ਯੂ. ਏ ਈ
ਵਿੱਚ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸਰਕਾਰ ਵਲੋਂ
ਦੋ ਮਹੀਨੇ ਦੀ ਮੁਹਲਤ
ਦੇਣ ਦਾ ਐਲਾਨ
15-11-2012 (ਅਜਮਾਨ) ਇਥੇ ਦੀਆਂ ਸਥਾਨਿਕ ਅਖਬਾਰਾਂ ਅਨੁਸਾਰ ਯੂ
ਏ ਈ ਦੇ ਗ੍ਰਿਹ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ
ਇਸ ਮੁਲਕ ਵਿੱਚ ਗੈਰਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ 4
ਦਸੰਬਰ ਤੋਂ ਸ਼ੂਰੂ ਕਰਕੇ ਦੋ ਮਹੀਨੇ ਦੀ ਮੁਹਲਤ ਦਿੱਤੀ ਜਾਂਦੀ
ਹੈ।ਇਸ ਮੁਹਲਤ ਦੇ ਦੋ ਮਹੀਨਿਆਂ ਵਿੱਚ ਗੈਰਕਨੂੰਨੀ ਬਸ਼ਿੰਦੇ ਬਿਨਾ
ਕਿਸੇ ਸਜ਼ਾ ਜਾਂ ਜੁਰਮਾਨੇ ਦੇ ਆਪਣੇ ਆਪਣੇ ਮੁਲਕ ਵਾਪਿਸ ਜਾ ਸਕਦੇ
ਹਨ। ਇਹ ਮੁਹਲਤ ਖਤਮ ਹੋਣ ਤੋਂ ਬਾਦ ਵਿੱਚ ਗੈਰਕਨੂੰਨੀ ਵਾਸੀਆਂ
ਨੂੰ ਜੇਲ ਦੀ ਸਜ਼ਾ ਅਤੇ ਜੁਰਮਾਨਾ ਵੀ ਭੁਗਤਣਾ ਪਵੇਗਾ।
ਮੇਜਰ ਜਨਰਲ
ਨਾਸਰ ਅਲ ਅਵਾਧੀ ਅਲ ਮਨਹਾਲੀ,ਜੋ ਇਮੀਗ੍ਰੇਸ਼ਨ ਅਤੇ ਪੋਰਟ ਮਹਿਕਮੇ
ਦੇ ਸਹਾਇਕ ਅੰਡਰ ਸੈਕਟਰੀ ਹਨ ਨੇ ਕਿਹਾ ਕਿ ਦੇਸ਼ ਦੀ ਨੈਸ਼ਨਲ
ਕਾਊਂਸਲ ਨੇ ਗੈਰਕਨੂੰਨੀ ਤੌਰ ਤੇ ਓਵਰ ਸਟੇ ( ਵੀਜਾ ਖਤਮ ਹੋਣ
ਤੋਂ ਬਾਦ ਵਿੱਚ ਵੀ ਇੱਥੇ ਰਹਿਣਾ) ਵਾਲਿਆਂ ਨੂੰ ਦੋ ਮਹੀਨੇ ਦੀ
ਛੋਟ ਦਿੱਤੀ ਹੈ। ਇਨਾਂ ਦੋ ਮਹੀਨਿਆਂ ਵਿੱਚ ਉਹ ਆਪਣੀ ਕਾਗ਼ਜ਼ੀ
ਕਾਰਵਾਈ ਕਰਕੇ ਬਿਨਾ ਕਿਸੇ ਸਜ਼ਾ ਦੇ ਆਪਣੇ ਮੁਲਕ ਵਾਪਿਸ ਜਾ ਸਕਦੇ
ਹਨ। ਇਸ ਛੋਟ ਦੀ ਮੁਹਲਤ 4 ਦਿਸੰਬਰ 2012 ਤੋਂ 4 ਫਰਵਰੀ 2013
ਤੱਕ ਹੈ । ਉਨ੍ਹਾਂ ਕਿਹਾ ਕਿ ਇਹ ਮੁਹਲਤ ਅੱਗੇ ਵਧਾਈ ਨਹੀ ਜਾਏਗੀ
।
ਸ਼੍ਰੀ
ਮਨਹਾਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਓਵਰ ਸਟੇ ਵਾਲੇ ਅਗਰ
ਚਾਹੁਣ ਤਾਂ ਉਹ ਸਪਾਂਨਸਰਾਂ ਦੀ ਸਹਿਮਤੀ ਨਾਲ ਆਪਣੇ ਵੀਜੇ ਵਧਾ
ਵੀ ਸਕਦੇ ਹਨ ਜਿਸ ਵਾਸਤੇ ਉਨ੍ਹਾਂ ਨੂੰ 25 ਦਿਰਾਮ ਹਰ ਰੋਜ਼
ਜੁਰਮਾਨਾ ਅਤੇ ਬਾਕੀ ਕਾਗ਼ਜ਼ੀ ਕਾਰਵਾਈ ਦਾ ਖਰਚਾ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ 4 ਦਿਸੰਬਰ ਤੋਂ ਹੀ ਗੈਰ ਕਨੂੰਨੀ ਬੰਦਿਆਂ ਨੂੰ
ਲੱਭਣ ਲਈ ਛਾਪੇਮਾਰੀ ਵੀ ਤੇਜ਼ ਕੀਤੀ ਜਾਏਗੀ । ਉਨ੍ਹਾਂ ਕਿਹਾ ਕਿ
ਵਾਪਿਸ ਭੇਜੇ ਜਾਣ ਵਾਲੇ ਆਦਮੀਆਂ ਦੇ ਬਾਇਉਮੈਟਰਿਕ ਟੈਸਟ (
ਉਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਸਕੈਨਿੰਗ ਆਦਿ) ਵੀ ਕੀਤੇ
ਜਾਣਗੇ ਤਾਂ ਕਿ ਇਸ ਤਰਾਂ ਭੇਜੇ ਜਾਣ ਵਾਲੇ ਆਦਮੀ ਓਨੀ ਦੇਰ ਇਸ
ਮੁਲਕ ਵਿੱਚ ਵਾਪਿਸ ਨਾ ਆ ਸਕਣ ਜਿੰਨੀ ਦੇਰ ਵਾਸਤੇ ਉਨ੍ਹਾਂ ਤੇ
ਰੋਕ ਲੱਗੀ ਹੋਵੇ।
ਉਨ੍ਹਾਂ ਇਹ
ਵੀ ਕਿਹਾ ਕਿ ਇਹ ਛੋਟ ਦੀ ਮੁਹਲਤ ਸਿਰਫ ਉਨ੍ਹਾਂ ਵਾਸਤੇ ਹੈ ਜੋ
ਇਸ ਮੁਲਕ ਵਿੱਚ ਕਨੂੰਨੀ ਤੌਰ ਤੇ ਜਾਇਜ਼ ਢੰਗ ਨਾਲ ਦਾਖਲ ਹੋਏ ਹਨ
। ਇਸ ਮੁਲਕ ਵਿੱਚ ਗੈਰਕਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ
ਵਾਸਤੇ ਇਹ ਸੁਵਿਧਾ ਨਹੀ ਹੈ ਤੇ ਉਨਾਂ ਨਾਲ ਮੁਜਰਮਾਂ ਵਾਲਾ ਸਲੂਕ
ਹੀ ਕੀਤਾ ਜਾਏਗਾ।
ਉਨ੍ਹਾਂ
ਕਿਹਾ ਕਿ ਕੁੱਝ ਖਾਸ ਜ਼ਰੂਰਤਮੰਦ ਕੇਸਾਂ ਨੂੰ ਵਿਸ਼ੇਸ਼ ਤੌਰ ਤੇ
