23-11-2012
( ਅਜਮਾਨ )
23 ਨਵੰਬਰ
ਸ਼ੁੱਕਰਵਾਰ
ਨੂੰ ਅਲ ਹਾਮਦ
ਕੰਪਣੀ ਦੇ
ਅਜਮਾਨ ਕੈਂਪ ਵਿਖੇ ਧੰਨ ਧੰਨ
ਬਾਬਾ ਵਿਸ਼ਕਰਮਾ ਦਿਵਸ
ਮਨਾਇਆ
ਗਿਆ ।ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਦ ਕੀਰਤਨ ਦਰਬਾਰ ਸਜਾਏ ਗਏ
।ਇੰਡੀਆ ਤੋਂ ਆਏ
ਭਾਈ ਪੂਰਨ ਸਿੰਘ ਜੀ ਦੇ ਜਥੇ ਨੇ
ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਭਾਈ ਕਮਲਰਾਜ ਸਿੰਘ,
ਭਾਈ ਅਜ਼ਾਦਵੀਰ
ਸਿੰਘ ਅਤੇ ਸੱਤ ਪਾਲ ਮਹੇ ਨੇ ਸੰਗਤਾਂ ਨੂੰ ਕੀਰਤਨ
ਅਤੇ ਕਥਾਵਾਂ ਨਾਲ ਨਿਹਾਲ ਕੀਤਾ ।
ਹਮੇਸ਼ਾ ਵਾਂਗ ਹੀ ਕੰਪਣੀ ਦੇ ਮਾਲਕ ਅਤੇ ਉਚ ਅਹੁਦੇਦਾਰਾਂ ਨੇ ਵੀ
ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ । ਕੰਪਣੀ ਦੇ
ਮੈਨੇਜਰ ਸ਼੍ਰੀ ਫਰਹਾਨ
ਸੁਹਾਵਨੇ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ
ਹੋਇਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ।
ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ
ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ
ਹੋਇਆਂ ਸਮੂਹ ਸੰਗਤਾਂ
ਨੂੰ ਵਧਾਈਆਂ ਦਿੱਤੀਆਂ ਅਤੇ ਕੰਪਣੀ ਦੇ ਮਾਲਕਾਂ
ਵਲੋਂ ਇਸ ਪ੍ਰੋਗਰਾਮ ਵਾਸਤੇ ਦਾਨ ਕੀਤੇ
15 ਹਜ਼ਾਰ ਦਿਰਾਮ ਵਾਸਤੇ
ਧੰਨਵਾਦ ਕੀਤਾ । ਸ਼੍ਰੀ ਰੂਪ
ਸਿੱਧੂ ਨੇ ਖਾਸਤੌਰ ਤੇ ਕਿਹਾ ਕਿ ਕੰਪਣੀ ਦੇ ਮਾਲਿਕਾਂ ਵਲੋਂ ਹਰ ਸਾਲ
ਦਿੱਤੇ ਜਾਂਦੇ ਸਹਿਯੋਗ ਅਤੇ ਪਿਆਰ ਲਈ ਸਾਰੇ ਕੰਪਣੀ ਵਰਕਰਾਂ ਨੂੰ
ਧੰਨਵਾਦੀ ਹੋਕੇ ਆਪਣੀਆਂ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ ।ਚਾਹ ਪਕੌੜੇ,
ਮਠਿਆਈਆਂ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ।
Roop Sidhu