ਪੰਜਾਬ ਦੇ ਉੱਘੇ ਗਾਇਕ
ਹਾਕਮ ਸੂਫੀ ਸਦੀਵੀ ਵਿਛੋੜਾ ਦੇ ਗਏ ।
07-09-2012 ਪੰਜਾਬ ਦੇ ਬਹੁਤ ਹੀ ਪ੍ਰਸਿੱਧ
ਸੂਫੀਆਨਾ ਗਾਇਕ 4
ਸਿਤੰਬਰ ਰਾਤ ਨੂੰ ਆਪਣੇ
ਸਰੋਤਿਆਂ ਨੂੰ ਸਦੀਵੀ ਵਿਛੋੜਾ ਦੇ ਗਏ । ਹਾਕਮ ਸੂਫੀ ਪਿਛਲੇ
ਕੁੱਝ ਸਾਲਾਂ ਤੋਂ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ
ਸਨ ।ਹਾਕਮ ਸੂਫੀ ਦਾ ਜਨਮ ਗਿੱਦੜਬਾਹਾ ਵਿਖੇ 3 ਮਾਰਚ 1952
ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਕਰਤਾਰ ਸਿੰਘ ਤੇ
ਮਾਤਾ ਜੀ ਦਾ ਨਾਮ ਗੁਰਦਿਆਲ ਕੌਰ ਸੀ । ਉਹ ਚਾਰ ਭਰਾ ਤੇ ਚਾਰ
ਭੈਣਾਂ ਸਨ । ਉਨ੍ਹਾਂ ਬੀ ਏ ਫਸਟ ਕਰਨ ਉਪਰੰਤ ਆਰਟ ਐਂਡ ਕਰਾਫਟ
ਦਾ ਕੋਰਸ ਕੀਤਾ ਹੋਇਆ ਸੀ ਤੇ ਅਧਿਆਪਕ ਵਜੋਂ ਨੌਕਰੀ ਵੀ ਕਰਦੇ ਸਨ
। ਉਹ ਹਾਲਾਂ 2010 ਵਿੱਚ ਹੀ ਜੰਗੀਰਾਣਾ ਦੇ ਸਕੂਲ ਤੋਂ ਅਧਿਆਪਕ
ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ ।
ਮਹਾਨ ਲੋਕ
ਗਾਇਕ ਸੂਫੀ ਜੀ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਉਸਤਾਦ ਮੰਨਦੇ
ਸਨ । 1970 ਵਿੱਚ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਣ ਤੋਂ ਬਾਦ
ਉਨ੍ਹਾਂ ਦੇ ਗੀਤ
“
ਕੋਕਾ ਘੜਵਾ ਦੇ ਮਾਹੀਆ ਕੋਕਾ”
ਤੇ ਪਾਣੀ ਵਿੱਚ ਮਾਰਾਂ ਡੀਟਾਂ ਬਹੁਤ ਹੀ ਸੁਪਰ ਹਿੱਟ ਹੋਏ ਅਤੇ
ਲੋਕਾਂ ਦੇ ਦਿੱਲਾਂ ਵਿੱਚ ਹਾਕਮ ਸੂਫੀ ਦੀ ਜਗ੍ਹਾ ਪੱਕੀ ਕਰ ਗਏ ।
ਹਾਕਮ ਸੂਫੀ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ । ਮਸ਼ਹੂਰ
ਪੰਜਾਬੀ ਫਿਲਮ "ਸਰਪੰਚ" ਵਿੱਚ ਉਨ੍ਹਾਂ ਦਾ ਕਿਰਦਾਰ ਬਹੁਤ ਮਕਬੂਲ
ਹੋਇਆਂ ਸੀ । ਹਾਕਮ ਸੂਫੀ ਦੀਆਂ ਇਕ ਦਰਜਨ ਦੇ ਕਰੀਬ ਕੈਸਟਾਂ ਵੀ
ਰੀਲੀਜ਼ ਹੋਈਆਂ।
ਹਾਕਮ ਸੂਫੀ
ਨੇ ਸਕੂਲ ਦੇ ਸਮੇਂ ਵਿੱਚ ਵੀ ਗੁਰਦਾਸ ਮਾਨ ਦੇ ਨਾਲ ਇਕੱਠਿਆਂ ਕਈ
ਵਾਰ ਗਾਇਆ ਤੇ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰਨ ਤੋਂ ਬਾਦ
ਵਿੱਚ ਵੀ ਕਈ ਸਟੇਜਾਂ ਤੇ ਇਕੱਠਿਆਂ ਗਾਇਆ ਸੀ । ਗੁਰਦਾਸ ਮਾਨ ਜੀ
ਉਸਨੂੰ "ਗੁਰੂ ਜੀ" ਕਿਹਾ ਕਰਦੇ ਸਨ । ਗਾਇਕੀ ਦੇ ਖੇਤਰ ਵਿੱਚ
ਮੱਲਾਂ ਮਾਰਨ ਸਦਕਾ ਸੂਫੀ ਨੂੰ
“
ਜਮਲਾ ਜੱਟ ਪੁਰਸਕਾਰ" ਤੇ
“
ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਮਿਲੇ ਸਨ ।
ਹਾਕਮ ਸੂਫੀ
ਦੀ ਦੇਹ ਦਾ ਅੰਤਿਮ ਸੰਸਕਾਰ ਗਿੱਦੜਬਾਹਾ ਦੇ ਸ਼ਮਸ਼ਾਨਘਾਟ ਵਿਖੇ 5
ਸਿਤੰਬਰ ਨੂੰ ਕੀਤਾਂ ਗਿਆ । ਉਨ੍ਹਾਂ ਦੇ ਭਰਾਵਾਂ ਨਛੱਤਰ ਬਾਬਾ
ਤੇ ਚਰਨਜੀਤ ਚੀਨਾ ਨੇ ਚਿਖਾ ਨੂੰ ਅਗਨੀ ਭੇਟ ਕੀਤੀ । ਉਨ੍ਹਾਂ ਦੇ
ਸੈਕੜੇ ਪ੍ਰਸੰਸ਼ਕਾਂ , ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਤੇ
ਸਮਾਜਿਕ ਆਗੂਆਂ, ਬਹੁਤ ਸਾਰੇ ਗੀਤਕਾਰਾਂ, ਗਾਇਕਾਂ ਤੇ ਸੰਗੀਤ
ਪ੍ਰੇਮੀਆਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ
। ਹਾਕਮ ਸੂਫੀ ਜਿਹੇ ਸਿਤਾਰੇ ਮਰਕੇ ਵੀ ਜਿਊਂਦੇ ਰਹਿੰਦੇ ਹਨ ।
ਇਹ ਸਿਤਾਰਾ ਵੀ ਸਦਾ ਸਦਾ ਲਈ ਗਾਇਕੀ ਦੇ ਅਸਮਾਨਾਂ ਵਿੱਚ
ਟਿਮਟਿਮਾਂਦਾ ਰਹੇਗਾ ।