UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

 

 

 
 

ਬੇਗ਼ਮਪੁਰਾ ਮਧੁਪ ਮਖੀਰੇ ਵਾਂਗ ਮਿਲ-ਜੁਲ ਕੇ ਹੀ ਬਣ ਸਕਦਾ ਹੈ  

ਸੰਤ ਬਾਬਾ ਨਿਰਮਲ ਸਿੰਘ ਜੀ ਅਵਾਦਾਨ ਵਾਲਿਆਂ ਦਾ ਯੂ ਏ ਈ ਦਾ ਧਰਮ ਪਰਚਾਰ ਦੌਰਾ

(ਅਜਮਾਨ) ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਸਤਿਕਾਰਯੋਗ ਸੰਤ ਬਾਬਾ ਨਿਰਮਲ ਸਿੰਘ ਜੀ ਇਨ੍ਹੀ ਦਿਨੀ ਯੂ ਏ ਈ ਵਿਖੇ ਗੁਰਬਾਣੀ ਪਰਚਾਰ ਲਈ 13 ਦਿਨ ਦੇ ਮਿਸ਼ਨਰੀ ਫੇਰੇ ਲਈ ਆਏ ਹੋਏ ਹਨ। ਸੰਤ ਜੀ ਸੰਗਤਾਂ ਨੂੰ ਗੁਰਬਾਣੀ ਸੰਦੇਸ਼ ਨਾਲ ਜੋੜ ਰਹੇ ਹਨ ਤੇ ਯੂ ਏ ਈ ਦੀਆਂ ਸੰਗਤਾਂ ਨੂੰ ਸਮਾਜਿਕ ਸਾਂਝੀਵਾਲਤਾ, ਭਾਈਚਾਰਕ ਮੇਲ ਮਿਲਾਪ, ਗੁਰਮੁਖਾ ਜੀਵਨ ਅਤੇ ਗੁਰਬਾਣੀ ਦੇ ਹੁਕਮਾਂ ਅਨੁਸਾਰ ਜੀਵਨ ਜੀਉਣ ਲਈ ਪ੍ਰੇਰਿਤ ਕਰ ਰਹੇ ਹਨ। ਸੰਤਾਂ ਦਾ ਕਹਿਣਾ ਹੈ ਕਿ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਨੇ ਜਿਸ ਬੇਗ਼ਮਪੁਰੇ ਦੀ ਕਲਪਨਾ ਕੀਤੀ ਹੈ ਉਹ ਬੇਗ਼ਮਪੁਰਾ ਸਮਾਜ ਦੇ ਸੰਪੂਰਣ ਇਕੱਠ, ਇੱਕ ਝੰਡੇ ਹੇਠ ਇਕੱਠੇ ਹੋਣ ਅਤੇ ਲੋਕਤੰਤਰਿਕ ਤਰੀਕੇ ਨਾਲ ਲਏ ਗਏ ਨਿਰਣਿਆਂ ਨਾਲ ਹੀ ਬਣ ਸਕਦਾ ਹੈ ।

ਸੰਤ ਨਿਰਮਲ ਸਿੰਘ ਜੀ 28 ਮਈ ਨੂੰ ਯੂ. ਏ. ਈ  ਵਿਖੇ ਪਹੁੰਚੇ ਸਨ ਅਤੇ 29 ਮਈ ਨੂੰ ਉਨ੍ਹਾਂ ਦੇ ਪ੍ਰਵਚਨ ਕਰਨ ਦਾ ਪ੍ਰੋਗਰਾਮ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਸਕੱਤਰ ਭਾਈ ਬਲਵਿੰਦਰ ਸਿੰਘ ਜੀ ਦੇ ਗ੍ਰਿਹ ਵਿਖੇ ਹੋਇਆ । ਸੰਤਾਂ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਨਾਲ ਨਿਹਾਲ ਕਰਦਿਆਂ ਹੋਇਆਂ ਰਲ ਮਿਲ ਕੇ ਰਹਿਣ ਅਤੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਬਲਵਿੰਦਰ ਸਿੰਘ ਜੀ ਵਲੋਂ ਸੰਤਾਂ ਵਾਸਤੇ ਬਸਤਰ ਅਤੇ ਸਿਰੋਪੇ ਭੇਟ ਕੀਤੇ ਗਏ । ਚਾਹ ਪਕੌੜੇ ਅਤੇ ਗਰੂ ਦੇ ਲੰਗਰ ਹਮੇਸ਼ਾਂ ਦੀ ਤਰਾਂ ਹੀ ਅਤੁੱਟ ਵਰਤੇ ।

