ਉਮ ਅਲ ਕੁਵੈਨ ਵਿਖੇ ਬੰਦੀ ਛੋੜ ਦਿਵਸ
ਮਨਾਇਆ ਗਿਆ
ਦਿਵਾਲੀ ਵਾਲੇ ਦਿਨ ਹੀ ਸਤਿਗੁਰੂ ਰਵਿਦਾਸ ਜੀ
ਖੁਰਾਲਗੜ੍ਹ ਆਏ ਸਨ ਤੇ ਲੋਕਾਂ ਨੇ ਦੀਪਮਾਲਾ ਕਰਕੇ
ਉਨ੍ਹਾਂ ਦਾ ਸਵਾਗਤ ਕੀਤਾ ਸੀ - ਰੂਪ ਸਿੱਧੂ
14-11-2012 (ਉਮ ਅਲ ਕੁਵੈਨ) ਅੱਜ ਯੂ ਏ ਈ ਦੇ ਸ਼ਹਿਰ ਉਮ ਅਲ
ਕੁਵੈਨ ਵਿਖੇ ਸ. ਹਰਜੀਤ ਸਿੰਘ ਜੀ ਦੀ ਕੰਪਨੀ ਸਥਿਤ ਗੁਰੂ ਘਰ
ਵਿੱਚ ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਕਰਮਾ ਜੀ ਜਯੰਤੀ ਮਨਾਏ
ਗਏ। ਸੱਭ ਤੋਂ ਪਹਿਲੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ।
ਭੋਗ ਤੋਂ ਬਾਦ ਇੰਡੀਆਂ ਤੋਂ ਆਏ ਕੀਰਤਨੀ ਜਥੇ ਤੇ ਹੋਰ ਕਈ
ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ
ਗੁਰਬਾਣੀ ਸੰਦੇਸ਼ ਨਾਲ ਜੋੜਿਆ । ਭਾਈ ਮਨਜੀਤ ਸਿੰਘ ਗਿੱਦਾ ਜੀ ਤੇ
ਸਾਥੀਆਂ ਨੇ ਸੰਗਤਾਂ ਨੂੰ ਗਿੱਦਾ ਜੀ ਦੀਆਂ ਲਿਖੀਆਂ ਰਚਨਾਵਾਂ
ਸੁਣਾ ਕੇ ਗੁਰੂ ਇਤਹਾਸ ਤੋਂ ਜਾਣੂ ਕਰਵਾਇਆ। ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾੲਟੀ ਅਜਮਾਨ ਦੇ ਪਰਧਾਨ ਰੂਪ ਸਿੱਧੂ, ਕਮਰਾਜ ਸਿੰਘ
ਹੈਡ ਗ੍ਰੰਥੀ ਜੀ ਅਤੇ ਸੱਤ ਪਾਲ ਮਹੇ (ਪ੍ਰਚਾਰਕ) ਨੇ ਵੀ ਇਸ
ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਕਮਲ ਰਾਜ ਸਿੰਘ ਅਤੇ
ਸੱਤਪਾਲ ਮਹੇ ਨੇ ਵੀ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ।
ਸ਼ਮਾਗਮ ਦੇ ਅਖੀਰ ਵਿੱਚ ਰੂਪ ਸਿੱਧੂ ਨੇ ਸੰਗਤਾਂ ਨਾਲ ਵਿਚਾਰ
ਸਾਂਝੇ ਕੀਤੇ । ਸ਼੍ਰੀ ਸਿੱਧੂ ਨੇ ਕਿਹਾ ਕਿ ਜਿਸ ਤਰਾਂ ਦਿਵਾਲੀ
ਵਾਲੇ ਦਿਨ ਸਤਿਗੁਰੂ ਹਰਗੋਬਿੰਦ ਜੀ ਨੇ 52 ਰਾਜੇ ਛੁਡਵਾਕੇ
ਅੰਮ੍ਰਿਤਸਰ ਚਰਨ ਪਾਏ ਸਨ। ਉਸੇ ਤਰਾਂ ਦੀਵਾਲੀ ਵਾਲੇ ਦਿਨ ਹੀ
ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਖੁਰਾਲਗੜ੍ਹ ਦੀ ਧਰਤੀ
ਤੇ ਪਹਿਲੀ ਵਾਰ ਚਰਨ ਪਾਏ ਸਨ ਅਤੇ ਉਥੇ ਦੇ ਲੋਕਾਂ ਨੇ ਸਤਿਗਿਰੂ
ਰਵਿਦਾਸ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਕਾਰਣ ਵੀ
1733 ਈ: ਵਿੱਚ ਭਾਈ ਮਨੀ ਸਿੰਘ ਜੀ ਵਲੋਂ ਹਰਮੰਦਰ ਸਾਹਿਬ ਵਿਖੇ
ਸੱਦੀ ਗਈ ਮੀਟਿੰਗ ਹੀ ਸੀ । ਇਸ ਕਰਕੇ ਦੀਵਾਲੀ ਵਾਲਾ ਦਿਨ ਸਮੂਹ
ਸਿਖ ਜਗਤ ਤੇ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਾਸਤੇ ਬਹੁਤ
ਮਹੱਤਵ ਰੱਖਦਾ ਹੈ । ਗੁਰੂਘਰ ਵਲੋਂ ਪਾਠੀ ਸਿੰਘਾਂ , ਰਾਗੀ
ਸਿੰਘਾਂ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾੲਟੀ ਦੇ ਸੱਭ
ੳਹੁਦੇਦਾਰਾਂ ਨੂੰ ਸਿਰੋਪੇ ਦਿੱਤੇ ਗਏ। ਗੁਰੂ ਦਾ ਲੰਗਰ ਅਤੁੱਟ
ਵਰਤਾਇਆ ਗਿਆ।