ਮੀਡੀਆ ਕੌਮਾਂ ਦੀ ਤਕਦੀਰ
ਹੁੰਦੇ ਹਨ
ਵਲੋ: ਸ੍ਰੀ ਗੁਰੂ ਰਵਿਦਾਸ
ਮਿਸ਼ਨ ਬਰੈਸ਼ੀਆ
ਭਾਰਤ
ਦੀ ਮਨੂੰਵਾਦੀ ਵਰਨ ਵਿਵਸਥਾ ਦੇ ਕਾਰਨ ਭਾਰਤ ਵਿੱਚ ਮਨੁੱਖਤਾ ਨੂੰ
ਲੀਰੋ-ਲੀਰ ਕੀਤਾ ਗਿਆ । ਭਾਰਤ ਦਾ ਮੂਲਨਿਵਾਸੀ ਸਦੀਆਂ ਤੋ ਇਸ
ਮਨੂੰਵਾਦੀ ਸੋਚ ਦੇ ਕਾਰਨ ਜੁਲਮ ਦਾ ਸ਼ਿਕਾਰ ਰਿਹਾ। ਇਸ ਦਾ ਕਾਰਨ
ਇਹ ਸੀ ਕਿ ਭਾਰਤ ਦੇ ਮੂਲਨਿਵਾਸੀ ਕੋਲ ਇਸ ਜੁਲਮ ਵਿਰੁਧ ਆਵਾਜ
ਬਲੁੰਦ ਕਰਨ ਲਈ ਕੋਈ ਆਪਣਾ ਮੀਡੀਆ ਨਹੀ ਸੀ । ਜਿਸ ਉਪਰ ਉਹ ਹੋ
ਰਹੇ ਅੱਤਿਆਚਾਰ ਦੀ ਅਵਾਜ਼ ਬਲੁੰਦ ਕਰ ਸਕੇ । ਕਿਉ ਕਿ
ਮੀਡੀਆ ਹੀ
ਹੈ ਜਿਸ ਨਾਲ ਕੌਮਾ ਦਾ ਵਿਕਾਸ ਹੁੰਦਾ ਹੈ[ਹੁਣ ਸਦੀਆ ਤੋ ਦੱਬੇ
ਕੁਚਲੇ ਅਤੇ ਲਤਾੜੇ ਹੋਏ ਸਮਾਜ ਦੀ ਬਲੁੰਦ ਅਵਾਜ਼ ਬਣ ਕੇ ਕਾਸ਼ੀ
ਰੇਡੀਓ ਸਕਾਈ ਉਪਰ ਆ ਗਿਆ ਹੈ । ਜਿਸ ਦੀ ਯੂਰਪ ਵਿੱਚ
ਫ੍ਰੀਕੁਵੈਂਸ਼ੀ 11200 ਆਸਥਾ ਵਰਟੀਕਲ ਤੇ ਹੈ । ਸ੍ਰੀ ਗੁਰੂ
ਰਵਿਦਾਸ ਮਿਸ਼ਨ ਬਰੈਸ਼ੀਆ ਵਲੋਂ ਕਾਸ਼ੀ ਰੇਡੀਓ ਦੀ ਟੀਮ ਅਤੇ ਸਮੂਹ
ਜਗਤ ਨੂੰ ਕਾਸ਼ੀ ਰੇਡੀਓ ਖੁੱਲਣ ਤੇ ਲੱਖ-ਲੱਖ ਵਧਾਈ ਦਿੰਦੇ ਹਾ ।
ਜੋ ਵਿਚਾਰ ਕਾਸ਼ੀ ਰੇਡੀਓ ਦੀ ਟੀਮ ਨੇ ਸ੍ਰੀ ਗੁਰੂ ਰਵਿਦਾਸ ਮਿਸ਼ਨ
ਬਰੈਸ਼ੀਆ ਵਲੋਂ ਮਨਾਏ ਗਏ ਸਤਿਗੁਰੂ ਰਵੀਦਾਸ ਮਹਾਰਾਜ ਜੀ 635ਵੇਂ
ਗੁਰਪੂਰਬ ਤੇ ਕਿਹਾ ਕਿ ਇਹ ਰੇਡੀਓ ਨਿਰਪੱਖ ਹੋ ਕਿ ਸਮਾਜ ਦੀ
ਸੇਵਾ ਕਰੇਗਾ । ਅਸੀ ਉਮੀਦ ਕਰਦੇ ਹਾ ਕਿ
ਕਾਸ਼ੀ ਰੇਡੀਓ ਟੀਮ ਦੀ
ਇਸ ਉਪਰ ਪੂਰਾ ਪਹਿਰਾ ਦੇਵੇਗੀ । ਸ੍ਰੀ ਰਾਮ ਲੁਭਾਇਆ ਬੰਗੜ,ਸ੍ਰੀ
ਸਰਬਜੀਤ ਵਿਰਕ,ਸ੍ਰੀ
ਤੀਰਥ ਰਾਮ,ਸ੍ਰੀ
ਰਣਜੀਤ ਸਿੰਘ,ਸ੍ਰੀ
ਸੰਦੀਪ ਸਹਿਗਲ,ਸ੍ਰੀ
ਰਾਜ ਮੂਲ,ਸ੍ਰੀ
ਸਰਬਜੀਤ ਰਾਮ,ਸ੍ਰੀ
ਦੇਸ ਰਾਜ ਚੰਬਾ,ਸ੍ਰੀ
ਰੇਸ਼ਮ ਸਿੰਘ,ਸ੍ਰੀ
ਮਨਜੀਤ ਧੀਰ,ਸ੍ਰੀ
ਰਾਮ ਸ਼ਰਨ ਆਦਿ ।
|