UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 


 

 

ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ ਕੈਲੀਫੋਰਨੀਆਂ ਨੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ121ਵਾਂ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ।ਬਾਬਾ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚਲਕੇ ਬਹੁਜਨ ਸਮਾਜ ਦੀ ਸਮਾਜਿਕ ਰਾਜਨੀਤਕ ਅਤੇ ਆਰਥਿਕ ਗੁਲਾਮੀ ਤੋਂ ਮੁਕਤੀ ਛੁਟਕਾਰਾ ਪਾਉਣ ਲਈ ਅਪੀਲ :


ਅੱਜ ਮਿਤੀ 6 ਮਈ 2012 ਨੂੰ ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ ਕੈਲੀਫੋਰਨੀਆਂ ਵਲੌਂ ਭਾਰਤੀ ਸਵਿਧਾਨ ਦੇਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ  ਜੀ ਦੀ 121ਵੀਂ ਜੈਂਤੀ ਬਹੁਤ ਹੀ ਧੁਮ ਧਾਮ  ਨਾਲ ਮਨਾਈ ਗਈ।  ਇਸ ਮੋਕੇ ਪ੍ਰਧਾਨਗੀ ਮੰਡਲ ਜਿਸ ਵਿੱਚ ਕਨੇਡਾ ਤੋ ਆਏ ਹੋਏ ਅੰਬੇਦਕਰੀ ਸਾਥੀ ਰਾਮ ਪ੍ਰਤਾਪ ਕਲੇਰ, ਸੀਤਾ ਰਾਮ ਅਹੀਰ, ਮੋਹਣ ਰਾਮ ਕਰੀਮਪੁਰੀ, ਰਸ਼ਪਾਲ ਭਾਰਦਵਾਜ਼, ਸੁਰਿੰਦਰ ਸੰਧੂ ਐਸ ਡੀ ਓ, ਇੰਡੀਆ ਤੋ  ਹਰਮੇਸ਼ ਭਾਰਸਿੰਘਪੁਰੀ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਸ੍ਰੀ ਗੁਰੁ ਰਵਿਦਾਸ ਸਭਾ ਬੇ ਏਰੀਆ ਦੇ ਚੈਅਰਮੇਨ ਰਾਮ ਮੂਰਤੀ ਸਰੋਏ , ਸੁੱਚਾ ਰਾਮ ਭਾਰਟਾ ਸਾਬਕਾ ਚੈਅਰਮੇਨ ਆਈ ਬੀ ਓ, ਬਲਵੀਰ ਕਲੇਰ ਚੈਅਰਮੈਨ ਸ੍ਰੀ ਗੁਰੁ ਰਵਿਦਾਸ ਸਭਾ ਰੀਓ ਲਿੰਡਾ, ਰਾਮ ਪ੍ਰਕਾਸ਼ ਰਾਜੂ ਪ੍ਰਧਾਨ ਸ੍ਰੀ ਗੁਰੁ ਰਵਿਦਾਸ ਸਭਾ ਪਿਟਸਬਰਗ, ਗੁਰਬਚਨ ਚੋਪੜਾ ਸਕੱਤਰ ਸ੍ਰੀ ਗੁਰੁ ਰਵਿਦਾਸ ਸਭਾ  ਯੂਬਾ ਸਿਟੀ, ਰਣਧੀਰ ਸੁੱਮਨ ਸਕੱਤਰ ਡਾ ਅੰਬੇਦਕਰ ਐਜੂਕੇਸ਼ਨ ਏਡ ਸੁਸਾਇਟੀ, ਅਤੇ ਹੋਰ ਸਾਰੇ ਆਗੂਆਂ ਵਲੋਂ ਡਾ ਅੰਬੇਦਕਰ ਜੀ ਦੀ ਤਸਵੀਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਫੁੱਲ ਭੇਂਟ ਕੀਤੇ।   