ਖੁਰਾਲਗੜ੍ਹ ਵਿਖੇ ਬਣਾਈ
ਜਾਣ ਵਾਲੀ ਮੀਨਾਰ-ਏ-ਬੇਗ਼ਮਪੁਰਾ ਵਾਸਤੇ ਪੰਜਾਬ ਸਰਕਾਰ ਕਿੰਨੀ ਕੁ
ਗੰਭੀਰ ਹੈ
22-10-2012 ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਸਤਿਗੁਰੂ
ਰਵਿਦਾਸ ਜੀ ਦੀ ਚਰਨ-ਛੂਹ ਪ੍ਰਾਪਤ ਧਰਤੀ ਖੁਰਾਲਗੜ੍ਹ ਵਿਖੇ
ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਪਰਚਾਰ ਤੇ ਪਸਾਰ ਲਈ
ਇਕ ਯਾਦਗਾਰ
“
ਮੀਨਾਰ-ਏ-ਬੇਗ਼ਮਪੁਰਾ”
ਬਨਾਉਣ ਦਾ ਐਲਾਨ ਕੀਤਾ ਗਿਆ ਹੈ । ਇਸ ਖਬਰ ਨਾਲ ਸਤਿਗੁਰੂ
ਰਵਿਦਾਸ ਜੀ ਨਾਮ ਲੇਵਾ ਸੰਗਤ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ
ਦੌੜੀ ਹੈ । ਸਤਿਗੁਰਾਂ ਦੀਆਂ ਸਿਖਿਆਵਾਂ,ਅਤੇ ਵਿਚਾਰਧਾਰਾ ਦੇ
ਪਰਚਾਰ ਤੇ ਪਸਾਰ ਲਈ ਅਜਿਹੀਆਂ ਯਾਦਗਾਰਾਂ ਬਹੁਤ ਸਹਾਈ ਸਿੱਧ ਹੋ
ਸਕਦੀਆਂ ਹਨ ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ
ਦੇ ਪਰਧਾਨ ਰੂਪ ਸਿੱਧੂ ਦੇ ਕਹਿਣ ਅਨੁਸਾਰ ਇਕ ਪ੍ਰਸ਼ਨ ਆਮ ਲੋਕਾਂ
ਦੇ ਮਨਾਂ ਵਿੱਚ ਬਾਰ ਬਾਰ ਉੱਠ ਰਿਹਾ ਹੈ ਕਿ ਇਸ ਕਾਰਜ ਤੇ ਅਸਲ
ਵਿੱਚ ਕੰਮ ਕਦੋਂ ਸ਼ੁਰੂ ਹੋਵੇਗਾ, ਜਾਂ ਹੋਵੇਗਾ ਕਿ ਨਹੀ । ਯਾਦ
ਰਹੇ ਕਿ ਸੰਨ 2009 ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ
ਤੇ ਹੁਸ਼ਿਆਰਪੁਰ ਜ਼ਿਲੇ ਵਿੱਚ ਆਯੁਰਵੇਦਿਕ ਯੂਨੀਵਰਸਿਟੀ ਬਨਾਉਣ ਦਾ
ਐਲਾਨ ਕੀਤਾ ਸੀ ਪਰ ਅਜੇ ਤੱਕ ਵੀ ਉੱਥੇ ਉਸਾਰੀ ਦਾ ਕੰਮ ਸ਼ੁਰੂ
ਨਹੀ ਹੋਇਆ ਹੈ । ਲੋਕਾਂ ਦੇ ਮਨਾਂ ਵਿੱਚ ਅੱਜ ਵੀ ਇਹ ਹੀ ਸ਼ੰਕਾ
ਹੈ ਕਿ ਕਿਤੇ ਇਹ ਯਾਦਗਾਰ ਦਾ ਕਾਰਜ ਵੀ ਉਸੇ ਤਰਾਂ ਠੰਢੇ ਬਸਤੇ
ਵਿੱਚ ਨਾ ਜਾ ਪਵੇ। ਯੂਨੀਵਰਸਿਟੀ ਵਾਲੇ ਪ੍ਰੋਜੈਕਟ ਤੇ ਅਜੇ ਤੱਕ
ਸਿਰਫ ਦਰੱਖਤ ਵੱਢਵਾ ਕੇ ਜਗ੍ਹਾ ਸਾਫ ਕਰਨ ਦਾ ਕੰਮ ਹੀ ਹੋ ਰਿਹਾ
ਹੈ । ਆਮ ਆਦਮੀ ਦੇ ਦਿਲ ਵਿੱਚ ਸਵਾਲ ਉੱਠਦਾ ਹੈ ਕਿ ਕਿਤੇ ਇਹ
ਯਾਦਗਾਰ ਵਾਲਾ ਪ੍ਰੌਜੈਕਟ ਵੀ 2014 ਵਿੱਚ ਹੋਣ ਵਾਲੀਆਂ ਲੋਕ
ਸਭਾਂ ਚੋਣਾਂ ਦੇ ਮੱਦੇ ਨਜ਼ਰ ਇਕ ਵੋਟਾਂ ਖਾਤਿਰ ਲਾਇਆ ਹੋਇਆ ਲਾਰਾ
ਹੀ ਨਾ ਬਣ ਜਾਵੇ । ਹੁਣ ਪੰਜਾਬ ਸਰਕਾਰ ਨੂੰ ਇਸ ਵਿਸ਼ੇ ਵਿੱਚ
ਆਪਣੀ ਗੰਭੀਰਤਾ ਦਿਖਾਉਣ ਲਈ ਇਸ ਪ੍ਰੋਜੈਕਟ ਤੇ ਜਲਦੀ ਕੰਮ ਸ਼ੁਰੂ
ਕਰਨਾ ਚਾਹੀਦਾ ਹੈ । ਦੇਖਦੇ ਹਾਂ ਕਿ ਪੰਜਾਬ ਸਰਕਾਰ ਕਿੰਨੀ ਜਲਦੀ
ਇਸ ਕਾਰਜ ਨੂੰ ਸ਼ੁਰੂ ਕਰਵਾਂਉਂਦੀ ਅਤੇ ਨੇਪਰੇ ਚਾੜਦੀ ਹੈ ।