  ਸੰਤਾਂ ਦਾ ਦੂਸਰਾ ਦੀਵਾਨ 31 ਮਈ ਨੂੰ ਸ਼੍ਰੀ ਅਜੇ ਕੁਮਾਰ ਜੀ ( ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਦੇ ਲੰਗਰ ਇੰਚਾਰਜ) ਦੀ ਕੰਪਣੀ ਦੇ ਉਮ ਅਲ ਕੁਈਨ ਕੈਂਪ ਵਿਖੇ ਕਰਵਾਇਆ ਗਿਆ । ਕਈ ਸ਼ਹਿਰਾਂ ਤੋਂ ਸੰਗਤਾਂ ਨੇ ਆਕੇ ਸੰਤਾਂ ਦੇ ਵਿਚਾਰ ਸੁਣਕੇ ਲਾਹੇ ਖੱਟੇ । ਸੋਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਪ੍ਰੀਵਾਰਾਂ ਸਮੇਤ ਇਸ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ । ਸ਼੍ਰੀ ਅਜੇ ਕੁਮਾਰ ਵਲੋਂ ਸੰਤਾ ਨੂੰ ਬਸਤਰ ਅਤੇ ਸਿਰਪਾਓ ਭੇਟ ਕੀਤੇ। ਚਾਹ ਪਕੌੜੇ ਅਤੇ ਗਰੂ ਦੇ ਲੰਗਰ ਹਮੇਸ਼ਾਂ ਦੀ ਤਰਾਂ ਹੀ ਅਤੁੱਟ ਵਰਤੇ ।

   1 ਜੂੰਨ ਦੁਪਹਿਰੇ ਗੰਦੂਤ  (ਰੋਡ ਡਵੀਜਨ ) ਕੰਪਣੀ ਦੇ ਅਲ ਰੀਫ ਕੈਂਪ ਵਿਖੇ ਸੰਤਾਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾ ਨਾਲ ਨਿਹਾਲ ਕੀਤਾ । ਕਈ ਕੰਪਣੀਆਂ ਅਤੇ ਨਜ਼ਦੀਕੀ ਕਸਬਿਆਂ ਚੋਂ ਆਈਆਂ ਸੰਗਤਾਂ ਨੇ ਸੰਤਾਂ ਦੇ ਪ੍ਰਵਚਨ ਸੁਣੇ । ਕੜਕਦੀ ਧੁੱਪ ਅਤੇ ਕਹਿਰ ਦੀ ਗਰਮੀ ਦੇ ਬਾਵਜੂਦ ਵੀ ਗਰਬਾਣੀ ਦੇ ਸ਼ਬਦਾਂ ਨੇ ਸੰਗਤਾਂ ਦੇ ਦਿਲਾਂ ਵਿੱਚ ਠੰਢਕ ਅਤੇ ਸ਼ਾਂਤੀ ਨਾਲ ਭਰਪੂਰ ਕਰ ਦਿੱਤੇ । ਗੰਦੂਤ ਅਤੇ ਅਲ ਜਾਬਰ ਕੰਪਣੀ ਦੀ ਸੰਗਤ ਵਲੋਂ ਵੀ ਸੰਤਾਂ ਨੂੰ ਬਸਤਰ ਅਤੇ ਸਿਰੋਪੇ ਭੇਟ ਕੀਤੇ ਗਏ । ਇੱਥੋਂ ਦੀ ਸੰਗਤ ਅਤੇ ਪ੍ਰਬੰਧਕਾਂ ਦਾ ਪਿਆਰ, ਸਤਿਕਾਰ ਤੇ ਸ਼ਰਧਾ ਦੇਖ ਕੇ ਸੰਤ ਬਹੁਤ ਹੀ ਖੁਸ਼ ਹੋਏ ਤੇ ਸੰਗਤਾਂ ਦਾ ਧੰਨਵਾਦ ਕੀਤਾ । ਪ੍ਰਬੰਧਕਾਂ ਵਲੋਂ ਕਈ ਪ੍ਰਕਾਰ ਦੇ  ਲੰਗਰ ਬਹੁਤ ਹੀ ਸ਼ਰਧਾ ਅਤੇ ਸੁਚੱਜੇ ਢੰਗ ਨਾਲ ਤਿਆਰ ਕੀਤੇ ਹੋਣ ਕਰਕੇ ਸੰਗਤਾਂ ਨੂੰ ਬਹੁਤ ਹੀ ਪਸੰਦ ਆਏ ।

