ਭਾਈ ਕਮਲਰਾਜ ਸਿੰਘ ਜੀ ਦੇ
ਗ੍ਰਿਹ ਵਿਖੇ ਕੀਰਤਨ ਦਰਬਾਰ ਸਜਾਏ ਗਏ
ਸੰਤ ਬਾਬਾ ਨਿਰਮਲ ਸਿੰਘ ਜੀ ਅਵਾਦਾਨ ਵਾਲਿਆਂ
ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ
(ਅਜਮਾਨ) ਸ਼੍ਰੀ ਗੁਰੂ
ਰਵਿਦਾਸ ਸਾਧੂ ਸੰਪ੍ਰਦਾ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ
ਸਕੱਤਰ ਸਤਿਕਾਰਯੋਗ ਸੰਤ ਬਾਬਾ ਨਿਰਮਲ
ਸਿੰਘ ਜੀ ਦੇ ਯੂ ਏ ਈ ਵਿਖੇ ਗੁਰਬਾਣੀ ਪਰਚਾਰ ਲਈ
ਦੇ ਸਬੰਧ ਵਿੱਚ 2 ਮਈ ਸ਼ਾਮ ਨੂੰ ਕੀਰਤਨ ਦੀਵਾਨ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਹੈਡ
ਗ੍ਰੰਥੀ ਭਾਈ ਸਾਹਿਬ ਕਮਲਰਾਜ ਸਿੰਘ ਜੀ ਦੇ ਗ੍ਰਿਹ
ਵਿਖੇ ਕਰਵਾਏ ਗਏ । ਸੰਤਾਂ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਨਾਲ ਨਿਹਾਲ ਕਰਦਿਆਂ ਹੋਇਆਂ ਰਲ ਮਿਲ ਕੇ
ਰਹਿਣ ਅਤੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸੋਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ
ਇਸ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ । ਸੰਤਾਂ ਨੇ ਸੰਗਤਾਂ ਨੂੰ
ਗੁਰਬਾਣੀ ਅਨੁਸਾਰ ਜੀਵਨ ਜੀਊਣ ਲਈ ਕਿਹਾ ਅਤੇ
ਪੰਜਾਬ ਵਿੱਚ ਸਾਡੇ ਸਮਾਜ ਦੇ ਇਕੱਠ ਦੀ
ਮਹੱਤਤਾ ਬਾਰੇ ਦੱਸਦਿਆਂ ਹੋਇਆਂ ਸਤਿਗੁਰੂ ਰਵਿਦਾਸ
ਜੀ ਦੇ ਬਚਨਾਂ " ਸਤਿ ਸੰਗਤਿ ਮਿਲ ਰਹੀਐ ਮਾਧੋ,
ਜੈਸੇ ਮਧੁਪ ਮਖੀਰਾ " ਅਨੁਸਾਰ ਭਾਈਚਾਰਕ
ਅਤੇ ਸਮਾਜਿਕ ਸਾਂਝ ਪਾਉਣ ਲਈ ਵੀ ਪ੍ਰੇਰਿਤ ਕੀਤਾ
। ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾੲਟੀ
ਦੇ ਪਰਧਾਨ ਰੂਪ ਸਿੱਧੂ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ
। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ
ਉਨ੍ਹਾਂ ਨੇ ਸੰਤਾਂ ਦਾ ਸੰਗਤਾਂ ਨੂੰ ਉਪਦੇਸ਼ ਦੇਣ
ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਇਸ ਸਮਾਗਮ ਦੇ
ਪ੍ਰਬੰਧਕ ਦੀ ਸੇਵਾ ਲਈ ਭਾਈ ਸਾਹਿਬ ਕਮਲਰਾਜ ਸਿੰਘ
ਜੀ ਅਤੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ ।
ਭਾਈ ਕਮਲਰਾਜ ਸਿੰਘ ਜੀ ਵਲੋਂ ਪ੍ਰਬੰਧਕਾਂ ਵਲੋਂ ਸੰਤਾਂ ਵਾਸਤੇ ਬਸਤਰ
ਅਤੇ ਸਿਰੋਪੇ ਭੇਟ ਕੀਤੇ ਗਏ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੂੰ ਵੀ
ਸਿਰੋਪਿਆਂ ਨਾਲ ਨਿਵਾਜਿਆ ਗਿਆ । ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ
।
Roop Sidhu
|