UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ. ਵਲੋਂ ਪਿੰਡ ਰੂਪੋਵਾਲ ਜ਼ਿਲਾ ਜਲੰਧਰ ਦੀ ਇਕ ਗ਼ਰੀਬ ਲੜਕੀ ਦੇ ਵਿਆਹ ਲਈ ਗਿਆਰਾਂ ਹਜ਼ਾਰ (11000) ਰੁਪੈ ਸਹਾਇਤਾ ਵਜੋਂ ਭੇਟ ਕੀਤੇ ਗਏ

  17-07-2012 ( ਰੂਪੋਵਾਲ )  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ ਵਲੋਂ ਰੂਪੋਵਾਲ ਜ਼ਿਲਾ ਜਲੰਧਰ ਦੀ ਸਵਰਗਵਾਸੀ ਸ਼੍ਰੀਮਤੀ ਜਗੀਰ ਕੌਰ ਤੇ ਸਵਰਗਵਾਸੀ ਸ਼੍ਰੀ ਚਰਨਦਾਸ ਜੀ ਦੀ ਲੜਕੀ  ਰਾਜਵਿੰਦਰ ਕੌਰ ਦੇ ਵਿਆਹ ਲਈ ਗਿਆਰਾਂ ਹਜ਼ਾਰ (11000) ਰੁਪੈ ਸਹਾਇਤਾ ਵਜੋਂ ਦਿੱਤੇ ਗਏ  

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਇਟੀ ਯੂ. ਏ. ਈ  ਵਲੋਂ ਸ਼੍ਰੀ ਪਰਮਜੀਤ ਕੁਮਾਰ ਜੀ ਹਰੀ ਪੁਰ ਨੇ ਉੱਘੇ ਸਮਾਜ ਸੇਵਕਾਂ ਮਾਸਟਰ ਸੀਤਾ ਰਾਮ ਜੀ ਹਰੀ ਪੁਰ,  ਡਾਕਟਰ ਸਤਨਾਮ ਜੀ ਰੂਪੋਵਾਲ,  ਅਸ਼ੋਕ ਪਵਾਰ ਹਰੀ ਪੁਰ, ਦਵਿੰਦਰ ਪਵਾਰ ਜੀ ਹਰੀ ਪੁਰ ਅਤੇ ਬਲਦੇਵ ਮਹਿਮੀ ਜੀ ਰੂਪੋਵਾਲ ਵਾਲਿਆ ਦੇ ਨਾਲ ਕੰਨਿਆਂ ਦੇ ਘਰ ਜਾਕੇ ਆਪਣੇ ਹੱਥੀ ਇਹ ਦੀ ਰਾਸ਼ੀ ਲੜਕੀ ਨੂੰ ਸੌਂਪੀ । ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਗ਼ਰੀਬ ਬੱਚੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਉਣ ਦੀ ਜਾਗਰੂਕਤਾ ਲਿਆਂਦੀ ਜਾਵੇ ਜਿਸ ਨਾਲ ਵਿਆਹਾਂ ਦਾ ਖਰਚ ਕਾਫੀ ਘਟ ਸਕਦਾ ਹੈ ਅਤੇ ਸਮਾਜ ਨੂੰ ਦਹੇਜ ਪ੍ਰਥਾ ਦੇ ਖਿਲਾਫ ਖੜੇ ਹੋਣ ਦੀ ਪ੍ਰੇਰਨਾ ਵੀ ਮਿਲੇਗੀ । ਸੋਸਾਇਟੀ ਵਲੋਂ ਅਜਿਹੇ ਉਪਰਾਲੇ ਅਨਾਥ ਲੜਕੀਆਂ ਦੀ ਸ਼ਾਦੀ ਵੇਲੇ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ । ਹੋਰ ਦਾਨੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਇਸ ਪਰਉਪਕਾਰ ਵਿੱਚ ਸ਼ਾਮਿਲ ਹੋਣ ਲਈ ਸੋਸਾਇਟੀ ਨਾਲ ਸੰਪਰਕ ਕਰਨ ।

Roop Sidhu