ਰਾਜਾ-ਸਾਹਿਬ ਜੀ ਦੀ ਬਰਸੀ ਧੂੰਮ-ਧਾਮ
ਨਾਲ ਮਨਾਈ ਗਈ।
04-09-2012
(ਇਕਬਾਲ ਜੱਬੋਵਾਲੀਆ)-ਨਿਊਯਾਰਕ- ਹਰ ਸਾਲ ਦੀ ਤਰ੍ਹਾਂ ਇਸ ਸਾਲ
ਵੀ ਸੇਵਕਾਂ ਵਲੋਂ ਨਾਭ-ਕੰਵਲ ਰਾਜਾ ਸਾਹਿਬ ਜੀ ਦੀ ਬਰਸੀ 2
ਸਤੰਬਰ ਦਿਨ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਈ ਗਈ।ਫ਼ਲੱਸ਼ਿਗ
ਗੁਰੂ-ਘਰ ਵਿੱਚ ਪਿੰਡ ਝਿੰਗੜਾਂ ਦੇ ਬਲਵਿੰਦਰ ਸਿੰਘ ਭਿੰਦਾ,
ਸਤਨਾਮ ਸਿੰਘ,
ਮੰਗਲ ਸਿੰਘ,
ਮਹਿੰਦਰ ਸਿੰਘ,
ਪਰਮਜੀਤ ਸਿੰਘ ਸਾਧਪੁਰ ਅਤੇ ਗੜ੍ਹੀ ਦੇ ਪਰਮਜੀਤ ਸਿੰਘ ਪੰਮਾ
ਹੁਣੀਂ ਤਿੰਨ ਦਿਨ ਪਰਿਵਾਰਾਂ ਸਮੇਤ ਤਨੋਂ,ਮਨੋਂ,ਧਨੋਂ
ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਇਆ।
ਐਤਵਾਰ
ਸਵੇਰੇ ਗਰਮ-ਪਕੌੜੇ,
ਗਰਮਾ-ਗਰਮ ਜਲੇਬੀਆਂ,
ਮਠਿਆਈ ਅਤੇ ਚਾਹ-ਲੰਗਰਾਂ ਦੀ ਸੇਵਾ ਚਲਦੀ ਰਹੀ।ਦਸ
ਵਜੇਂ ਸ਼੍ਰੀ ਅਖੰਡ-ਪਾਠ ਸਾਹਿਬ ਜੀ ਦਾ ਭੋਗ ਪੈਣ ਉਪਰੰਤ ਗੁਰੂ-ਘਰ
ਦੇ ਕੀਰਤਨੀਏ ਭਾਈ ਜਸਪਾਲ ਸਿੰਘ ਅਤੇ ਭਾਈ ਅਮਰਜੀਤ ਸਿੰਘ ਨੇ
ਗੁਰਬਾਣੀ ਕੀਰਤਨ ਕੀਤਾ।ਭਾਈ
ਸਰਬਜੀਤ ਸਿੰਘ ਗੁਰਦਾਸਪੁਰੀ ਅਤੇ ਸਾਥੀਆਂ ਦੇ ਕੀਰਤਨੀ ਜਥੇ ਨੇ
ਰਸ-ਭਿੰਨੇ ਕੀਰਤਨ ਦਾ ਪ੍ਰਵਾਹ ਕੀਤਾ।ਢਾਡੀ
ਜਥਾ ਭਾਈ ਜਸਪਾਲ ਸਿੰਘ ਪਮਾਲ ਅਤੇ ਸਾਥੀਆਂ ਨੇ ਢਾਡੀ-ਵਾਰਾਂ ਨਾਲ
ਜਸ-ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਕੇ ਮਹਾਂ-ਪੁਰਸ਼ਾਂ ਦੀ
ਜੀਵਨੀ ‘ਤੇ
ਚਾਨਣਾ ਪਾਇਆ।
