ਬੇਗ਼ਮਪੁਰਾ ਅਸਲ ਜਾਤ ਪਾਤ ਦਾ ਖਾਤਮਾ ਅਤੇ ਸਮਾਜਿਕ ਬਰਾਬਰਤਾ
ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਇਟਲੀ
20-08-2012
ਇਟਲੀ ਦੇ ਘੁੱਗ ਵਸਦੇ ਬਰੇਸ਼ੀਆ ਸ਼ਹਿਰ ਦੇ ਪਿੰਡ ਚੀਗੋਲੇ ਵਿਖੇ
ਪਹਿਲੀ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ
ਸਮਾਗਮ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬਰੇਸ਼ੀਆ ( ਰਜਿ:) ਵਲੋ ਬਹੁਤ
ਹੀ ਸ਼ਰਧਾਪੂਰਵਕ ਮਨਾਏ ਗਏ ।ਇਸ ਮਹਾਨ ਪੁਰਬ ਮੌਕੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਖਮਨੀ ਸਾਹਿਬ ਜੀ ਦੇ
ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ । ਕਥਾ
ਵਾਚਕ ਜਰਨੈਲ ਸਿੰਘ ਜੋਸ਼ ਯੂ. ਕੇ. ਵਾਲਾਂ ਧੰਨ ਧੰਨ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਮਈ ਜੀਵਨ ਨੂੰ ਕਥਾ ਦੇ
ਰੂਪ ਵਿੱਚ ਪੇਸ਼ ਕਰਕੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਜੀਵਨ ਕਾਲ
ਬਾਰੇ ਜਾਣੂ ਕਰਵਾਇਆ । ਉਨ੍ਹਾਂ ਸਤਿਗੁਰਾਂ ਦੇ ਜੀਵਨ ਬਾਰੇ
ਵਿਸਥਾਰ ਨਾਲ ਕਿਹਾ ਕਿ ਗੁਰੂ ਜੀ 151 ਸਾਲ ਦੀ ਆਰਜੂ ਵਿੱਚ ਆਪਣੀ
ਸ਼ਿਸ਼ ਸੰਤ ਮੀਰਾਂ ਜੀ ਦੇ ਸੱਦੇ ਤੇ ਕਿਲਾ ਚਿਤੌੜ ( ਰਾਜਸਥਾਨ) ਦੇ
ਵਿੱਚ ਗਏ ਸਨ । ਉਸਤੋਂ ਬਾਦ ਦਾ ਇਤਹਾਸ ਨਹੀ ਮਿਲਦਾ ਸੋ ਸਾਨੂੰ
ਜ਼ਰੂਰਤ ਹੈ ਇਸ ਉਪਰ ਵਿਚਾਰ ਕਰਨ ਦੀ ਕਿ ਗੁਰੂ ਜੀ ਨਾਲ ਇੱਥੇ ਕੋਈ
ਛਲ ਤਾਂ ਨਹੀ ਹੋਇਆ ਕਿਉਕਿ ਉਸ ਵੇਲੇ ਮਨੂਵਾਦ ਦਾ ਬੋਲ ਬਾਲਾ ਸੀ
। ਗੁਰੂ ਜੀ ਨੇ ਉਸ ਮਨੂਵਾਦ ਸਿਸਟਮ ਦੇ ਵਿਰੁਧ ਬਗਾਵਤ ਕੀਤੀ ਸੀ
ਜੋ ਸਾਨੂੰ ਦਬਾ ਕੇ ਰੱਖਣਾ ਚਾਹੁੰਦਾ ਸੀ । ਸੰਤ ਸ਼੍ਰੀ ਕਿਰਪਾਲ
ਦਾਸ ਜੀ ਡੇਰਾ 108 ਸੰਤ ਬਾਬਾ ਮਾਨ ਦਾਸ ਜੀ ਭਾਰਟਾ
ਗੁਨੇਸ਼ਪੁਰ ਵਾਲਿਆਂ ਨੇ ਵੀ ਹਾਜ਼ਰੀ ਲਗਵਾਈ । ਸੰਗਤਾਂ ਨੂੰ ਕੀਰਤਨ
ਰਾਹੀ ਸਤਿਗੁਰੂ ਰਵਿਦਤਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਅਤੇ
ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼੍ਰੀ ਗੁਰੂ
ਰਵਿਦਾਸ ਮਿਸ਼ਨ ਬ੍ਰੇਸ਼ੀਆ ਦੇ ਪਰਧਾਨ ਸ਼੍ਰੀ ਸਰਬਜੀਤ ਬਿਰਕ ਨੇ
ਆਪਣੇ ਵਲੋਂ ਅਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਵਲੋਂ ਇਸ
ਪਵਿਤਰ ਜੋਤੀ ਜੋਤ ਸਮਾਇ ਦਿਵਸ ਤੇ ਸਤਿਗੁਰੂ ਜੀ ਨੂੰ ਕੋਟਨ ਕੋਟਨ
ਪ੍ਰਣਾਮ ਕਰਦੇ ਹੋਏ ਕਿੲ ਕਿ ਸਤਿਗੁਰੂ ਜੀ ਦੇ ਬੇਗ਼ਮਪੁਰੇ ਦੀ
ਵਿਚਾਰਧਾਰਾ ਸਮੁੱਚੀ ਮਨੁੱਖਤਾ ਦੇ ਭਲੇ ਲਈ ਹੈ ਅਤੇ ਜਾਤ ਪਤਾ
ਨੂੰ ਖਤਮ ਕਰਕੇ ਸਮਾਜਿਕ ਬਰਾਬਰਤਾ ਲਈ ਪ੍ਰੇਰਦੀ ਹੈ । ਜੋ ਅੱਜ
ਸਤਿਗੁਰੂ ਜੀ ਦੇ ਜੋਤੀ ਜੋਤ ਸਮਾਇ ਦਿਵਸ ਬਾਰੇ ਮਤ-ਭੇਦ ਪਾਏ
ਜਾਂਦੇ ਹਨ, ਬਹੁਤ ਸਾਰੇ ਸਾਡੇ ਬੁੱਧੀਮਾਨਾ ਨੇ ਇਹ ਸਿੱਧ ਕਰ
ਦਿੱਤਾ ਹੈ ਕਿ ਗੁਰੂ ਜੀ ਨੂੰ ਛਲ ਨਾਲ ਸ਼ਹੀਦ ਕੀਤਾ ਗਿਆ ਸੋ
ਸਾਨੂੰ ਸੱਚ ਦੀ ਖੋਜ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ
ਵਿਚਾਰਧਾਰਾ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸੰਗਤਾਂ ਨੂੰ
ਆਪਸੀ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ । ਸੁਪਰੀਮ ਬਾਡੀ ਸ਼੍ਰੀ
ਗੁਰੂ ਰਵਿਦਾਸ ਸਭਾ ਇਟਲੀ ਦੇ ਪਰਧਾਨ ਸ਼੍ਰੀ ਬਲਦੇਵ ਝੱਲੀ ਨੇ
ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ
ਸੁਪਰੀਮ ਬਾਡੀ ਵਿੱਚ ਸੰਮਿਲਤ ਸਾਰੀਆਂ ਸ਼੍ਰੀ ਗੁਰੂ ਰਵਿਦਾਸ
ਸਭਾਵਾਂ ਮੁਕੰਮਲ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮ੍ਰਪਿਤ ਹਨ । ਉਨ੍ਹਾਂ ਕਿਹਾ ਕਿ ਸਾਡੀ ਸਵੈਮਾਨ ਦੀ ਜੱਦੋ-
ਜ਼ਹਿਦ ਸਮਾਜਿਕ ਬਰਾਬਰਤਾ ਲਈ ਹੈ ਤੇ ਗੁਰੂ ਗ੍ਰੰਥ ਸਾਹਿਬ ਸਭਨਾ
