ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਇਟਲੀ ਵਲੋਂ ਸਤਿਗੁਰੂ
ਰਵਿਦਾਸ ਜੀ ਦਾ ਜੋਤੀ ਜੋਤ ਦਿਵਸ ਮਨਾਉਣਾ ਇਕ ਸ਼ਲਾਂਘਾਯੋਗ ਕਦਮ
ਹੈ
-ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ
15-08-2012 (ਯੂ. ਏ. ਈ ) ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਦੇ ਚੇਅਰਮੈਨ ਸ਼੍ਰੀ ਬਖਸ਼ੀ
ਰਾਮ ਪਾਲ ਜੀ ਨੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਵਲੋਂ ਅੱਜ
ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜੋਤੀ ਜੋਤ
ਦਿਵਸ ਸਮਾਗਮ ਨੂੰ ਇਕ ਬਹੁਤ ਹੀ ਸ਼ਲਾਂਘਾਯੋਗ ਕਦਮ ਕਿਹਾ । ਸ਼੍ਰੀ
ਬਖਸ਼ੀ ਰਾਮ ਪਾਲ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਿਸ਼ਨ
ਬ੍ਰੈਸ਼ੀਆ ਇਸ ਵਾਸਤੇ ਵਧਾਈ ਦੀ ਪਾਤਰ ਹੈ । ਉਨ੍ਹਾਂ ਨੇ ਕਿਹਾ ਕਿ
ਸਾਨੂੰ ਸੱਭ ਨੂੰ ਹੀ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਨਾਲ
ਸਬੰਧਿਤ ਦਿਵਸ ਅਤੇ ਜੋਤੀ ਜੋਤ ਦਿਵਸ ਮਨਾਕੇ ਸਤਿਗੁਰਾਂ ਨੂੰ
ਸ਼ਰਧਾਂਜਲੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਸਤਿਗੁਰਾਂ ਵਲੋਂ ਸਾਡੇ
ਵਾਸਤੇ ਕੀਤੇ ਪਰਉਪਕਾਰਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਯਾਦ
ਰਹੇ ਕਿ ਸ਼੍ਰੀ ਬਖਸ਼ੀ ਰਾਮ ਪਾਲ ਜੀ ਇਕ ਉਘੇ ਕਾਰੋਬਾਰੀ, ਅਲ
ਸ਼ਿਰਾਵੀ ਕੰਟਰੈਕਟਿੰਗ ਕੰਪਨੀ ਅਤੇ ਅਲ ਸ਼ਿਰਾਵੀ ਟਰਾਂਸਪੋਰਟ
ਕੰਪਣੀ ਦੇ ਮਾਲਿਕ ਹਨ। ਸੋਸਾਇਟੀ ਦੇ ਚੇਅਰਮੈਨ ਹੋਣ ਦੇ ਨਾਲ ਨਾਲ
ਬਹੁਤ ਹੀ ਦਾਨੀ ਪੁਰਸ਼ ਅਤੇ ਸੱਚੇ ਸਮਾਜ ਸੇਵਕ ਵੀ ਹਨ। ਸੋਸਾਇਟੀ
ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਵੀ ਉਪਰੋਕਤ ਸਮਾਗਮ ਦੀ ਸ਼ਲਾਘਾ
ਕੀਤੀ ਅਤੇ ਕਿਹਾ ਕਿ ਸਾਡੀ ਸੋਸਾਇਟੀ ਵਲੋਂ ਵੀ ਸ਼੍ਰੀ ਬਖਸ਼ੀ ਰਾਮ
ਜੀ ਤੇ ਹੋਰ ਸੰਗਤਾਂ ਦੀ ਪ੍ਰੇਰਨਾ ਸਦਕਾ ਸਤਿਗੁਰਾਂ ਦਾ ਜੋਤੀ
ਜੋਤ ਦਿਵਸ ਯੂ. ਏ. ਈ ਵਿਖੇ ਮਨਾਇਆ ਜਾਵੇਗਾ । ਸਮਾਗਮ ਦੀ ਤਾਰੀਖ
ਜਲਦੀ ਹੀ ਪੱਕੀ ਕਰ ਦਿੱਤੀ ਜਾਵੇਗੀ ।