ਸਤਿਗੁਰੂ ਰਵਿਦਾਸ ਜੀ ਦੇ
ਜੋਤੀ ਜੋਤ ਦਿਵਸ ਨੂੰ ਸਮ੍ਰਪਿਤ ਸਮਾਗਮ 5 ਅਕਤੂਬਰ
ਨੂੰ ਅਜਮਾਨ ਵਿਖੇ ਮਨਾਇਆ ਜਾਏਗਾ ।
17-09-2012
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਸਤਿਗੁਰੂ ਰਵਿਦਾਸ
ਜੀ ਦੇ ਜੋਤੀ ਜੋਤ ਦਿਵਸ ਨੂੰ ਸਮ੍ਰਪਿਤ ਸਮਾਗਮ, ਯੂ.ਏ. ਈ ਦੇ
ਅਜਮਾਨ ਸ਼ਹਿਰ ਵਿਖੇ 5 ਅਕਤੂਬਰ ਨੂੰ ਕਰਵਾਇਆ ਜਾਏਗਾ।
ਇਹ ਸਮਾਗਮ
ਸੋਸਾਇਟੀ ਦੇ ਚੇਅਰਮੈਨ ਸ੍ਰੀ ਬਖਸ਼ੀ ਰਾਮ ਪਾਲ ਜੀ ਦੇ ਉਦਮ ਅਤੇ
ਸਮੂਹ ਸੰਗਤਾਂ ਦੀ ਪੁਰਜ਼ੋਰ ਸਿਫਾਰਿਸ਼ ਤੇ ਅਯੋਜਿਤ ਕੀਤਾ ਜਾ ਰਿਹਾ
ਹੈ । ਸਮਾਗਮ ਦੇ ਆਰੰਭ ਵਿੱਚ ਗੁਰਬਾਣੀ ਦੇ ਪਾਠ ਦੇ ਭੋਗ ਉਪਰੰਤ
ਕਈ ਕੀਰਤਨੀਏ ਅਤੇ ਕਥਾਵਾਚਕ ਸੰਗਤਾਂ ਨੂੰ ਬਾਣੀ ਅਤੇ ਸਤਿਗੁਰਾਂ
ਦੇ ਜੀਵਨ ਫਲਸਫੇ ਦੇ ਪ੍ਰਚਾਰ ਨਾਲ ਨਿਹਾਲ ਕਰਨਗੇ । ਯੂ.ਏ.ਈ ਦੇ
ਬਹੁਤ ਸਾਰੇ ਸ਼ਹਿਰਾਂ ਵਿੱਚੋਂ ਸੰਗਤਾਂ ਇਸ ਸਮਾਗਮ ਵਿੱਚ ਹਾਜ਼ਰੀ
ਲਗਵਾਉਣਗੀਆਂ । ਸੋਸਾਇਟੀ ਦੇ ਮੈਂਬਰਾਂ ਤੇ ਸੇਵਾਦਾਰਾਂ ਵਲੋਂ
ਜਲਦੀ ਹੀ ਸਮਾਗਮ ਦੀਆਂ ਤਿਆਰੀਆਂ, ਸੰਗਤਾਂ ਨੂੰ ਸੱਦੇ ਅਤੇ
ਪ੍ਰਚਾਰ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ । ਸਮੂਹ ਸੰਗਤਾਂ ਦੇ
ਚਰਨਾਂ ਵਿੱਚ ਬੇਨਤੀ ਹੈ ਕਿ ਸੱਭ ਸੰਗਤਾਂ ਉਸ ਦਿਨ ਸਮਾਗਮ ਵਿੱਚ
ਹਾਜ਼ਰੀਆਂ ਲਗਵਾਕੇ ਸਤਿਗੁਰਾਂ ਨੂੰ ਸ਼ਰਧਾਂਜਲੀਆ ਭੇਟ ਕਰੋ ਜੀ ।
ਸਮਾਗਮ ਦੌਰਾਨ ਕੀਰਤਨ, ਕਥਾ ਜਾਂ ਹੋਰ ਕਿਸੇ ਵੀ ਕਿਸਮ ਦੀ ਸੇਵਾ
ਦੇ ਚਾਹਵਾਨ ਵੀਰ ਸੋਸਾੲਟੀ ਮੈਂਬਰਾਂ ਨਾਲ ਪਹਿਲਾਂ ਹੀ ਸੰਪਰਕ
ਕਰਕੇ ਸੇਵਾ ਪੱਕੀ ਕਰ ਲੈਣ ਜੀ । ਚੇਅਰਮੈਨ ਸ਼੍ਰੀ ਬਖਸ਼ੀ
ਰਾਮ ਜੀ ਵਲੋਂ ਰਾਸ ਅਲ ਖੇਮਾਂ ਦੀਆਂ ਸੰਗਤਾਂ ਲਈ ਹਮੇਸ਼ਾ ਦੀ
ਤਰਾਂ ਬੱਸਾਂ ਦਾ ਇੰਤਜ਼ਾਮ ਕੀਤਾਂ ਜਾਵੇਗਾ । ਇਹ ਸਹੂਲਤ ਪ੍ਰਾਪਤ
ਕਰਨ ਲਈ ਸ਼੍ਰੀ ਬਖਸ਼ੀ ਰਾਮ ਜੀ ਨਾਲ ਸੰਪਰਕ ਕਰੋ ਜੀ । ਸੋਸਾਇਟੀ
ਵਲੋਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਲਈ ਇਹ
ਹਾਰਦਿਕ ਸੱਦਾ ਹੈ ਜੀ।