ਨੂੰ ਏਕੇ ਦਾ ਉਪਦੇਸ਼ ਦੇਂਦੇ ਹਨ ਜਿੱਥੇ ਸਾਰੇ ਗੁਰੂ
ਸਾਹਿਬਾਨ ਇਕ ਹੀ ਹਨ । ਸਮਾਜ ਵਿਚਲੇ ਮਨੂਵਾਦੀ ਸੋਚ ਦੇ
ਜਾਤੀਵਾਦੀ ਧਾਰਨੀ ਲੋਕਾਂ ਭਾਵੇ ਉਹ ਕਿਸੇ ਵੀ ਜਾਤ ਨਾਲ ਸਬੰਧਿਤ
ਹੋਣ, ਨੂੰ ਪਛਾੜ ਕੇ ਆਪਣੇ ਰਹਿਬਰਾਂ ਦੀ ਸੋਚ ਦਾ ਪਰਸਾਰ ਹੀ
ਸਾਡਾ ਇਕ ਮਾਤਰ ਲਕਸ਼ ਹੈ । ਭਾਰਤ ਰਤਨ ਡਾਕਟਰ ਬੀ. ਆਰ. ਅੰਬੇਡਕਰ
ਵੈਲਫੇਅਰ ਐਸੋਸੀਏਸ਼ਨ ਇਟਲੀ (ਰਜਿ) ਦੇ ਪਰਧਾਨ ਗਿਆਨ ਚੰਦ ਸੂਦ ਜੀ
ਨੇ ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ
ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਵਲੋ ਸਤਿਗੁਰਾਂ ਦਾ ਜੋਤੀ
ਜੋਤ ਸਮਾਇ ਦਿਵਸ ਮਨਾਉਣਾ ਬਹੁਤ ਹੀ ਸ਼ਲਾਂਘਾਯੋਗ ਕਦਮ ਹੈ ਸੋ
ਸਾਨੂੰ ਆਪਣੇ ਰਹਿਬਰਾਂ ਨਾਲ ਸਬੰਧਿਤ ਦਿਵਸ ਇਸ ਤਰਾਂ ਵੱਧ ਚੜ੍ਹ
ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਪਿਛਲੇ ਇਤਹਾਸ ਬਾਰੇ ਵਿਸਥਾਰ
ਨਾਲ ਦੱਸਦਿਆਂ ਕਿਹਾ ਕਿ ਕੋਈ ਸਮਾ ਸੀ ਸਾਨੂੰ ਪੜ੍ਹਨ ਲਿਖਣ ਦਾ
ਅਧਿਕਾਰ ਨਹੀ ਸੀ ਤੇ ਹੁਣ ਸਾਡੇ ਕੋਲ ਹੱਕ ਹਕੂਕ ਹਨ ਜਿੰਨਾ ਦੀ
ਵਰਤੋਂ ਕਰਕੇ ਆਪਣੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣਾ ਚਾਹੀਦਾ
ਹੈ । ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਦੇ ਵਿਤ ਸਕੱਤਰ
ਸਰਬਜੀਤ ਰਾਮ ਜਗਤਪੁਰੀ ਨੇ ਸਤਿਗੁਰੂ ਰਵਿਦਾਸ ਜੀ ਅਤੇ ਬਾਬਾ
ਸਾਹਿਬ ਜੀ ਨਾਲ ਸਬੰਧਿਤ ਕਵਿਤਾ ਪੜ੍ਹਕੇ ਇਸ ਪਵਿਤਰ ਦਿਵਸ ਤੇ
ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼੍ਰੀ ਗੁਰੂ ਰਵਿਦਾਸ ਧਾਮ ਬੈਰਗਾਮੋ
ਦੇ ਪਰਧਾਨ ਬਲਜੀਤ ਬੰਗੜ,, ਸ਼੍ਰੀ ਗੁਰੂ ਰਵਿਦਾਸ ਸਭਾ ਪਾਰਮਾ
ਪਿਚੈਸ਼ਾ ਦੇ ਪਰਧਾਨ ਭੁੱਟੋ ਕੁਮਾਰ, ਸ਼੍ਰੀ ਗੁਰੂ ਰਵਿਦਾਸ ਸਭਾ
ਕਰਮੋਨਾ ਦੇ ਪਰਧਾਨ ਹੰਸ ਰਾਜ ਚੁੰਬਰ, ਸ਼੍ਰੀ ਗੁਰੂ ਰਵਿਦਾਸ
ਟੈਂਪਲ ਬਿਰੋਨਾ ਦੇ ਪਰਧਾਨ ਸ਼੍ਰੀ ਸੀਤਲ ਕੁਮਾਰ, ਭਾਰਤ ਰਤਨ
ਡਾਕਟਰ ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ (ਰਜਿ) ਦੇ
ਵਾਈਸ ਪਰਧਾਨ ਸ਼੍ਰੀ ਕੁਲਵਿੰਦਰ ਲੋਈ ਅਤੇ ਮਦਨ ਬੰਗੜ, ਭਗਵਾਨ
ਬਾਲਮੀਕ ਸਭਾ ਬ੍ਰੇਸ਼ੀਆ ਵਾਲੇ ਸ਼੍ਰੀ ਸੁਖਵਿੰਦਰ ਸਿੰਘ,, ਧੰਨ ਧੰਨ
ਬਾਬਾ ਬੁੱਢਾ ਜੀ ਸਿਖ ਸੈਂਟਰ ਕਾਸਤਨੇਦਲੋ ਭਾਈ ਜਗਤਾਰ ਸਿੰਘ,
ਭਾਈ ਚਰਨਜੀਤ ਸਿੰਘ, ਭਾਈ ਗੁਮਿੰਦਰ ਸਿੰਘ ਸਮੇਤ ਸਾਰੇ ਬੁਲਾਰਿਆਂ
ਨੇ ਆਪਣੇ ਵਿਚਾਰ ਰੱਖੇ ਅਤੇ ਸਤਿਗੁਰੂ ਜੀ ਨੂੰ ਜੋਤੀ ਜੋਤ ਸਮਾਇ
ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼੍ਰੀ ਗੁਰੂ ਰਵਿਦਾਸ
ਮਿਸ਼ਨ ਬ੍ਰੇਸ਼ੀਆ ਦੇ ਚੇਅਰਮੈਨ ਸ਼੍ਰੀ ਰਾਮ ਲੁਭਾਇਆ ਬੰਗੜ, ਸੀਨੀਅਰ
ਵਾਈਸ ਪਰਧਾਨ ਰਣਜੀਤ ਸਿੰਘ, ਵਾਈਸ ਪਰਧਾਨ ਤੀਰਥ ਰਾਮ ਜਗਤਪੁਰੀ,
ਜਨਰਲ ਸਕੱਤਰ ਸੰਦੀਪ ਸਹਿਗਲ, ਸਟੇਜ ਸਕੱਤਰ ਰਾਜ ਮੂਲ ਚੁੰਬਰ,
ਦੇਸ ਰਾਜ ਚੁੰਬਰ, ਰੇਸ਼ਮ ਸਿੰਘ, ਮਨਜੀਤ ਧੀਰ, ਰਾਮ ਸਰਨ ਜੀ ਨੇ
ਬਾਹਰੋਂ ਆਈਆਂ ਸ਼੍ਰੀ ਗਰੂ ਰਵਿਦਾਸ ਸਭਾਵਾਂ ਅਤੇ ਸੰਗਤਾਂ, ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ.ਈ. ਦਾ ਤਹਿ ਦਿਲੋਂ
ਧੰਨਵਾਦ ਕੀਤਾ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੋਤੀ
ਜੋਤ ਸਮਾਇ ਦਿਵਸ ਤੇ ਕੋਟਨ ਕੋਟਨ ਪ੍ਰਣਾਮ ਕਰਦੇ ਹੋਏ ਸ਼ਰਧਾ ਦੇ
ਫੁੱਲ ਭੇਟ ਕੀਤੇ । ਇਸ ਪਵਿਤਰ ਪੁਰਬ ਤੇ ਪਹੁੰਚੀਆਂ ਸ਼ਖਸ਼ੀਆਤਾਂ
ਵਿੱਚ ਸ਼੍ਰੀ ਗੋਰਖਾ ਰਾਮ, ਲੇਖ ਰਾਜ ਜੱਖੂ, ਰਕੇਸ਼ ਕੁਮਾਰ, ਬਲਦੇਵ
ਮੱਖਣ, ਸੁਰਜੀਤ ਲਾਲ, ਬਖਸ਼ੀ ਰਾਮ. ਰਾਮ ਜੀ ਟੂਰਾ, ਜਸਵਿੰਦਰ
ਸਿੰਘ , ਜੀਵਨ ਕਟਾਰੀਆ, ਇੰਦੀ ਮੱਲੂਪੋਤਾ, ਜਸਵਿੰਦਰ ਲਾਡੀ ਆਦਿ
।