ਦੇਖਿਆ ਜਾਏਗਾ ਅਗਰ ਕੋਈ ਆਦਮੀ ਸਹੀ ਮਾਨਿਆਂ ਵਿੱਚ ਹੀ ਟਿਕਟ ਦਾ
ਕਿਰਾਇਆਂ ਨਹੀ ਖਰਚ ਸਕਦਾ ਤਾਂ ਉਸਨੂੰ ਸਰਕਾਰ ਵਲੋਂ ਮਦਦ ਕਰਨ ਦਾ
ਸੋਚਿਆ ਜਾ ਸਕਦਾ ਹੈ। ਜਿਹੜੇ ਲੋਕ ਇਸ ਮੁਹਲਤ ਦਾ ਫਾਇਦਾ ਲੈਣਾ
ਚਾਹੁੰਦੇ ਹਨ ਉਹ 8005111 ਨੰਬਰ ਤੇ ਫੋਨ ਕਰ ਸਕਦੇ ਹਨ ਇਸ ਨੰਬਰ
ਤੇ ਫੋਨ ਕਰਨਾ ਮੁਫਤ ਹੈ । ਇੱਥੋਂ ਮੁਹਲਤ ਨਾਲ ਸਬੰਧਿਤ ਹਰ ਕਿਸਮ
ਦੀ ਜਾਣਕਾਰੀ ਮਿਲ ਸਕਦੀ ਹੈ ।
ਅਦਾਰਾ
ਉਪਕਾਰ.ਕੋਮ ਵਲੋਂ ਸਾਰੇ ਪੰਜਾਬੀ ਵੀਰਾਂ ਨੂੰ ਇਹੀ ਤਾਕੀਦ ਹੈ ਕਿ
ਜਿਹੜੇ ਵੀ ਵੀਰ ਇਸ ਮੁਹਲਤ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ
ਸਰਕਾਰ ਵਲੋਂ ਮਿੱਥੇ ਸਮੇਂ ਦੇ ਅੰਦਰ ਹੀ ਉਪਰਾਲਾ ਕਰਨ। ਅਗਰ
ਕਿਸੇ ਪੰਜਾਬੀ ਵੀਰ ਨੂੰ ਇਸ ਦੇ ਕਨੂੰਨ ਕਾਇਦੇ ਤੇ ਤਰੀਕੇ ਸਮਝ
ਵਿੱਚ ਨਾ ਆਉਣ ਤਾਂ ਉਹ ਉਪਕਾਰ.ਕੋਮ ਦੇ ਮੈਂਬਰਾਂ ਨੂੰ ਫੋਨ ਕਰ
ਸਕਦੇ ਹਾਂ ਅਸੀ ਆਪਣੇ ਭਰਾਵਾਂ ਨੂੰ ਪੂਰੀ ਜਾਣਕਾਰੀ ਦੇਣ ਦੀ
ਕੋਸ਼ਿਸ਼ ਕਰਾਂਗੇ ।
ਯੂ ਏ ਈ
ਸਰਕਾਰ ਦਾ ਇਹ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਹੈ । ਸਾਰੇ
ਗੈਰਕਨੂੰਨੀ ਤੌਰ ਤੇ ਰਹਿ ਰਹੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਸ
ਮੁਹਲਤ ਦਾ ਫਾਇਦਾ ਲੈਣ ਤਾਂ ਕਿ ਇਸ ਮੁਹਲਤ ਤੋਂ ਬਾਦ ਜੇਲ ਦੀ
ਸਜ਼ਾ ਅਤੇ ਭਾਰੀ ਜੁਰਮਾਨਿਆਂ ਤੋਂ ਬਚਿਆ ਜਾ ਸਕੇ । ਸਾਨੂੰ ਸੱਭ
ਨੂੰ ਯੂ ਏ ਈ ਸਰਕਾਰ ਦਾ ਇਸ ਸ਼ਲਾਂਘਾਯੋਗ ਮੁਹਲਤ ਵਾਸਤੇ ਧੰਨਵਾਦੀ
ਹੋਣਾ ਚਾਹੀਦਾ ਹੈ ।