ਆਈ ਬੀ ਓ ਦੇ ਮੈਬਰਾਂ ਵਲੋਂ ਬੰਦਨਾ ਦੇ ਗੀਤ ਮੇਰਾ ਲੱਖ ਵਾਰੀ ਪ੍ਰਣਾਮ ਭੀਮਾਂ ਦੇ ਲਾਲ ਨੂੰ ਪੇਸ਼ ਕਰਕੇ ਪਰੋਗਰਾਮ ਦੀ ਸ਼ੁਰੂਆਤ ਕੀਤੀ।  ਇਸ ਸਮਾਗਮ ਵਿੱਚ ਸਾਰੇ ਹੀ ਬੁਲਾਰੇਆਂ ਨੇ ਭਾਰਤੀ ਸਵਿਧਾਨ ਦੇ ਨਿਰਮਾਤਾ ਜੀ ਦੇ ਜੀਵਨ ਅਤੇ ਮਿਸ਼ਨ ਤੇ ਬਾਖੂਬੀ ਨਾਲ ਚਾਨਣਾ ਪਾਇਆ ਅਤੇ ਕਿਹਾਕਿ ਬਾਬਾ ਸਾਹਿਬ ਨੇ ਸਾਨੂੰ ਸਿੱਖਿਆ, ਬਰਾਬਰਤਾ, ਸਮਾਨਤਾ, ਰਾਜਨੀਤਕ ਅਤੇ ਮੌਲਿਕ  ਅਧੀਕਾਰ ਲੈ ਕੇ ਦਿੱਤੇ ਜਿਸ ਨਾਲ ਦਲਿਤਾਂ ਨੂੰ ਸਮਾਜਕ ਸਨਮਾਨ ਮਿਲਿਆ।  ਇਸ ਮੋਕੇ ਹੋਰਨਾ ਤੋ ਇਲਾਵਾ ਸੋਨੂੰ ਅੰਬੇਦਕਰ,ਰਮੇਸ਼ ਬੰਗੜ, ਕਰਮ ਸਿੰਘ ਬੰਗੜ, ਸੰਤੋਖ ਨਾਰ੍ਹ, ਮੋਹਨ ਰਾਮ ਪਾਲ, ਪ੍ਰੇਮ ਚੁੰਬਰ, ਹਰਬਲਾਸ ਸਿੰਘ, ਪਲਵਿੰਦਰ ਮਾਹੀ, ਸਰਬਜੀਤ ਗੁਰੁ, ਸੁਰਜੀਤ ਕੋਰ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ ਅਤੇ ਬਹੁਜਨ ਸਮਾਜ ਦੇ ਹਿੱਤਾਂ ਲਈ ਵਿਦੇਸਾਂ  ਵਿੱਚ ਰਹਿੰਦੇ ਹੋਏ ਵੀ ਸੰਗਰਸ਼ ਕਰਨ ਵਾਸਤੇ ਪ੍ਰੇਰਿਆ ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ ਕੈਲੀਫੋਰਨੀਆਂ ਦੇ ਜਨਰਲ ਸਕੱਤਰ  ਕਮਲ ਦੇਵ ਪਾਲ, ਚੈਅਰਮੈਨ ਦਸ਼ਵਿੰਦਰ ਪਾਲ, ਪ੍ਰਧਾਨ ਅਜੈ ਕਟਾਰੀਆ, ਵਾਈਸ ਪ੍ਰਧਾਨ ਵਿਨੋਦ ਚੁੰਬਰ ਨੇ ਅੱਪਣੇ ਸੰਬੋਧਨ ਵਿੱਚ  ਬਾਬਾ ਸਾਹਿਬ ਦਾ ਜਨਮ ਦਿਨ    ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਕਿਹਾ ਕਿ ਬਹੁਜਨ ਸਮਾਜ ਦੀ ਭਲਾਈ ਵਾਸਤੇ ਸਾਨੂੰ ਦੂਸਰਿਆਂ ਤੇ ਆਸ ਨਾ ਰੱਖਦੇ ਹੋਏ ਆਪਣੀ ਰਾਜਨੀਤਕ ਤਾਕਤ ਨੂੰ ਹੋਰ ਮਜਬੂਤ ਕਰਨਾ ਪਵੇਗਾ ਕਿਉਕਿ ਰਾਜਸਤਾ ਉਹ ਮਾਸਟਰ ਚਾਬੀ ਹੈ ਜਿਸ ਨਾਲ ਹਰ ਮੁਸ਼ਕਿਲ ਦਾ ਤਾਲਾ ਖੁਲ ਸਕਦਾ ਹੈ। ਇਹ ਬਾਬ ਸਾਹਿਬ ਦਾ ਕਹਿਣਾ ਹੈ।  ਆਉ ਸਾਰੇ ਇਕੱਠੇ ਹੋਕਿ ਬਾਬਾ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚਲਕੇ ਬਹੁਜਨ ਸਮਾਜ ਦੀ ਸਮਾਜਿਕ ਰਾਜਨੀਤਕ ਅਤੇ ਆਰਥਿਕ ਗੁਲਾਮੀ ਤੋਂ ਮੁਕਤੀ- ਛੁਟਕਾਰੇ ਲਈ ਯਤਨ ਕਰੀਏ ।  