ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਨਾਲ ਧਰਮ
ਸਿੰਘ ਨੂੰ ਰਾਸ ਅਲ ਖੇਮਾਂ ਜੇਲ ਚੋਂ ਰਿਹਾ ਕਰਵਾਕੇ ਪੰਜਾਬ
ਭੇਜਿਆ
26-11-2012 (ਰਾਸ
ਅਲ ਖੇਮਾਂ) ਇਸ ਸ਼ਹਿਰ ਵਿੱਚ ਤਕਰੀਬਨ ਚਾਰ ਸਾਲ ਪਹਿਲਾਂ ਵਾਪਰੇ
ਇਕ ਸੜਕ ਹਾਦਸੇ ਵਿੱਚ ਇਕ ਵਤਨੀ ਆਦਮੀ ਦੀ ਮੋਤ ਹੋ ਗਈ ਸੀ ਤੇ
ਕਾਰ ਤਬਾਹ ਹੋ ਗਈ ਸੀ । ਉਸ ਕਾਰ ਦੀ ਟੱਕਰ ਇਕ ਸ਼ਾਵਲ ਨਾਲ ਹੋਈ
ਸੀ ਜਿਸਨੂੰ ਇਕ ਪੰਜਾਬੀ ਧਰਮ ਸਿੰਘ ਚਲਾ ਰਿਹਾ ਸੀ ।
ਇਥੋਂ ਦੇ ਕਨੂੰਨਾਂ ਅਨੁਸਾਰ ਧਰਮ ਸਿੰਘ ਜੋ ਕਿ ਨਕੋਦਰ ਦੇ
ਨਜ਼ਦੀਕੀ ਪਿੰਡ ਸੀਰੋਵਾਲ ਦਾ ਰਹਿਣ ਵਾਲਾ ਹੈ ਨੂੰ ਜੇਲ ਦੀ ਸਜ਼ਾ
ਅਤੇ ਦੋ ਲੱਖ ਦਿਰਾਮ ਬਲੱਡ ਮਨੀ ਦਾ ਭਰਨ ਦਾ ਹੁਕਮ ਹੋਇਆ ਸੀ।
ਧਰਮ ਸਿੰਘ ਦੇ ਕੋਲ ਉਹ ਮਸ਼ੀਨ ਚਲਾਉਣ ਦਾ ਲਾਇਸੈਂਸ ਵੀ ਨਹੀ ਸਿ
ਇਸ ਕਰਕੇ ਬੀਮਾ ਕੰਪਣੀ ਵਲੋਂ ਵੀ ਕੋਈ ਮਦਦ ਨਹੀ ਮਿਲੀ। ਧਰਮ
ਸਿੰਘ ਦੇ ਮਾਲੀ ਹਾਲਾਤ ਵੀ ਇਸ ਤਰਾਂ ਦੇ ਨਹੀ ਸਨ ਕਿ ਉਹ ਦੋ ਲੱਖ
ਦਿਰਾਮ ਭਰਕੇ ਛੁੱਟ ਸਕਦਾ। ਉਸਦੇ ਕਰੀਬੀ ਰਿਸ਼ਤੇਦਾਰਾਂ ਨੇ 30000
ਦਿਰਾਮ ਦਾ ਇੰਤਜ਼ਾਮ ਕੀਤਾ ਪਰ ਇਹ ਉਸਨੂੰ ਛੁਡਾਉਣ ਲਈ ਬਹੁਤ ਹੀ
ਘੱਟ ਰਕਮ ਸੀ । ਜਦ ਉਸਦੇ ਰਿਸ਼ਤੇਦਾਰਾਂ ਨੇ ਇਸ ਮੁਸ਼ਕਿਲ ਬਾਰੇ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਭਾਈ ਬਖਸ਼ੀ
ਰਾਮ ਜੀ ਹੁਰਾਂ ਨਾਲ ਗੱਲ ਕੀਤੀ ਤਾਂ ਸ਼੍ਰੀ ਬਖਸ਼ੀ ਰਾਮ ਜੀ ਨੇ ਇਸ
ਮਸਲੇ ਨੂੰ ਹੱਲ ਕਰਨ ਦੀ ਠਾਣ ਲਈ।
ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਅਤੇ
ਬਖਸ਼ੀ ਰਾਮ ਜੀ ਨੇ ਕਾਫੀ ਸੋਚ ਵਿਚਾਰਾਂ ਕਰਨ ਤੋਂ ਬਾਦ ਸਰਕਾਰੀ
ਅਫਸਰਾਂ ਨਾਲ ਸੰਪਰਕ ਸਾਧ ਕੇ ਧਰਮ ਸਿੰਘ ਦਾ ਨਾਮ ਮਾਲੀ ਮੁਆਫੀ
