ਉਮ ਅਲ ਕੁਈਨ ਗੁਰੂਘਰ ਵਿਖੇ ਸ਼ਹੀਦੀ ਦਿਵਸ ਤੇ
ਕੀਰਤਨ ਦਰਬਾਰ ਸਜਾਏ ਗਏ
ਸੰਤ ਬਾਬਾ ਨਿਰਮਲ ਸਿੰਘ ਜੀ ਅਵਾਦਾਨ ਵਾਲਿਆਂ
ਨੇ ਸ਼ਹੀਦੀ ਸਾਕੇ ਸਬੰਧੀ ਕੀਰਤਨ
ਕੀਤਾ
ਸੰਤਾ ਨੇ ਅਲੀ ਮੂਸਾ ਕੰਪਣੀ ਸ਼ੱਜਾ, ਸ਼ਾਰਜਾ ਅਤੇ
ਅਲ ਰਮਸ ਰਾਸ ਅਲ ਖੇਮਾਂ ਵਿਖੇ ਵੀ ਪ੍ਰਵਚਨ
ਕੀਤੇ
(ਉਮ
ਅਲ ਕੁਈਨ) ਉਮ ਅਲ ਕੁਈਨ ਗੁਰੂਘਰ ਵਿਖੇ
ਸਤਿਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ
ਸਮ੍ਰਪਿਤ ਕੀਰਤਨ ਦਰਬਾਰ ਸਜਾਏ ਗਏ ।ਸ਼੍ਰੀ ਗੁਰੂ
ਰਵਿਦਾਸ ਸਾਧੂ ਸੰਪ੍ਰਦਾ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ
ਸਕੱਤਰ ਸਤਿਕਾਰਯੋਗ ਸੰਤ ਬਾਬਾ ਨਿਰਮਲ
ਸਿੰਘ ਜੀ ਅਵਾਦਾਨ ਵਾਲੇ ਵੀ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਸਮੇਤ ਗੁਰੂਘਰ ਵਿਖੇ
ਹਾਜ਼ਰੀਆਂ ਲਗਵਾਉਣ ਲਈ ਪਹੁੰਚੇ ।ਇੰਡੀਆ ਤੋਂ ਆਏ
ਹੋਏ ਹਜ਼ੂਰੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ
ਨਾਲ ਨਿਹਾਲ ਕੀਤਾ । ਸੰਤ ਨਿਰਮਲ ਸਿੰਘ ਜੀ ਨੇ
ਸੰਗਤਾਂ ਨੂੰ ਕਥਾ ਵਿਚਾਰਾਂ ਅਤੇ ਕੀਰਤਨ ਕਰਦੇ
ਹੋਏ ਨਿਹਾਲ ਕੀਤਾ । ਸੰਤਾ ਨੇ ਸਤਿਗੁਰੂ ਅਰਜਨ
ਦੇਵ ਜੀ ਦੀ ਸ਼ਹੀਦੀ ਦਾ ਸਾਕਾ ਐਸੇ ਵਿਰਾਗਮਈ
ਲਹਿਜੇ ਅਤੇ ਰੀਤਾਂ ਨਾਲ ਸੁਣਾਇਆ ਕਿ ਸੰਗਤਾਂ
ਭਾਵਿਕ ਹੋ ਉਠੀਆਂ ।ਸ. ਮਨਜੀਤ ਸਿੰਘ ਗਿੱਦਾ ਜੀ
ਨੇ ਸ. ਹਰਜੀਤ ਸਿੰਘ ( ਕੰਪਣੀ ਦੇ ਮਾਲਿਕ ) ਵਲੋਂ
ਸੰਤਾ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਦਾ ਧੰਨਵਾਦ ਕੀਤਾ। ਸ. ਹਰਜੀਤ ਸਿੰਘ ਜੀ
ਵਲੋਂ ਸੰਤਾ ਨੂੰ ਸਿਰੋਪੇ ਭੇਟ ਕੀਤੇ ਗਏ ।ਠੰਢੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ।ਚਾਹ,
ਪਕੌੜੇ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ
ਗਏ।
ਅਲੀ ਮੂਸਾ ਕੰਪਣੀ ਦੇ ਕੈਂਪ
