ਅਖਿਲੇਸ਼ ਯਾਦਵ ਵਲੋਂ ਕੀਤੇ ਡਰਾਮੇ ਦੀ ਸਖਤ ਨਿੰਦਾ
ਸ਼੍ਰੀ ਗੁਰੂ ਰਵੀਦਾਸ ਮਿਸ਼ਨ ਬਰੈਸ਼ੀਆ
ਉਤਰ ਪ੍ਰਦੇਸ ਵਿੱਚ ਜਦੋਂ ਦੀ ਅਖਿਲੇਸ਼ ਯਾਦਵ ਦੀ ਸਰਕਾਰ ਆਈ ਹੈ
ਉਸ ਦਿਨ ਤੋ ਹੀ ਦਲਿਤ ਸਮਾਜ ਉਪਰ ਆਏ ਦਿਨ ਅੱਤਿਆਚਾਰ ਦਾ ਕਹਿਰ
ਜਾਰੀ ਹੈ । ਹਰ ਰੋਜ ਕੋਈ ਨ ਕੋਈ ਨਵੀ ਖ਼ਬਰ ਦਲਿਤ ਸਮਾਜ ਉਪਰ ਹੋ
ਰਹੇ ਜੁਲਮ ਦੀ ਸੁਨਣ ਨੂੰ ਮਿਲਦੀ ਹ । ਪਰ ਕੁੱਝ ਦਿਨ ਪਹਿਲਾ ਯੂ
ਪੀ ਸਰਕਾਰ ਨੇ ਅਪਣਾ ਮਨੂੰਵਾਦੀ ਚਿਹਰਾ ਨੰਗਾ ਕਰ ਦਿੱਤਾ । ਜੋ
ਭੈਣ ਮਾਇਆਵਤੀ ਜੀ ਨੇ ਅਪਣੇ ਰਾਜ ਸਮੇ ਉਹਨਾਂ ਮਹਾਨ ਰਹਿਬਰਾ ਦੇ
ਨਾਮ ਉਪਰ ਜ਼ਿਲਿਆਂ ਦੇ ਨਾਮ ਰੱਖੇ ਸਨ ।ਜਿਹਨਾਂ ਮਹਾਂਪੁਰਸ਼ਾ ਨੇ
ਅਪਣੇ ਜੀਵਨ ਕਾਲ ਵਿੱਚ ਉਸ ਮਨੂੰਵਾਦੀ ਸੋਚ ਨੂੰ ਤਹਿਸਨਾਸ ਕਰਕੇ
ਮਨੁੱਖੀ ਕਰਦਾ ਕੀਮਤਾ ਅਤੇ ਸਮਾਜਿਕ ਬਰਾਬਰਤਾ ਲਈ ਸੰਘਰਸ਼ ਕੀਤਾ ।
ਸਦੀਆਂ ਤੋ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜੇ ਹੋਏ ਦਲਿਤ ਸਮਾਜ
ਨੂੰ ਆਜ਼ਾਦ ਕਰਵਾਉਣ ਲਈ ਅਪਣੇ ਜੀਵਨ ਦਾ ਬਲੀਦਾਨ ਦਿੱਤਾ ।
ਅਖਿਲੇਸ਼ ਯਾਦਵ ਸਰਕਾਰ ਨੇ ਇਹਨਾਂ ਮਹਾਨ ਰਹਿਬਰਾ ਦੇ ਨਾਮ ਉਪਰ
ਬਣੇ ਜ਼ਿਲਿਆਂ ਦੇ ਨਾਮ ਬਦਲੀ ਕਰਕੇ ਮਨੂੰਵਾਦੀ ਸੋਚ ਦਾ ਸਬੂਤ
ਦਿੱਤਾ ਹੈ । ਅਤੇ ਬਾਅਦ ਵਿੱਚ ਅਪਣੇ ਪਾਲਤੂ ਗੁੰਡਿਆਂ ਕੋਲੋ ਡਾ•
ਅੰਬੇਦਕਰ ਪਾਰਕ ਵਿੱਚ ਸਥਾਪਿਤ ਭੈਣ ਮਾਇਆਵਤੀ ਜੀ ਦੀ ਮੂਰਤੀ
ਤੜ੍ਹਵਾ ਕੇ ਜਲਦੀ ਹੀ ਨਵੀਂ ਮੂਰਤੀ ਸਥਾਪਿਤ ਕਰਕੇ ਇੱਕ ਬਹੁਤ
ਵੱਡਾ ਡਰਾਮਾ ਖੇਡਿਆਂ ਗਿਆ। ਫਿਰ ਸਰਕਾਰੀ ਗੁੰਡਿਆਂ ਵਲੋਂ ਬਾਅਦ
ਵਿੱਚ ਬਾਬਾ ਸਾਹਿਬ ਜੀ ਦੀਆਂ ਮੂਰਤੀਆਂ ਨੂੰ ਵੀ ਨੁਕਸਾਨ
ਪੁਚਾਇਆਂ ਗਿਆਂ । ਸ਼੍ਰੀ ਗੁਰੂ ਰਵੀਦਾਸ ਮਿਸ਼ਨ ਬਰੈਸ਼ੀਆ ਵਲੋਂ ਯੂ
ਪੀ ਸਰਕਾਰ ਵਲੋਂ ਕੀਤੇ ਹੋਏ ਡਰਾਮੇ ਅਤੇ ਦਲਿਤ ਸਮਾਜ ਦੀਆਂ
ਭਾਵਨਾਮਾਂ ਨਾਲ ਖੇਡਣ ਦੀ ਸਖ਼ਤ ਸ਼ਬਦਾ ਵਿੱਚ ਨਖੇਦੀ ਕੀਤੀ ਜਾਂਦੀ
ਹੈ । ਅਸੀਂ ਭਾਰਤ ਸਰਕਾਰ ਤੋ ਮੰਗ ਕਰਦੇ ਹਾ ਕਿ ਦਲਿਤ ਸਮਾਜ
ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਯੂ ਪੀ ਸਰਕਾਰ ਦੇ
ਗੁਡਿੰਆਂ ਨੂੰ ਸਖ਼ਤ ਤੋ ਸਖ਼ਤ ਸਜਾਵਾਂ ਦਿੱਤੀਆਂ ਜਾਣ। ਚੇਅਰਮੈਨ
ਸ਼੍ਰੀ ਰਾਮ ਲੁਭਾਇਆ ਬੰਗੜ,
ਪ੍ਰਧਾਨ ਸਰਬਜੀਤ ਵਿਰਕ,ਸੀਨੀਅਰ
ਵਾਈਸ ਪ੍ਰਧਾਨ ਰਣਜੀਤ ਸਿੰਘ,ਵਾਈਸ
ਪ੍ਰਧਾਨ ਤੀਰਥ ਰਾਮ ਜਗਤਪੁਰੀ,
ਜਨਰਲ ਸਕੱਤਰ ਸੰਦੀਪ ਸਹਿਗਲ,ਸਟੇਜ
ਸਕੱਤਰ ਰਾਜ ਮੂਲ ਚੁੰਬਰ,ਵਿੱਤ
ਸਕੱਤਰ ਸਰਬਜੀਤ ਜਗਤਪੁਰੀ,ਦੇਸ
ਰਾਜ ਚੁੰਬਰ,ਰੇਸ਼ਮ
ਸਿੰਘ,ਮਨਜੀਤ
ਧੀਰ,ਰਾਮ
ਸਰਨ ਅਦਿ ।
ਸਰਬਜੀਤ ਕੁਮਾਰ