1 ਜੂੰਨ ਸ਼ਾਮ ਨੂੰ ਜਬਲ ਅਲੀ ਦੁਬਈ ਵਿਖੇ ਦੁਬਈ ਸਿਵਲ ਇੰਜੀਨੀਅਰਿੰਗ ਕੰਪਣੀ ਦੇ ਕੈਂਪ ਵਿਖੇ ਪੰਡਾਲ ਸਜਾਏ ਗਏ । ਸੇਵਾਦਾਰਾਂ ਨੇ ਹਾਲ ਵਿੱਚ ਪੰਡਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਏ ਹੋਏ ਸਨ । ਸੰਤਾਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦਾਂ ਦੇ ਗਾਇਨ ਅਤੇ ਵਿਆਖਿਆ ਨਾਲ ਮੰਤ੍ਰ-ਮੁਗਧ ਕਰੀ ਰੱਖਿਆ । ਸੰਤਾਂ ਦੇ ਰਸ-ਭਿੰਨੀ ਅਵਾਜ਼, ਸੁਰੀਲੀ ਗਾਉਣ-ਸ਼ੈਲੀ ਅਤੇ ਬਹੁਤ ਹੀ ਸੌਖੀ ਅਤੇ ਸਰਲ ਭਾਸ਼ਾ ਵਿੱਚ ਕੀਤੀ ਗੁਰਬਾਣੀ ਵਿਆਖਿਆ ਕਰਕੇ ਸੰਗਤਾਂ ਕੀਲ ਹੋਕੇ ਬੈਠੀਆਂ ਸੁਣਦੀਆਂ ਰਹੀਆਂ । ਪੰਡਾਲ ਵਿੱਚ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸੰਗਤਾਂ ਨੂੰ ਕੀਲ ਕੇ ਬਿਠਾ ਦਿੱਤਾ ਗਿਆ ਹੋਵੇ । ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾੲਟੀ ਦੇ ਪਰਧਾਨ ਰੂਪ ਸਿੱਧੂ ਨੇ ਵੀ ਪੰਡਾਲ ਵਿੱਚ ਹਾਜ਼ਰੀਆਂ ਲਗਵਾਈਆਂ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਸੰਤਾਂ ਦਾ ਸੰਗਤਾਂ ਨੂੰ ਉਪਦੇਸ਼ ਦੇਣ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਇਸ ਸਮਾਗਮ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਗੁਰਆਂ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਜੀਊਣ  ਦੀ ਬੇਨਤੀ ਕੀਤੀ । ਪ੍ਰਬੰਧਕਾਂ ਵਲੋਂ ਸੰਤਾਂ ਵਾਸਤੇ ਬਸਤਰ ਅਤੇ ਸਿਰੋਪੇ ਭੇਟ ਕੀਤੇ ਗਏ  ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਦੇ ਮੈਂਬਰਾਂ ਨੂੰ ਵੀ ਸਿਰੋਪਿਆਂ ਨਾਲ ਨਿਵਾਜਿਆ ਗਿਆ । ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ

Roop Sidhu