ਸਮਾਜਿਕ ਪਰਿਵਰਤਨ ਲਹਿਰ ਦੇ ਮੋਢੀ ਸਨ ਸਤਿਗੁਰੂ ਨਾਮਦੇਵ ਜੀ
ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੈਸ਼ੀਆ
27-10-2012 (ਸਰਬਜੀਤ ਵਿਰਕ-ਇਟਲੀ) ਸਮਾਜਿਕ ਬਰਾਬਰਤਾ ਦੇ ਹਾਮੀ
ਇਨਕਲਾਬੀ ਰਹਿਬਰ ਸਤਿਗੁਰੂ ਨਾਮਦੇਵ ਜੀ ਦੇ ਪ੍ਰਕਾਸ਼ ਉਤਸਵ ਦੀ
ਸਮੂਹ ਜਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੈਸ਼ੀਆਂ ਵਲੋਂ ਲੱਖ
ਲੱਖ ਵਧਾਈ । ਸਤਿਗੁਰੂ ਨਾਮਦੇਵ ਜੀ ਉਸ ਵੇਲੇ ਧਰਤੀ ਤੇ ਪਰਗਟ
ਹੋਏ ਜਿਸ ਵੇਲੇ ਧਰਮ ਦੇ ਠੇਕੇਦਾਰਾਂ ਨੇ ਮਨੁੱਖਤਾ ਨੂੰ
ਲੀਰੋ-ਲੀਰ ਕੀਤਾ ਹੋਇਆ ਸੀ । ਅੰਧਵਿਸ਼ਵਾਸ, ਭਿੰਨ ਭੇਦ, ਛੂਆ ਛਾਤ
ਭਰ ਜੋਬਨ ਤੇ ਸੀ । ਭਾਰਤ ਦੇ ਵਿੱਚ ਬਾਹਰੋਂ ਆਏ ਆਰੀਅਨ ਲੋਕਾਂ
ਨੇ ਮਨੁੱਖ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ । ਭਾਰਤੀ ਆਦੀ
ਵਾਸੀ ਸਮਾਜ ਨੂੰ ਬਾਹਰੋਂ ਆਏ ਆਰੀਅਨ ਲੋਕਾਂ ਨੇ ਧੌਖੇ ਨਾਲ
ਗ਼ੁਲਾਮ ਬਣਾ ਕੇ ਆਦੀ ਵਾਸੀਆਂ ਦੀ ਮਾਨਸਿਕਤਾ ਨੂੰ ਖਤਮ ਕਰ ਦਿੱਤਾ
। ਇਹ ਗੱਲ ਪ੍ਰਚੱਲਤ ਕਰ ਦਿੱਤੀ ਕਿ ਭਗਵਾਨ ਬ੍ਰਹਮਾ ਨੇ ਮਨੁੱਖ
ਨੂੰ ਚਾਰ ਵਰਗਾਂ ਵਿੱਚ ਪੈਦਾ ਕੀਤਾ ਹੈ । ਬ੍ਰਾਹਮਣ ਮੂੰਹ
ਵਿੱਚੋਂ, ਕਸ਼ੱਤਰੀ ਬਾਂਹਾਂ ਵਿੱਚੋਂ, ਵੈਸ਼ ਪੇਟ ਵਿੱਚੋਂ ਅਤੇ
ਸ਼ੂਦਰ ਪੈਰਾਂ ਵਿੱਚੋਂ (ਜੋ ਭਾਰਤ ਦਾ ਮੂਲ ਨਿਵਾਸੀ) ਪੈਦਾ ਕੀਤਾ
। ਸਤਿਗੁਰੂ ਜੀ ਨੇ ਇਹ ਸੱਭ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ
ਕਿਹਾ ਕਿ ਮਨੁੱਖ ਹਮੇਸ਼ਾ ਆਪਣੀ ਮਾਂ ਦੀ ਕੁੱਖ ਵਿੱਚੋਂ ਪੈਦਾ
ਹੋਇਆ ਹੈ । ਮੂੰਹ, ਬਾਂਹਾਂ, ਪੇਟ, ਪੈਰਾਂ ਵਿੱਚੋਂ ਨਹੀ ਪੈਦਾ
ਹੋਇਆ । ਇਹ ਸਿਰਫ ਧੌਖੇ ਨਾਲ ਮਨੁੱਖ ਨੂੰ ਗ਼ੁਲਾਮ ਕਰਨ ਵਾਲੀ
ਨੀਤੀ ਹੈ । ਸਤਿਗੁਰੂ ਜੀ ਨੇ ਇਸ ਨੀਤੀ ਨੂੰ ਮੰਨਣ ਤੋਂ ਇਨਕਾਰ
ਕਰ ਦਿੱਤਾ ਅਤੇ ਭਾਰਤ ਵਿੱਚ ਸਮਾਜਿਕ ਬਰਾਬਰਤਾ ਦਾ ਬਿਗਲ ਬਜਾ
ਦਿੱਤਾ ਅਤੇ ਮਨੂੰਵਾਦੀ ਸੋਚ ਦੇ ਸੱਭ ਕਰਮ-ਕਾਂਡਾਂ ਨੂੰ ਮੰਨਣ
ਤੋਂ ਇਨਕਾਰ ਕਰ ਦਿੱਤਾ। ਸਤਿਗੁਰੂ ਆਪਣੀ ਬਾਣੀ ਵਿੱਚ ਫਰਮਾਂਉਂਦੇ
ਹਨ :-
“
ਏਕੈ ਪਾਥਰ ਕੀਜੈ ਭਾਓ । ਦੂਜੈ ਪਾਥਰ ਧਰੀਐ ਪਾਓ। ਜੇ ਉਹ ਦੇਉ ਤ
ਉਹ ਭੀ ਦੇਵਾ । ਕਹਿ ਨਾਮ ਦੇਵ ਹਮ ਹਰਿ ਕੀ ਸੇਵਾ ।“
ਸਤਿਗੁਰੂ ਨਾਮ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ ਦੇ ਮਾਰਗ
ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ, ਅੱਜ ਲੋੜ ਹੈ ਸਤਿਗੁਰੂਆਂ ਦੀ
ਵਿਚਾਰਧਾਰਾ ਤੇ ਚੱਲਕੇ ਸਤਿਗੁਰੂਆਂ ਦੁਆਰਾ ਚਲਾਇਆ ਹੋਇਆ ਸਮਾਜਿਕ
ਬਰਾਬਰਤਾ ਦੇ ਸੰਘਰਸ਼ ਨੂੰ ਅੱਗੇ ਤੋਰੀਏ । ਸ੍ਰੀ ਰਾਮ ਲੁਭਾਇਆ
ਬੰਗੜ, ਸ੍ਰੀ ਸਰਬਜੀਤ ਵਿਰਕ, ਸ੍ਰੀ ਤੀਰਥ ਰਾਮ, ਸ੍ਰੀ ਰਣਜੀਤ
ਸਿੰਘ, ਸ੍ਰੀ ਸੰਦੀਪ ਸਹਿਗਲ, ਸ੍ਰੀ ਰਾਜ ਮੂਲ, ਸ੍ਰੀ ਸਰਬਜੀਤ
ਰਾਮ, ਸ੍ਰੀ ਦੇਸ ਰਾਜ ਚੰਬਾ, ਸ੍ਰੀ ਰੇਸ਼ਮ ਸਿੰਘ, ਸ੍ਰੀ ਮਨਜੀਤ
ਧੀਰ, ਸ੍ਰੀ ਰਾਮ ਸ਼ਰਨ ਆਦਿ।