ਸਿੱਖ ਕੌਮ ਦੇ ਪ੍ਰਸਿੱਧ ਕਥਾ-ਵਾਚਕ ਅਤੇ ਕੀਰਤਨੀਏਂ ਭਾਈ
ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ ਅਤੇ ਸਾਥੀਆਂ ਨੇ ਸੰਗਤਾਂ
ਨੂੰ ਗੁਰਬਾਣੀ ਨਾਲ ਜੋੜਿਆ ਅਤੇ ਮਹਾਂਪੁਰਸ਼ਾਂ ਦੀ ਜਿੰਦਗੀ ਦੀ
ਸਾਂਝ ਪਾਈ।
ਨਿਊਯਾਰਕ ਦੀ ਧਰਤੀ
‘ਤੇ
ਮਹਾਂ-ਪੁਰਸ਼ਾਂ ਦੇ ਨਾਂ
‘ਤੇ
ਸਥਾਪਤ ਰਾਜਾ ਸਾਹਿਬ ਸਪੋਰਟਸ ਕਲੱਬ ਦੇ ਸੇਵਾਦਾਰਾਂ ਜਸਵੀਰ ਸਿੰਘ
ਪੱਲੀਆਂ,
ਸੁਰਿੰਦਰ ਸਿੰਘ ਗਰਚਾ,
ਬਲਦੇਵ ਮਾਨ,
ਸਾਹਬ ਸਿੰਘ ਅਟਵਾਲ,
ਇਕਬਾਲ ਜੱਬੋਵਾਲੀਆ ਅਤੇ ਮੱਖਣ ਮਾਨ ਨੇ ਹਾਜ਼ਰੀ ਲੁਆ ਕੇ ਆਪਣੇ
ਆਪ ਨੂੰ ਖ਼ੁਸ਼ਕਿਸਮਤ ਸਮਝਿਆ।
ਗੁਰੂ-ਘਰ ਦੇ ਵਜ਼ੀਰ ਭਾਈ ਮੁਖਤਿਆਰ ਸਿੰਘ ਨੇ ਸਮੂੰਹ ਸੇਵਕਾਂ
,
ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ
ਕੀਤੀ।ਸਟੇਜ਼
ਦੀ ਸੇਵਾ ਭਾਈ ਸਰਦੂਲ ਸਿੰਘ ਨੇ ਨਿਭਾਈ।ਗੁਰੂ-ਘਰ
ਦੇ ਪ੍ਰਧਾਨ ਭਾਈ ਹਰਦੇਵ ਸਿੰਘ ਪੱਡਾ ਨੇ ਆਈ ਸੰਗਤ ਦਾ ਧੰਨਵਾਦ
ਕੀਤਾ।ਰਾਜਾ
ਸਾਹਿਬ ਸਪੋਰਟਸ ਕਲੱਬ ਦੇ ਸੇਵਾਦਾਰ ਅਤੇ ਖੇਡ-ਲੇਖਕ ਇਕਬਾਲ
ਜੱਬੋਵਾਲੀਆ ਨੇ ਸਮੂੰਹ ਸੇਵਾਦਾਰਾਂ ਅਤੇ ਦੂਰੋਂ-ਨੇੜਿਓ ਇਲਾਕੇ
ਦੀ ਆਈ ਸੰਗਤ ਦਾ ਤਨੋਂ,
ਮਨੋਂ,ਧਨੋਂ
ਵੱਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਪਾਉਣ ਲਈ ਧੰਨਵਾਦ ਕੀਤਾ।
ਆਈ ਸੰਗਤ ਨੇ ਇਲਾਕੇ ਦੇ ਰਹਿਬਰ ਨਾਭ-ਕੰਵਲ ਰਾਜਾ ਸਾਹਿਬ ਜੀ ਨੂੰ
ਯਾਦ ਕਰਕੇ ਆਪਣੇ-ਆਪ ਨੂੰ ਧੰਨਭਾਗ ਸਮਝਿਆ।-ਜੈ
ਰਾਜੇ ਦੀ
ਸੈਲ-(917-375-6395)