ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ
ਕੀਤੀਆਂ ਗਈਆਂ
ਸਤਿਗੁਰੂ ਰਵਿਦਾਸ
ਚੈਰੀਟੇਬਲ
ਟਰੱਸਟ ਰਜਿਸਟਰਡ
ਦਸੂਹਾ, ਹੁਸ਼ਿਆਰਪੁਰ ਦਾ ਸ਼ਲਾਂਘਾਯੋਗ
ਕਾਰਜ
(ਉਡਰਾਂ) ਸਤਿਗੁਰੂ ਰਵਿਦਾਸ
ਚੈਰੀਟੇਬਲ ਟਰੱਸਟ ਰਜਿਸਟਰਡ
ਦਸੂਹਾ, ਹੁਸ਼ਿਆਰਪੁਰ ਵਲੋਂ ਹਰ
ਸਾਲ ਦੀ ਤਰਾਂ ਇਸ ਸਾਲ ਵੀ 8 ( ਅੱਠ ) ਲੋੜਵੰਦ
ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ ਤੇ ਟਰੱਸਟ
ਦੇ ਚੇਅਰਮੈਨ 108 ਸੰਤ ਬਾਬਾ ਜਸਪਾਲ ਸਿੰਘ ਜੀ
ਡੇਰਾ 108 ਸੰਤ ਬੰਨਾ ਰਾਮ ਜੀ ਉਡਰਾਂ ( ਬੰਗਾਲੀ
ਪੁਰਾ ) ਨੇ ਇਨ੍ਹਾਂ ਲੜਕੀਆਂ ਨੂੰ ਅਸ਼ੀਰਵਾਦ
ਦਿੱਤਾ । ਇਸ ਤੋਂ ਪਹਿਲਾਂ 23 ਮਾਰਚ ਦਿਨ
ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ
ਕੀਤੇ ਗਏ ਅਤੇ 25 ਮਾਰਚ ਦਿਨ ਐਤਵਾਰ ਨੂੰ ਸ਼੍ਰੀ
ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਸ ਤੋਂ
ਉਪਰੰਤ ਇਨ੍ਹਾਂ ਜੋੜੀਆਂ ਦੇ ਪੂਰਨ ਗੁਰ-ਮਰਿਆਦਾ
ਅਨੁਸਾਰ ਅਨੰਦ ਕਰਾਜ ਕੀਤੇ ਗਏ ਅਤੇ ਤਿੰਨ ਦਿਨ
ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ । ਚੇਅਰਮੈਨ
108 ਸੰਤ ਬਾਬਾ ਜਸਪਾਲ ਸਿੰਘ ਜੀ, 108 ਸੰਤ ਬਾਬਾ
ਬੰਨਾ ਰਾਮ ਜੀ ਗੱਦੀ ਨਸ਼ੀਨ ਪਿੰਡ ਉਡਰਾਂ ਦੇ ਵਾਈਸ
ਪਰਧਾਨ ਸਰਦਾਰ ਸੁਖਵਿੰਦਰ ਸਿੰਘ, ਜਨਰਲ ਮੈਨੇਜਰ
ਸਰਦਾਰ ਸੁਖਵਿੰਦਰ ਸਿੰਘ, ਜਨਰਲ ਸਕੱਤਰ ਸਰਦਾਰ
ਬਲਦੇਵ ਸਿੰਘ ਬੱਲੀ, (D.P.R.O
)
ਕੈਸ਼ੀਅਰ ਸਰਦਾਰ ਬੂਟਾ ਸਿੰਘ,
ਸੇਵਾਦਾਰ ਸਰਦਾਰ ਦੁਰਗਾ ਸਿੰਘ, ਕਮੇਟੀ ਮੈਂਬਰਾਂ
ਅਤੇ ਸੇਵਾਦਾਰਾਂ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ
ਕੀਤਾ ਗਿਆ ।
ਸੇਵਾਦਾਰ : ਕੁਲਵਿੰਦਰ ਸਿੰਘ
ਬੱਧਣ
ਪਿੰਡ ਉਡਰਾਂ ( ਬੰਗਾਲੀ ਪੁਰ )
ਫੋਨ ਨੰਬਰ 00971552518624
Roop Sidhu
|