ਬਲਵਿੰਦਰ ਸਿੰਘ
ਧੈਂਗੜਪੁਰੀ ਨੂੰ ਸਦਮਾ- ਪਿਤਾ ਸਵਰਗ ਸਿਧਾਰੇ
21-10-2012
(ਧੈਂਗੜਪੁਰ, ਨਵਾਂ ਸ਼ਹਿਰ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ.ਏ.ਈ ਦੇ ਐਕਸੀਕਿਊਟਿਵ ਮੈਂਬਰ ਭਾਈ ਬਲਵਿੰਦਰ
ਸਿੰਘ ਜੀ ਦੇ ਪਿਤਾ ਜੀ ਦੇ ਅਚਾਨਕ ਸਵਰਗਵਾਸ ਹੋਣ ਕਰਕੇ ਉਨ੍ਹਾਂ
ਨੂੰ ਗਹਿਰਾ ਸਦਮਾ ਲੱਗਾ ਹੈ । ਉਨ੍ਹਾਂ ਦੇ ਪਿਤਾ ਸ. ਜੱਗਾ ਸਿੰਘ
ਜੀ ਸੰਨ 1952 ਵਿੱਚ ਮਾਤਾ ਚੰਦ ਕੌਰ ਅਤੇ ਪਿਤਾ ਹਰਨਾਮ ਸਿੰਘ ਜੀ
ਦੇ ਘਰ ਪਿੰਡ ਵਿਖੇ ਪੈਦਾ ਹੋਏ ਸਨ । ਉਨ੍ਹਾਂ ਨੇ ਆਪਣੀ ਦਸਵੀਂ
ਤੱਕ ਦੀ ਪੜ੍ਹਾਈ ਗੁੱਲਪੁਰ ਵਿਖੇ ਹੀ ਹਾਸਿਲ ਕੀਤੀ। ਉਸਤੋਂ ਬਾਦ
ਉਹ ਪ੍ਰੀਵਾਰ ਦੇ ਨਾਲ ਪਿੰਡ ਧੈਂਗੜਪੁਰ ਆ ਵਸੇ ਸਨ। ਇਸ ਤੋਂ ਕੁਝ
ਸਮਾਂ ਬਾਦ ਹੀ ਉਹ ਰੁਜ਼ਗਾਰ ਦੀ ਖਾਤਿਰ ਦੁਬਈ ਜਾ ਵਸੇ ਸਨ। ਦੁਬਈ
ਵਿਖੇ ਆਪਣੇ ਮਿਠਬੋਲੜੇਪਨ, ਧਾਰਮਿਕ ਬਿਰਤੀ ਅਤੇ ਗੁਰੂਘਰਾਂ ਵਿੱਚ
ਕਈ ਅਹੁਦਿਆ ਤੇ ਸੇਵਾ ਕਮਾਉਣ ਕਰਕੇ ਉਹ ਬਹੁਤ ਹਰਮਨ ਪਿਆਰੇ ਹੋ
ਗਏ ਸਨ। ਸੰਨ 1997 ਵਿੱਚ ਉਹ ਭਾਰਤ ਵਾਪਿਸ ਪਰਤ ਆਏ ਸਨ। ਸੰਨ
2002 ਵਿੱਚ ਉਹ ਪਿੰਡ ਦੇ ਸਰਪੰਚ ਚੁਣੇ ਗਏ ਸਨ। ਕੁੱਝ ਸਮਾਂ
ਪਹਿਲਾਂ ਉਹ ਆਪਣੀ ਪਤਨੀ ਸਮੇਤ ਅਮ੍ਰੀਕਾ ਜਾ ਵਸੇ ਸਨ।17 ਸਤੰਬਰ
ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ ।
ਬਹੁਤ ਸਾਰੇ ਰਾਜਨੀਤਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ
ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਅਦਾਰਾ
ਉਪਕਾਰ.ਕੋਮ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਇਸ
ਦੁਖ ਦੀ ਘੜੀ ਵਿੱਚ ਇਸ ਪ੍ਰੀਵਾਰ ਦੇ ਨਾਲ ਖੜੀ ਹੈ । ਅਕਾਲ ਪੁਰਖ
ਵਿਛੜੀ ਹੋਈ ਰੂਹ ਨੂੰ ਆਤਮਿਕ ਸ਼ਾਤੀ ਬਖਸ਼ਣ ।