾ ਹੋਇਆ। ਸ਼੍ਰੀ ਗੁਰੁ
ਰਵਿਦਾਸ ਵੈਲਫੇਆਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ, ਚੇਅਰਮੈਨ
ਬਖਸ਼ੀ ਰਾਮ, ਹੈਡ ਗ੍ਰੰਥੀ ਕਮਲਰਾਜ ਸਿੰਘ ਅਤੇ ਸਕੱਤਰ ਬਲਵਿੰਦਰ
ਸਿੰਘ, ਰਾਜਬੀਰ ਨੂੰ ਵਿਦਾ ਕਰਨ ਲਈ ਹਵਾਈ ਅੱਡੇ ਤੇ ਪਹੁੰਚੇ
ਹੋਏ ਸਨ
।
ਰਾਜਬੀਰ
ਸਿੰਘ ਜੂੰਨ 2009 ਤੋਂ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ
ਸਬੰਧ ਵਿੱਚ ਸ਼ਾਰਜਾ ਜੇਲ ਵਿੱਚ ਬੰਦ ਸੀ। ਉਸਨੂੰ ਅਦਾਲਤਾਂ ਨੇ
ਫਾਸੀ ਦੀ ਸਜ਼ਾ ਸੁਣਾਈ ਹੋਈ ਸੀ। ਰਾਜਬੀਰ ਸਿੰਘ ਦਾ ਕਹਿਣਾ ਸੀ ਕਿ
ਉਹ ਬੇਕਸੂਰ ਹੈ। ਜਦ ਰਾਜਬੀਰ ਦੇ ਮਾਮੇ ਭਜਨ ਸਿੰਘ ਨੇ ਸ਼੍ਰੀ
ਗੁਰੂ ਰਵਿਦਾਸ ਵੈਲਫੇਆਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੂੰ
ਇਸ ਕੇਸ ਬਾਰੇ ਦੱਸਿਆ ਤਾਂ ਸੁਸਾਇਟੀ ਨੇ ਇਸ ਨੌਜਵਾਨ ਦੀ ਜਾਨ
ਬਚਾਉਣ ਦੀ ਠਾਣ ਲਈ । ਤਕਰੀਬਨ ਤਿੰਨ ਸਾਲ ਦੀਆਂ ਕੋਸ਼ਿਸ਼ਾਂ ਦੇ
ਸਦਕਾ ਸੁਸਾਇਟੀ ਮਕਤੂਲ ਦੀ ਭੈਣ ਨੂੰ 163000/- ਦਿਰਾਮ ਮੁਆਵਜ਼ਾ
ਦੇਕੇ ਮੁਆਫੀਨਾਵਾਂ ਲੈਣ ਵਿੱਚ ਸਫਲ ਹੋਈ । ਮੁਆਵਜ਼ੇ ਦੀ ਰਾਸ਼ੀ
ਇਕੱਠੀ ਕਰਨ ਵਿੱਚ ਸ਼੍ਰੀ ਸੁਦੇਸ਼ ਅਗਰਵਾਲ ਜੀ ਦਾ ਯੋਗਦਾਨ ਸੱਭ
ਤੋਂ ਵੱਧ ਹੈ । ਹੋਰ ਸਹਿਯੋਗੀਆਂ ਵਿੱਚ ਮੈਡਮ ਕੁਲਵਿੰਦਰ ਕੌਰ
ਕੋਮਲ ਅਤੇ ਗੁਰਬਿੰਦਰ ਸਿੰਘ ਭੋਲਾ ਸਪਰਿੰਗਡੇਲ ਸਕੂਲ ਵਾਲੇ,
ਅਸ਼ੋਕ ਕੁਮਾਰ ਜਿਊਲਰ, ਸੁਰਜੀਤ ਸਿੰਘ ਅਵੀਰ ਵਾਲੇ,
