ਸਤਿਗੁਰੂ ਰਵਿਦਾਸ ਜੀ ਦੇ
ਜੋਤੀ ਜੋਤ ਦਿਵਸ ਨੂੰ ਸਮ੍ਰਪਿਤ ਸਮਾਗਮ 5 ਅਕਤੂਬਰ
ਨੂੰ ਅਜਮਾਨ ਵਿਖੇ ਮਨਾਇਆ
ਗਿਆ
05-10-2012
(ਅਜਮਾਨ) ਅੱਜ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ
ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ
ਸਮ੍ਰਪਿਤ ਸਮਾਗਮ ਅਜਮਾਨ ਵਿਖੇ ਕਰਵਾਇਆ ਗਿਆ । ਸਮਾਗਮ ਦੇ ਆਰੰਭ
ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੀ ਬਾਣੀ ਦੇ ਪਾਠ ਕੀਤੇ ਗਏ ਤੇ ਬਾਦ ਵਿੱਚ ਕਥਾ ਕੀਰਤਨ
ਅਤੇ ਵਿਚਾਰਾਂ ਹੋਈਆਂ । ਇੰਡੀਆਂ ਤੋਂ ਆਏ ਹੋਏ ਬੀਬੀ ਗੁਰਦੀਸ਼
ਕੌਰ ਜੀ ਹੁਸ਼ਿਆਰਪੁਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਆਪਣੀ
ਰਸ-ਭਿੰਨੀ ਅਵਾਜ਼ ਨਾਲ ਗੁਰਬਾਣੀ ਕੀਰਤਨ ਸੁਣਾਕੇ ਨਿਹਾਲ ਕੀਤਾ ।
ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਕਮਲ ਰਾਜ ਸਿੰਘ, ਸ਼੍ਰੀ ਮਨਜੀਤ
ਸਿੰਘ ਗਿੱਦਾ, ਭਾਈ ਸਵਰਨ ਸਿੰਘ, ਮਨਜੀਤ ਲਾਲ ਸੋਨਾ ਪੁਰ ਵਾਲੇ,
ਭਾਈ ਜਸਵਿੰਦਰ ਜੱਸਲ, ਭਾਈ ਵਿਨੋਦ ਕੁਮਾਰ, ਭਾਈ ਭਾਗ ਰਾਮ ਗੋਰਾ,
ਭਾਈ ਸੱਤਪਾਲ ਮਹੇ, ਭਾਈ ਵਿਨੋਦ ਕੁਮਾਰ, ਭਾਈ ਸੁਭਾਸ਼ ਕੁਮਾਰ,
ਭਾਈ ਕੇਵਲ ਅਤੇ ਬਾਬਾ ਸੁਰਜੀਤ ਸਿੰਘ ਜੀ ਨੇ ਵੀ ਕੀਰਤਨ ਦੀ ਸੇਵਾ
ਨਿਭਾਈ । ਅਲੀ ਮੂਸਾ ਤੇ ਡਰੇਕ ਸਕੱਲ ਕੰਪਣੀ ਦੇ ਕੀਰਤਨੀ ਜਥੇ ਨੇ
ਵੀ ਆਪਣੀ ਹਾਜ਼ਰੀ ਲਗਵਾਈ । ਇਹ ਸਮਾਗਮ ਸੋਸਾੲਟੀ ਦੇ ਚੇਅਰਮੈਨ
ਭਾਈ ਬਖਸ਼ੀ ਰਾਮ ਅਤੇ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਦੀ ਦੇਖ
ਰੇਖ ਹੇਠ ਹੋਇਆ। ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ
ਕਰਦੇ ਸਮੇਂ ਸਾਰੀਆਂ ਆਇਆਂ ਹੋਈਆਂ ਸੰਗਤਾਂ, ਸਭਾਂਵਾਂ, ਕਮੇਟੀਆਂ
ਅਤੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਕਿਹਾ ਅਤੇ ਸਾਰਿਆਂ ਦਾ ਹੀ
ਧੰਨਵਾਦ ਵੀ ਕੀਤਾ । ਸ੍ਰੀ ਸਿੱਧੂ ਨੇ ਕਿਹਾ ਕਿ ਸਤਿਗੁਰੂ
ਰਵਿਦਾਸ ਜੀ ਦੀਆਂ ਸਿਖਿਆਵਾਂ ਤੇ ਚੱਲਦੇ ਹੋਏ ਸਮਾਜ ਨੂੰ ਇੱਕ
ਮੁੱਠ ਹੋਣ ਦੀ ਜ਼ਰੂਰਤ ਹੈ । ਲਾਈਟਿੰਗ ਦੀ ਸਮੂਹ ਸੇਵਾ ਬੰਬੇ
ਲਾਈਟ ਹਾਊਸ ਵਲੋਂ ਕੀਤੀ ਗਈ । ਭਾਈ ਹਰਜੀਤ ਸਿੰਘ ਜੀ ਉਮ ਅਲ
ਕੁਈਨ ਵਾਲਿਆਂ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ
।ਸੋਸਾਇਟੀ ਦੇ ਲੰਗਰ ਇੰਚਾਰਜ ਭਾਈ ਅਜੇ ਕਮਾਰ, ਸੇਵਾ ਤੇ ਸੰਭਾਲ
ਇੰਚਾਰਜ ਸਰੂਪ ਸਿੰਘ, ਸਕਿਉਰਿਟੀ ਇੰਚਾਰਜ ਭੁਪਿੰਦਰ ਸਿੰਘ,
ਖਜ਼ਾਨਚੀ ਧਰਮਪਾਲ, ਲੇਖਰਾਜ ਮਹੇ ਅਤੇ ਤਰਸੇਮ ਸਿੰਘ ਨੇ ਆਪਣੀ
ਆਪਣੀ ਸੇਵਾ ਬਹੁਤ ਹੀ ਸੁਚੱਜੇ ਢੰਗ ਅਤੇ ਸ਼ਰਧਤ-ਪੂਰਵਕ ਨਿਭਾਈ
।ਭਾਈ ਬਿੱਕਰ ਸਿੰਘ, ਬਾਬਾ ਪਰਮਜੀਤ ਸਿੰਘ, ਚਰਨਦਾਸ ( ਗੰਦੂਤ
ਰੋਦ ਡਵਿਜ਼ਨ), ਚਰਨਜੀਤ ਸਿੰਘ ਕਾਮਾਡੋਰ ਕੰਪਣੀ ਅਤੇ ਗੁਰਮੇਲ
ਸਿੰਘ ਭਰਾਜੀ ਦੀ ਅਣਥੱਕ ਸੇਵਾ ਵੀ ਉਲੇਖ ਕਰਨ ਯੋਗ ਰਹੀ । ਮੰਚ
ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ ਨਿਭਾਈ । ਇਸ
ਸਮਾਗਮ ਵਿੱਚ 4 ਹਜ਼ਾਰ ਦੇ ਕਰੀਬ ਸੰਗਤਾਂ ਨੇ ਪਹੁੰਚ ਕੇ ਹਾਜ਼ਰੀਆਂ
ਲਗਵਾਈਆਂ । ਯੂ ਏ ਈ ਦੇ ਵੱਖ ਵੱਖ ਸ਼ਹਿਰਾਂ, ਆਬੂ ਧਾਬੀ,
ਮੁਸੱਫਾ, ਜਬਲ ਅਲੀ, ਸੋਨਾ ਪੁਰ, ਸ਼ਾਰਜਾ, ਅਜਮਾਨ, ਅਲ ਦੈਦ,
ਫੁਜੀਰਾਹ, ਕਲਬਾ, ਖੋਰਫਕਾਨ, ਅਲ ਰਮਸ, ਰਾਸ ਅਲ ਖੇਮਾਂ, ਉਮ ਅਲ
ਕੁਈਨ ਤੇ ਅਲੈਨ ਤੋਂ ਸੰਗਤਾਂ ਨੇ ਆਕੇ ਹਾਜ਼ਰੀਆਂ ਲਗਵਾਈਆਂ । ਚਾਹ
ਪਕੌੜੇ ਅਤੇ ਗਰੂਘਰ ਦੇ ਲੰਗਰ ਸ਼ਾਮ ਤੱਕ ਅਤੁੱਟ ਵਰਤਾਏ ਗਏ ।