ਅਲ ਸ਼ਿਰਾਵੀ ਕੰਪਣੀ ਰਾਸ ਅਲ ਖੇਮਾਂ ਵਿਖੇ ਕੀਰਤਨ
ਦਰਬਾਰ ਸਜਾਏ ਗਏ
ਸੰਤ ਬਾਬਾ ਨਿਰਮਲ ਸਿੰਘ ਜੀ ਅਵਾਦਾਨ ਵਾਲਿਆਂ
ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ
ਨਿਹਾਲ ਕੀਤਾ
(ਰਾਸ
ਅਲ ਖੇਮਾਂ) ਸ਼੍ਰੀ ਗੁਰੂ
ਰਵਿਦਾਸ ਸਾਧੂ ਸੰਪ੍ਰਦਾ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ
ਸਕੱਤਰ ਸਤਿਕਾਰਯੋਗ ਸੰਤ ਬਾਬਾ ਨਿਰਮਲ
ਸਿੰਘ ਜੀ ਦੇ ਯੂ ਏ ਈ ਵਿਖੇ ਗੁਰਬਾਣੀ ਪਰਚਾਰ
ਦੇ ਸਬੰਧ ਵਿੱਚ
8 ਜੂਨ ਸ਼ਾਮ ਨੂੰ ਕੀਰਤਨ ਦੀਵਾਨ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਦੀ ਕੰਪਣੀ ਅਲ
ਸ਼ਿਰਾਵੀ ਦੇ ਕੈਂਪ ਵਿਖੇ ਕਰਵਾਏ ਗਏ ।
ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ
ਗਏ ਤੇ ਫਿਰ ਕੀਰਤਨ ਦਰਬਾਰ ਆਰੰਭ ਹੋਏ । ਸੰਤਾਂ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਨਾਲ ਨਿਹਾਲ ਕਰਦਿਆਂ ਹੋਇਆਂ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਅਤੇ
ਸੰਦੇਸ਼ਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ ।।ਭਾਈ ਕਮਲ ਰਾਜ ਸਿੰਘ ਜੀ
ਅਤੇ ਭਾਈ ਵਿਨੋਦ ਕੁਮਾਰ ਜੀ
ਨੇ ਵੀ ਕੀਰਤਨ ਦੀ ਸੇਵਾ ਨਿਭਾਈ ।ਸੋਸਾਇਟੀ ਦੇ ਬਹੁਤ ਸਾਰੇ ਮੈਂਬਰ
ਤੇ ਹੋਰ ਕੰਪਨੀਆਂ ਚੋਂ ਵੀ ਸੰਗਤਾਂ ਨੇ ਹਾਜ਼ਰੀ
ਲਗਵਾਈ ।ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾੲਟੀ
ਦੇ ਪਰਧਾਨ ਰੂਪ ਸਿੱਧੂ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ
। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ
ਉਨ੍ਹਾਂ ਨੇ ਸੰਤਾਂ ਦਾ ਸੰਗਤਾਂ ਨੂੰ ਉਪਦੇਸ਼ ਦੇਣ
ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਇਸ ਸਮਾਗਮ ਦੇ
ਪ੍ਰਬੰਧ ਦੀ ਸੇਵਾ ਲਈ ਭਾਈ
ਬਖਸ਼ੀ ਰਾਮ ਜੀ ਅਤੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ ।
ਭਾਈ ਬਖਸ਼ੀ ਰਾਮ ਜੀ ਵਲੋਂ,
ਸ਼੍ਰੀ ਨਿਰਮਲ ਚੰਦ ਜੀ ਨੇ ਸੰਤਾਂ
ਨੂੰ ਬਸਤਰ
ਅਤੇ ਸਿਰੋਪੇ ਭੇਟ ਕੀਤੇ
।
ਚਾਹ, ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ
ਗਏ।








Roop Sidhu
|