ਸੰਤ ਬਾਬਾ ਚਮਨ ਦਾਸ ਜੀ
ਦੇ ਮਹੋਛੇ ਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ
20
ਜੁਲਾਈ ਦਿਨ ਐਤਵਾਰ ਨੂੰ ਡੇਰਾ ਗੋਬਿੰਦਪੁਰਾ ਵਿਖੇ ਬੇਸ਼ੁਮਾਰ
ਸੰਗਤਾਂ ਨੇ ਹਾਜ਼ਰੀ ਲਗਵਾਈ
22-08-2012
(ਫਗਵਾੜਾ) ਸੰਤ ਬਾਬਾ ਚਮਨ ਦਾਸ ਜੀ ਗੱਦੀ ਨਸ਼ੀਨ ਡੇਰਾ
ਗੋਬਿੰਦਪੁਰਾ ਫਗਵਾੜਾ 2 ਜੁਲਾਈ ਨੂੰ ਸੰਗਤਾਂ ਨੂੰ ਸਦੀਵੀ
ਵਿਛੋੜੇ ਦੇਕੇ ਜੋਤੀ ਜੋਤ ਸਮਾ ਗਏ
ਸਨ ।ਉਨ੍ਹਾਂ ਦੇ ਮਹੋਛੇ ਦੀ ਰਸਮ ਡੇਰਾ ਗੋਬਿੰਦਪੁਰਾ
ਫਗਵਾੜਾ ਵਿਖੇ ਨਿਭਾਈ ਗਈ ।ਇਸ ਸਮਾਗਮ ਵਾਸਤੇ ਸੱਤ ਅਖੰਡ ਪਾਠਾਂ
ਦੇ ਜਾਪ ਹੋਏ ਅਤੇ ਭੋਗ ਪਾਏ ਗਏ । ਅੱਜ ਸੰਤਾਂ ਦੇ ਮਹੋਛੇ ਦੇ
ਸਮਾਗਮ ਤੇ ਬੇਸ਼ੁਮਾਰ ਸੰਗਤਾਂ ਨੇ ਆਕੇ ਹਾਜ਼ਰੀਆਂ ਲਗਵਾਈਆਂ । ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ
ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਵਾਲੇ,
ਪਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬਾ ਜੌੜੇ ਵਾਲੇ, ਸੰਤ
ਨਿਰਮਲ ਸਿੰਘ ਜੀ ਜਨਰਲ ਸਕੱਤਰ ਵੀ ਸਾਧੂ ਸੰਪਰਦਾ ਦੇ ਹੋਰ
ਬੇਸ਼ੁਮਾਰ ਸੰਤ ਮਹਾਂਪੁਰਸ਼ ਅੱਜ ਦੇ ਸਮਾਗਮ ਵਿੱਚ ਪੁੱਜੇ ਹੋਏ ਸਨ।
ਕਈ ਸਮਾਜ ਸੇਵੀ
ਸੰਸਥਾਵਾਂ ਦੇ ਅਹੁਦੇਦਾਰ, ਬਹੁਤ ਸਾਰੇ ਰਾਜਨੀਤਕ ਆਗੂ ਅਤੇ
ਸਰਕਾਰੀ ਅਫਸਰਾਂ ਨੇ ਵੀ ਹਾਜ਼ਰੀਆਂ
ਲਗਵਾਈਆਂ ।
ਮੌਜੂਦਾ ਗੱਦੀ ਨਸ਼ੀਨ
ਸੰਤ ਦੇਸ ਰਾਜ ਜੀ ਨੇ ਆਏ ਹੋਏ ਸਾਰੇ ਹੀ ਸੰਤਾਂ ਮਹਾਂਪੁਰਸ਼ਾ,
ਰਾਜਨੀਤਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ,
ਸਰਕਾਰੀ ਅਫਸਰਾਂ ਅਤੇ ਸਮੂਹ ਸੰਗਤਾਂ ਨੂੰ ਜੀ ਆਇਆ ਕਿਹਾ ਤੇ
ਸਾਰਿਆਂ ਦਾ ਹੀ ਇਸ ਸਮਾਗਮ ਤੇ ਪੁੱਜਣ ਲਈ ਧੰਨਵਾਦ ਵੀ ਕੀਤਾ ।
ਬਹੁਤ ਸਾਰੇ ਮਹਾਂਪੁਰਸ਼ਾਂ ਨੇ ਸੰਤ ਚਮਨ ਦਾਸ ਜੀ
ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ
ਸੰਤਾਂ ਦੇ ਪਰਉਪਕਾਰਾਂ ਬਾਰੇ ਵੀ ਚਾਨਣਾ ਪਾਇਆ । ਬਹੁਤ ਸਾਰੇ
ਕੀਰਤਨੀਆਂ ਨੇ ਕੀਰਤਨ ਅਤੇ ਸਂਤਾਂ ਨੇ ਕਥਾਂ ਕੀਰਤਨ ਨਾਲ ਸੰਗਤਾਂ
ਨੂੰ ਨਿਹਾਲ ਕੀਤਾ।ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ।