ਬਾਬਾ
ਪਰਮਜੀਤ ਸਿੰਘ ਜੀ ਦੇ
ਗ੍ਰਿਹ ਵਿਖੇ
ਸ਼ਹੀਦੀ ਪੁਰਬ ਮਨਾਇਆ ਗਿਆ
ਸੰਤ ਬਾਬਾ ਨਿਰਮਲ ਸਿੰਘ ਜੀ ਅਵਾਦਾਨ ਵਾਲਿਆਂ
ਨੇ ਵੀ ਅਜਮਾਨ ਵਿਖੇ ਪ੍ਰਵਚਨ ਕੀਤੇ
(ਅਜਮਾਨ) ਸ਼੍ਰੀ ਗੁਰੂ
ਰਵਿਦਾਸ ਸਾਧੂ ਸੰਪ੍ਰਦਾ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ
ਸਕੱਤਰ ਸਤਿਕਾਰਯੋਗ ਸੰਤ ਬਾਬਾ ਨਿਰਮਲ
ਸਿੰਘ ਜੀ ਦੇ ਯੂ ਏ ਈ ਵਿਖੇ ਗੁਰਬਾਣੀ ਪਰਚਾਰ ਲਈ
ਦੇ ਸਬੰਧ ਵਿੱਚ
7 ਜੂਨ ਸ਼ਾਮ ਨੂੰ ਕੀਰਤਨ ਦੀਵਾਨ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਅਹੁਦੇਦਾਰ ਬਾਬਾ ਪਰਮਜੀਤ ਸਿੰਘ ਜੀ ਦੇ ਗ੍ਰਿਹ
ਵਿਖੇ ਕਰਵਾਏ ਗਏ ।ਪਰਮਜੀਤ
ਸਿੰਘ ਜੀ ਵਲੋਂ ਇਹ ਕੀਰਤਨ ਦਰਬਾਰ ਸਤਿਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮ੍ਰਪਿਤ ਕੀਤੇ ਗਏ
ਸਨ। ਸੰਤਾਂ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਨਾਲ ਨਿਹਾਲ ਕਰਦਿਆਂ ਹੋਇਆਂ
ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਦਾ ਸਾਕਾ ਸੁਣਾ ਕੇ ਸੰਗਤਾਂ ਨੂੰ ਬਹੁਤ ਹੀ ਭਾਵੁਕ
ਕੀਤਾ ।ਭਾਈ ਕਮਲ ਰਾਜ ਸਿੰਘ ਜੀ ਅਤੇ ਸੱਤਪਾਲ ਮਹੇ
ਨੇ ਵੀ ਕੀਰਤਨ ਦੀ ਸੇਵਾ ਨਿਭਾਈ ।ਸੋਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ
ਇਸ ਪੰਡਾਲ ਵਿੱਚ
ਪਰਿਵਾਰਾਂ ਸਮੇਤ ਹਾਜ਼ਰੀਆਂ ਲਗਵਾਈਆਂ । ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾੲਟੀ
ਦੇ ਪਰਧਾਨ ਰੂਪ ਸਿੱਧੂ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ
। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ
ਉਨ੍ਹਾਂ ਨੇ ਸੰਤਾਂ ਦਾ ਸੰਗਤਾਂ ਨੂੰ ਉਪਦੇਸ਼ ਦੇਣ
ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਇਸ ਸਮਾਗਮ ਦੇ
ਪ੍ਰਬੰਧ ਦੀ ਸੇਵਾ ਲਈ ਭਾਈ ਸਾਹਿਬ
ਪਰਮਜੀਤ ਸਿੰਘ
ਜੀ ਅਤੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ ।
ਭਾਈ ਪਰਮਜੀਤ ਸਿੰਘ ਜੀ ਵਲੋਂ ਸੰਤਾਂ ਵਾਸਤੇ ਬਸਤਰ
ਅਤੇ ਸਿਰੋਪੇ ਭੇਟ ਕੀਤੇ ਗਏ ।
ਠੰਢੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ।ਚਾਹ,
ਪਕੌੜੇ, ਖੀਰ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ
ਗਏ।
Roop Sidhu
|