(ਅਫੂੰ) ਲਈ ਨਾਮਜ਼ੱਦ ਕਰਵਾਉਣ ਦੇ ਉਪਰਾਲੇ ਆਰੰਭ ਕਰ ਦਿੱਤੇ ।
ਕਾਫੀ ਦੇਰ ਕੋਸ਼ਿਸ਼ਾਂ ਕਰਨ ਤੋਂ ਆਖਰਕਾਰ ਸੁਸਾੲਟੀ ਏਥੋਂ ਦੇ
ਹਾਕਮਾਂ ਅਤੇ ਸਰਕਾਰ ਵਲੋਂ ਦਿੱਤੀ ਜਾਂਦੀ ਉਸ ਰਹਿਮ ਦਿਲੀ ਨੂੰ
ਹਾਸਿਲ ਕਰਨ ਵਿੱਚ ਕਾਮਯਾਬ ਹੋਏ ਜਿਸ ਦੇ ਤਹਿਤ ਬਲੱਡ ਮਨੀ ਦੀ
ਬਾਕੀ ਸਾਰੀ ਰਕਮ ਮਰਨ ਵਾਲੇ ਦੇ ਘਰ ਵਾਲਿਆ ਨੂੰ ਹਾਕਮਾਂ ਵਲੋਂ
ਦੇ ਦਿੱਤੀ ਜਾਂਦੀ ਹੈ ਤੇ ਦੋਸ਼ੀ ਨੂੰ ਮੁਆਫੀ ਮਿਲ ਜਾਂਦੀ ਹੈ ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਕੇਸ ਦੀ ਸਾਰੀ
ਪੈਰਵੀ ਅਤੇ ਦੇਖ ਰੇਖ ਕੀਤੀ ਗਈ ਅਤੇ ਸ਼੍ਰੀ ਬਖਸ਼ੀ ਰਾਮ ਜੀ ਨੇ ਇਸ
ਲਈ ਮਾਲੀ ਯੋਗਦਾਨ ਵੀ ਪਾਇਆ । ਅਖੀਰ 4 ਨਵੰਬਰ ਨੂੰ ਧਰਮ ਸਿੰਘ
ਰਿਹਾ ਹੋਕੇ ਬਾਹਰ ਆ ਗਿਆ ਅਤੇ 12 ਨਵੰਬਰ ਨੂੰ ਉਸਨੂੰ ਪੰਜਾਬ
ਵਾਪਿਸ ਭੇਜ ਦਿੱਤਾ ਗਿਆ । ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ
ਸਿੱਧੂ ਨੇ ਕਿਹਾ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਰਾਸ ਅਲ
ਖੇਮਾਂ ਤੋਂ ਨਕੋਦਰ ਦੇ ਹੀ ਲਵੇਸ਼ ਕੁਮਾਰ ਨੂੰ ਰਿਹਾ ਕਰਵਾਕੇ
ਭੇਜਿਆ ਗਿਆ ਸੀ ।
ਇਹ ਸੋਸਾਇਟੀ ਮਜਬੂਰ ਅਤੇ ਬਿਪਤਾ ਵਿੱਚ ਫਸੇ ਪੰਜਾਬੀ
ਭਰਾਵਾਂ ਦੀ ਹਰ ਸੰਭਵ ਮਦਦ ਲਈ
ਕੋਸ਼ਿਸ਼ ਕਰਦੀ ਰਹਿੰਦੀ
ਹੈ । ਅਜਿਹੇ ਕਈ
ਹੋਰ ਕੇਸ ਅਤੇ
ਹਾਦਸਿਆਂ ਵਿੱਚ ਜਾਨ ਗੁਆ ਚੁੱਕੇ ਕਈ ਪੰਜਾਬੀ ਵੀਰਾਂ ਦੇ ਮੁਆਵਜੇ
ਵਾਸਤੇ ਚੱਲ ਰਹੇ ਕੇਸਾਂ ਦੀ ਪੈਰਵਾਈ ਵੀ ਸ਼੍ਰੀ ਗੁਰੂ ਰਵਿਦਾਸ
ਵੈਲਫੇਆਰ ਸੋਸਾਇਟੀ ਕਰ ਰਹੀ ਹੈ । ਅਗਰ ਕੋਈ ਵੀਰ ਸੁਸਾਇਟੀ ਵਲੋਂ
ਕਿਤੇ ਜਾ ਰਹੇ ਉਪਰਾਲਿਆਂ ਵਿੱਚ ਕਿਸੇ ਤਰਾਂ ਦਾ ਵੀ ਯੋਗਦਾਨ
ਪਾਉਣਾ ਚਾਹੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ।
editor@upkaar.com