ਵਿਖੇ
ਸ਼ਾਰਜਾ
ਦੇ ਸੱਜੇ ਏਰੀਏ ਵਿਖੇ ਅਲੀ ਮੂਸਾ ਕੰਪਣੀ ਦੇ ਕੈਂਪ
ਵਿਖੇ ਸੰਤ ਨਿਰਮਲ ਸਿੰਘ ਜੀ ਦੇ ਵਿਚਾਰ ਸੁਨਣ
ਵਾਸਤੇ ਕੀਰਤਨ ਦਰਬਾਰ ਸਜਾਏ ਗਏ । ਦੁਪਹਿਰ ਦੇ
ਇਨ੍ਹਾਂ ਦਿਵਾਨਾ ਵਿੱਚ ਸੰਤ ਜੀ ਸ਼੍ਰੀ ਗੁਰੂ
ਰਵਿਦਾਸ ਵੈਲਫੇਆਰ ਸੋਸਾਇਟੀ ਦੇ ਅਹੁਦੇਦਾਰਾਂ
ਸਮੇਤ ਪਹੁੰਚੇ । ਅਲੀ ਮੂਸਾ ਦੇ ਸੇਵਾਦਾਰਾਂ ਅਤੇ
ਡਰੈਕ ਸਕੱਲ ਕੰਪਣੀ ਦੇ ਗੁਰਮੁਖਾਂ ਨੇ ਰਸ-ਭਿੰਨੇ
ਕੀਰਤਨ ਨਾਲ ਨਿਹਾਲ ਕੀਤਾ । ਸੰਤਾ ਨੇ ਕਥਾ ਅਤੇ
ਕੀਰਤਨ ਕਰਦਿਆ ਹੋਇਆਂ ਸੰਗਤਾਂ ਨੂੰ ਗੁਰਬਾਣੀ ਨਾਲ
ਜੋੜਿਆ । ਉਹਨਾਂ ਨੇ ਬਾਬਾ ਫਰੀਦ ਜੀ ਅਤੇ
ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਦੇ ਕਈ
ਮਹੱਤਵਪੂਰਨ ਪਹਿਲੂਆਂ ਦੇ ਬਾਰੇ ਸੰਗਤਾਂ
ਨੂੰ ਦੱਸਦਿਆਂ ਹੋਇਆਂ ਨਾਮ ਜਪਣ ਅਤੇ ਰਲ-ਮਿਲ ਕੇ
ਰਹਿਣ ਕਈ ਪ੍ਰੇਰਿਤ ਕੀਤਾ । ਸੇਵਾਦਾਰਾਂ ਵਲੋਂ
ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਵੀ ਵਰਤਾਏ ਗਏ ।
ਪ੍ਰਬੰਧਕਾਂ ਵਲੋਂ ਸੰਤਾ ਅਤੇ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਸਿਰੋਪੇ
ਭੇਟ ਕੀਤੇ ਗਏ ।
ਰਾਸ ਅਲ ਖੇਮਾਂ ਦੇ ਅਲ ਰਮਸ
ਰਾਸ ਅਲ ਖੇਮਾਂ ਦੇ ਅਲ ਰਮਸ
ਏਰੀਏ ਦੀਆਂ ਸੰਗਤਾਂ ਦੀ ਪੁਰਜ਼ੋਰ ਅਪੀਲ ਤੇ ਸੰਤ
ਨਿਰਮਲ ਸਿੰਘ ਜੀ ਅਲ ਰਮਸ ਵਿਖੇ ਸ਼੍ਰੀ ਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਲਗਾਈ
ਗਈ ਸ਼ਬੀਲ ਵਿੱਚ ਪਹੁੰਚੇ ।ਇਥੇ ਵੀ ਸੰਤਾ ਨੇ
ਪ੍ਰਵਚਨ ਕੀਤੇ ਅਤੇ ਸੰਗਤਾਂ ਨੂੰ ਗੁਰਬਾਣੀ ਅਤੇ
ਗੁਰੂ ਸਿਖਿਆਵਾਂ ਅਨੁਸਾਰ ਜੀਵਨ ਜੀਊਣ ਲਈ ਆਖਿਆ
।ਪ੍ਰਬੰਧਕਾਂ ਵਲੋਂ ਸੰਤਾਂ ਨੂੰ ਸਿਰੋਪੇ ਭੇਟ
ਕੀਤੇ ਗਏ । ਇਹ ਸ਼ਬੀਲ ਅਤੇ ਸੰਤਾਂ ਦੇ ਚਰਨ ਪਵਾਉਣ
ਦਾ ਸਾਰਾ ਪ੍ਰਬੰਧ ਸ਼੍ਰੀ ਸੁਭਾਸ਼ ਕੁਮਾਰ ਜੀ ਦੀ
ਦੇਖ ਰੇਖ ਵਿੱਚ ਹੋਇਆ ।
Roop Sidhu
|