ਪੰਜਾਬ ਸਰਕਾਰ ਦੁਆਬੇ ਵਿੱਚ ਬੇਗ਼ਮਪੁਰਾ ਸ਼ਹਿਰ ਵਸਾਵੇ – ਡਾ: ਵਿਰਦੀ
(ਫਗਵਾੜਾ)
ਪੰਜਾਬ ਸਰਕਾਰ
ਦੁਆਬੇ ਵਿੱਚ ਚੰਡੀਗੜ ਨਮੂਨੇ ਦਾ ਬੇਗ਼ਮਪੁਰਾ ਸ਼ਹਿਰ ਵਸਾਵੇ । ਇਹ ਮੰਗ ਅੱਜ, ਇੱਥੋਂ 6 ਕਿਲੋਮੀਟਰ
ਦੂਰੀ ਤੇ ਪੈਂਦੇ ਉੱਚਾ ਪਿੰਡ ਵਿਖੇ ਡਾ: ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਉਤਸਵ ਮੌਕੇ ਭਾਰੀ
ਇਕੱਠ ਨੂੰ ਸੰਬੋਧਨ ਕਰਦਿਆਂ ਉਘੈ ਲੇਖਕ ਤੇ ਚਿੰਤਕ ਡਾ: ਅਸ ਐਲ ਵਿਰਦੀ ਐਡਵੋਕੇਟ ਨੇ ਰੱਖੀ । ਡਾ:
ਵਿਰਦੀ ਨੇ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਅਕਾਲੀਆਂ ਨੂੰ ਰਾਜ ਤੇ ਬਿਠਾਇਆ ਹੈ । ਅਕਾਲੀ ਦਲ
ਦਾ ਲਕਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਮਾਜ ਦੀ ਸਿਰਜਣਾ ਕਰਨਾ ਹੈ । ਸ਼੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਅਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਨੂੰ ਸਮ੍ਰਪਿਤ
ਬਾਣੀ “ਬੇਗ਼ਮਪੁਰਾ
ਸ਼ਹਿਰ”
ਨਵੇਂ ਸਮਾਜ ਦਾ ਹੀ ਸੰਕਲਪ ਹੈ । ਉਨ੍ਹਾਂ ਦੱਸਿਆ ਕਿ ਦੁਆਬਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਕਰਮ ਭੂਮੀ
ਰਿਹਾ ਹੈ । ਦੁਆਬੇ ਵਿੱਚ ਅੱਧੀ ਅਬਾਦੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਹੈ । ਇਸ ਲਈ ਸਮਾਜ
ਦੀਆਂ ਭਾਵਨਾਵਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੁਆਬੇ ਦੀ ਧਰਤੀ ਤੇ ਇਕ ਚੰਡੀਗੜ੍ਹ
ਵਰਗਾ ਨਵਾਂ ਬੇਗ਼ਮਪੁਰਾ ਸ਼ਹਿਰ ਵਸਾਵੇ । ਡਾ: ਵਿਰਦੀ ਨੇ ਆਪਣੇ ਡੇਢ ਘੰਟਾ ਪ੍ਰਵਚਨਾਂ ‘ਚ ਡਾ: ਬਾਬਾ
ਸਾਹਿਬ ਅੰਬੇਡਕਰ ਜੀ ਵਲੋਂ ਕੀਤੀਆਂ 7 ਕ੍ਰਾਂਤੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ।
ਡਾ: ਬੀ. ਆਰ . ਅੰਬੇਡਕਰ ਮਿਸ਼ਨ ਸੋਸਾਇਟੀ, ਗੁਰੂ ਰਵਿਦਾਸ ਗੁਰਦੁਆਰਾ, ਸਮੂਹ
ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉੱਚਾ ਪਿੰਡ ਵਿਖੇ ਕਰਵਾਏ ਵਿਸ਼ਾਲ ਸਮਾਗਮ ਨੂੰ ਗੁਰਬਚਨ
ਬਲਾਚੌਰ, ਹਰਭਜਨ ਸੁੰਮਨ ਅਤੇ ਗੰਗੜ ਐਂਡ ਪਾਰਟੀ ਲੁਧਿਆਣਾ ਵਾਲਿਆਂ ਨੇ ਵੀ ਸੰਬੋਧਿਤ ਕੀਤਾ । ਚੇਤਨਾ
ਸਮਾਗਮ
‘ਚ ਸਰਕਾਰੀ ਸਕੂਲ ਦੇ
ਕਰੀਬ 30 ਬੱਚਿਆਂ ਨੂੰ ਇਮਤਿਹਾਨਾਂ ਵਿੱਚੋਂ ਵਧੀਆ ਪੁਜੀਸ਼ਨਾ ਹਾਸਿਲ ਕਰਨ ਕਰਕੇ ਮੈਡਲ ਅਤੇ ਕਿਤਾਬਾਂ
ਦੇਕੇ ਅਤੇ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀ ਸੱਜਣਾ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ
ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਪਰਮਜੀਤ ਸੁੰਮਨ, ਗੁਰਮੀਤ ਸਿੰਘ ਸਰਪੰਚ, ਗੁਰਪ੍ਰੀਤ
ਗੋਪੀ, ਮੋਹਣ ਲਾਲ, ਮੱਖਜ਼ ਸਿੰਘ, ਐਡਵੋਕੇਟ ਕੁਲਦੀਪ ਭੱਟੀ, ਮਾਸਟਰ ਰਿਖੀ ਰਾਮ, ਮੱਖਣ ਰਾਮ ,
ਅਮ੍ਰਿਤ ਲਾਲ, ਹੁਸਨ ਲਾਲ, ਡਾ: ਚੰਦਰ ਸ਼ੇਖਰ, ਬਲਵੀਰ ਸੰਧੀ, ਮਨਦੀਪ ਕੁਮਾਰ, ਮੁਕੇਸ਼ ਸੁਪਵੀਰ, ਪਵਨ
ਕੁਮਾਰ, ਰਜਿੰਦਰ ਕੁਮਾਰ, ਅਮਨਦੀਪ, ਸੰਜੀਵ ਸੁੰਮਨ,, ਅਸ਼ੋਕ ਸੁਮੰਨ, ਵਿਜੇ ਕੁਮਾਰ, ਡਾ: ਚੇਤਨ ਡਾ:
ਭੁਪਿੰਦਰ ਅਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਿਰ ਸਨ ।
Roop Sidhu