ਨਿੱਕਾ ਮੱਲਾਬੇਦੀਆ ਦੇ ਇਲਾਜ਼ ਵਾਸਤੇ
ਇਟਲੀ ਦੀ ਅੰਬੇਦਕਰ ਐਸੋਸੀਏਸ਼ਨ ਨੇ ਦਿੱਤੇ
21
ਹਜ਼ਾਰ ਰੁਪਏ
ਰੋਮ(ਇਟਲੀ)(ਪਰਮਜੀਤ
ਦੁਸਾਂਝ,
ਇੰਦਰਜੀਤ ਸਿੰਘ ਲੁਗਾਣਾ)----ਭਾਰਤ
ਰਤਨ ਡਾ.ਬੀ.ਆਰ.ਅੰਬੇਦਕਰ
ਵੈੱਲਫ਼ੇਅਰ ਐਸੋਸੀਏਸ਼ਨ ਇਟਲੀ ਜਿੱਥੇ ਸਮਾਜਿਕ ਚੇਤਨਾ ਅਤੇ
ਰਾਜਨੀਤਿਕ ਸਰਗਰਮੀਆਂ ਵਿਚ ਵੱਧ ਚੱੜ੍ਹਕੇ ਹਿੱਸਾ ਲੈਦੀ ਰਹਿੰਦੀ
ਹੈ,
ਉੱਥੇ
ਸਮਾਜਿਕ ਸੁਰੱਖਿਆ ਦੇ ਖੇਤਰ ਵਿਚ ਵੀ ਵੱਖ ਵੱਖ ਸਮੇਂ ਵਿਚ
ਆਪਣੀਆਂ ਸੇਵਾਂਵਾਂ ਹਮੇਸਾ ਹੀ ਨਿਭਾਉਦੀਆਂ ਰਹਿੰਦੀ ਹੈ
।
ਐਸੋਸੀਏਸ਼ਨ ਵਲੋਂ ਦਲਿਤਾ ਸਮਾਜ ਦੀ ਭਲਾਈ ਲਈ ਹਮੇਸ਼ਾਂ ਹੀ ਪੰਜਾਬ
ਵਿਚ ਕੁਝ ਨਾ ਕੁਝ ਸਰਗਰਮੀਆਂ ਨੂੰ ਕਰਦੇ ਰਹਿਣਾ ਉਹਨਾਂ ਦੇ
ਪ੍ਰਮੁੱਖ ਕੰਮਾਂ ਵਿਚੋਂ ਇੱਕ ਹੇ
।
ਜਿਸ ਤਹਿਤ ਪੰਜਾਬ ਦੇ ਜਿੱਲ੍ਹਾਂ ਨਵਾਂ ਸ਼ਹਿਰ ਦੇ ਪਿੰਡ
ਮੱਲਾਬੇਦੀਆਂ ਦੇ ਬਹੁਜਨ ਸਮਾਜ ਪਾਰਟੀ ਦੇ ਅਗਾਹਵਧੂ ਵਰਕਰ ਨਿੱਕਾ
ਜੋ ਪਿੱਛੇਲੇ ਦਿਨੀ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਕਰਕੇ
ਮੰਜੇ ਨਾਲ ਮੰਜਾ ਹੋ ਕੇ ਰਹਿ ਗਿਆ
।
ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ
ਵੈੱਲਫ਼ੇਅਰ ਐਸੋਸੀਏਸ਼ਨ ਇਟਲੀ ਵਲੋਂ ਅੰਬੇਦਕਰ ਸੈਨਾ ਪੰਜਾਬ
ਦੁਆਰਾ
ਉਸਦੇ ਇਲਾਜ਼ ਵਾਸਤੇ ਮਾਲੀ ਮੱਦਤ
21
ਹਜ਼ਾਰ
ਰੁਪਏ ਕੀਤੀ ਗਈ
।
ਨਿੱਕੇ ਮੱਲਾਬੇਦੀਆਂ ਦੇ ਘਰ ਡੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ
ਸ਼੍ਰੀ ਸੁਰਿੰਦਰ ਢੰਡਾ
,
ਕਮਲ ਲੱਖਪੁਰ (ਜਨਰਲ
ਸੈਕਟਰੀ),
ਸੋਨੋ ਬੰਗਾ ,
ਲਾਡੀ ਬੰਗਾ ਆਦਿ ਦੀ ਹਾਜਰੀ ਵਿਚ ਦਿੱਤੀ ਗਈ
।
ਇਸ
ਸਮੇਂ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ
ਵੈੱਲਫ਼ੇਅਰ ਐਸੋਸੀਏਸ਼ਨ ਇਟਲੀ
ਅਤੇ ਅੰਬੇਦਕਰ ਸੈਨਾ ਨੇ ਕਿਹਾ ਕਿ ਇਸ ਗਰੀਬ ਦੇ ਇਲਾਜ ਲਈ ਹੋਰ
ਵਿਦੇਸੀ ਮੱਦਤ ਨਿੱਕੇ ਨੂੰ ਸਿੱਧੀ ਵੀ ਹੇਠਾ ਲਿਖੇ ਨੰਬਰਾ ਦੇ
ਸੰਪਰਕ ਕਰਕੇ ਦਿੱਤੀ ਜਾ ਸਕਦੀ ਹੈ
।
ਨੰਬਰ ਹਨ
9417071975.
ਦੂਜਾ
ਨੰਬਰ
9501908484
ਹੈ
।