ਇਸ ਪ੍ਰੋਗਰਾਮ ਵਿੱਚ ਦੂਰ ਦੂਰ ਤੋਂ ਆਕੇ ਕੋਮੀ ਲੀਡਰ ਅਮਰੀਕ ਲਾਖਾ , ਬਲਵੀਰ ਸ਼ੀਮਾਰ, ਬਲਵੀਰ ਥਿੰਦ, ਰਾਮ ਲੁਭeਇਆ ਰੱਲ੍ਹ, ਰਾਜ ਸੂਦ, ਅਮਰ ਦਰੋਹ, ਮੱਖਣ ਲੁਹਾਰਾਂਵਾਲਾ, ਹਰਮੇਸ਼ ਗੱਡੂ, ਸਰਪੰਚ ਯੂਬਾਸਿਟੀ, ਮਨਜੀਤ ਰੱਲ੍ਹ, ਕਸ਼ਮੀਰ ਹੀਰਾ, ਚਿੰਤ ਰਾਮ ਲਾਖਾ, ਮੇਜਰ ਭਾਟੀਆ, ਸੋਮ ਨਾਥ ਭਾਟੀਆ, ਵਿਨੋਦ ਜੱਖੂ, ਹਰਦੇਵ ਸਿੰਘ, ਗਿਆਨ ਸਿੰਘ, ਗੁਰਮੁੱਖ ਰੱਲ੍ਹ, ਚੰਚਲ ਹੀਰਾ, ਸੱਤਪਾਲ, ਬੱਧਨ ਬਰੱਦਰਜ, ਸੰਤੋਖ ਸਰੋਏ, ਸੁੱਚਾਸਿੰਘ ਰਾਏਪੁਰ, ਰਵਿੰਦਰ ਜੱਖੂ, ਬਿੱਟੂ ਬੈਂਸ, ਸੁਖਵਿੰਦਰ, ਗੋਲਡੀ, ਸੁਰਿੰਦਰ ਰੱਤੂ, ਸੰਤੋਖ ਬੈਂਸ, ਗੁਰਮੇਲ ਬੈਂਸ, ਕਮਲਜੀਤ ਸੰਧੀ, ਸੁਲਤਾਨ ਸੋਡੀ, ਡਿੰਪਲ ਮਧਾਰ, ਸੰਦੀਪ ਕੁਮਾਰ, ਰਾਜਵੀਰ, ਰਾਜੂ ਬਰੱਦਰਜ, ਰਾਮ ਚੰਦ ਹੀਰ, ਹੇਮ ਰਾਜ ਲੱਧੜ, ਮਾਸਟਰ ਕੁੰਦਨ ਪਾਲ, ਦਲਵਿੰਦਰ ਪਾਲ, ਧਰਮ ਪਾਲ ਚੋਕੜੀਆ, ਸੱਤਪਾਲ ਸੁਰੀਲਾ, ਲੇਖ ਰਾਜ ਚੋਕੜੀਆ, ਰਾਮ ਥਿੰਦ  ਅਤੇ ਹੋਰ ਬਹੁਤ ਸਾਰੇ ਬਹੁਜਨ ਸਾਥੀਆਂ ਨੇ ਪ੍ਰੀਵਾਰ ਸਮੇਤ ਸ਼ਿਰਕਤ ਕੀਤੀ ਅਤੇ ਅੱਗੇ ਤੋਂ ਵੀ ਇਸੇ ਤਰਾਂ ਹੀ ਬਾਬਾ ਸਾਹਿਬ ਦੇ ਹੋਰ ਸਾਰੇ ਪ੍ਰੌਗਰਾਮ ਭਰਵੇਂ ਇਕੱਠ ਨਾਲ ਮਨਾਉਣ ਦਾ ਪ੍ਰਣ ਕੀਤਾ । ਆਈ ਬੀ ਓ ਦੇ ਸਾਰੀ ਪ੍ਰਬੰਧਕ ਕਮੇਟੀ ਵਲੋਂ ਰਿੱਕੀ ਡਿਜ਼ਟਿਲ ਸੈਂਟਰ ਦਾ ਸਾਰੈ ਪ੍ਰੋਗਰਾਮ ਨੂੰ ਕੈਮਰਾ ਬੰਦ ਕਰਨ ਲਈ, ਬੰਟੀ ਬਾਵਾ ਜੀ ਦਾ ਸਾਊਂਡ ਸਿਸਟਮ , ਮਹਿਰਾਨ ਰੈਸਟੋਰੇਂਟ ਦਾ ਵਧੀਆ ਖਾਣੇ ਦੇ ਪ੍ਰਬੰਧ ਲਈ ਅਤੇ ਸਾਰੇ ਹੀ ਬਹੁਜਨ ਸਮਾਜ ਦੇ ਸਾਥੀ ਜਿਨ੍ਹਾਂ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿਚ ਤਨ ਮਨ ਧੰਨ ਨਾਲ ਸਾਥ ਦਿੱਤਾ ਦਾ ਬਹੁਤ ਬਹੁਤ ਧੰਨਵਾਦ ਕਰਕੇ ਇਸ ਇਤਹਾਸਿਕ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਜੈ ਭੀਮ  ਜੈ ਭਾਰਤ
ਦਸ਼ਵਿੰਦਰ ਪਾਲ
ਚੇਅਰਮੈਨ ਆਈ ਬੀ ਓ ਕੇਲੀਫੋਰਨੀਆਂ