ਬਲਵਿੰਦਰ ਸਿੰਘ ਠੇਕੇਦਾਰ ਰਾਸ ਅਲ ਖੇਮਾਂ ਵਾਲੇ,ਹਰਜੀਤ ਸਿੰਘ
ਤੱਖਰ, ਸੁਰਿੰਦਰ ਸਿੰਘ ਭਾਊ, ਅਜੇ ਕੁਮਾਰ ਅਤੇ ਮਨਜੀਤ ਸਿੰਘ
ਹੁਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸੁਸਾਇਟੀ
ਦੇ ਪਰਧਾਨ ਰੂਪ ਸਿੱਧੂ ਨੇ ਕਿਹਾ ਕਿ ਇਸ ਕੇਸ ਅਤੇ ਬਾਕੀ ਹੋਰ ਵੀ
ਸਾਰੇ ਹੀ ਮਾਮਲਿਆਂ ਵਿੱਚ ਭਾਰਤੀ ਕੌਨਸੁਲੇਟ ਵਲੌਂ ਬਹੁਤ ਹੀ
ਭਰਪੂਰ ਅਤੇ ਤਤਕਾਲ ਲੋੜੀਂਦੀ ਮਦਦ ਮਿਲਦੀ ਰਹੀ ਹੈ। ਉਨ੍ਹਾਂ ਖਾਸ
ਕਰਕੇ ਲੇਬਰ ਕੌਂਸਲਰ ਸ. ਐਮ ਪੀ ਸਿੰਘ ਜੀ ਦਾ ਤਹਿ ਦਿਲੋਂ
ਧੰਨਵਾਦ ਕੀਤਾ ਤੇ ਕਿਹਾ ਕਿ ਐਮ ਪੀ ਸਿੰਘ ਜੀ ਦਿਨ ਰਾਤ ਭਾਰਤੀਆਂ
ਦੀ ਮਦਦ ਵਾਸਤੇ ਤਿਆਰ ਰਹਿੰਦੇ ਹਨ ਅਤੇ ਹਰ ਸੰਭਵ ਮਦਦ, ਉਸਾਰੂ
ਮਸ਼ਵਰੇ ਅਤੇ ਹੌਸਲਾ ਦਿੰਦੇ ਰਹਿੰਦੇ ਹਨ। ਰੂਪ ਸਿੱਧੂ ਨੇ ਕਿਹਾ
ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ, ਧਰਮ ਪਾਲ ਝਿੰਮ,
ਬਲਵਿੰਦਰ ਸਿੰਘ ਧੈਂਗੜਪੁਰੀ ਤੇ ਬਾਕੀ ਸਾਰੇ ਮੈਂਬਰਾਂ ਦਾ
ਯੋਗਦਾਨ ਸ਼ਲਾਂਘਾਯੋਗ ਹੈ ਅਤੇ ਉਹ ਸਾਰੇ ਹੀ ਮੈਬਰਾਂ ਅਤੇ ਇਸ
ਕਾਰਜ ਵਿੱਚ ਸਹਿਯੋਗ ਕਰਨ ਵਾਲਿਆਂ ਵੀਰਾਂ ਦੇ ਬਹੁਤ ਬਹੁਤ
ਧੰਨਵਾਦੀ ਹਨ। ਯਾਦ ਰਹੇ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਵਲੋਂ ਲੁਵੇਸ਼ ਕੁਮਾਰ ਅਤੇ ਧਰਮ ਸਿੰਘ ਤੋਂ ਬਾਦ ਇਹ
ਤੀਸਰਾ ਕੇਸ ਹੈ ਜਿਸ ਵਿੱਚ ਸਖਤ ਸਜ਼ਾਵਾਂ ਭੋਗ ਰਹੇ ਪੰਜਾਬੀਆਂ
ਨੂੰ ਰਿਹਾ ਕਰਵਾਕੇ ਵਤਨ ਵਾਪਿਸ ਭੇਜਿਆ ਗਿਆ ਹੈ ।